NewsBreaking NewsD5 specialInternational

ਕੈਲੀਫੋਰਨੀਆ ‘ਚ ਕੋਰੋਨਾ ਨਾਲ 15 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ, ਸੰਕਰਮਣ ਦਰ ‘ਚ ਕਮੀ

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦੋਂ ਕਿ ਸੰਕਰਮਣ ਦੇ ਮਾਮਲਿਆਂ ‘ਚ ਕਮੀ ਆਈ ਹੈ। ਅਮਰੀਕਾ ਦੀ ‘ਜਾਂਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਕੈਲੀਕਾਰਨਿਆ ‘ਚ ਕੋਵਿਡ – 19 ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 15,027 ਹੋ ਗਈ। ਦੇਸ਼ ‘ਚ ਵਾਇਰਸ ਨਾਲ ਮੌਤ ਦੇ ਮਾਮਲਿਆਂ ‘ਚ ਕੈਲੀਫੋਰਨੀਆ ਚੌਥੇ ਨੰਬਰ ‘ਤੇ ਹੈ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਕੋਵਿਡ – 19 ਨਾਲ ਸਭ ਤੋਂ ਜ਼ਿਆਦਾ 33,087 ਲੋਕਾਂ ਦੀ ਮੌਤ ਨਿਊਯਾਰਕ ‘ਚ ਹੋਈ ਹੈ। ਇਸ ਸੂਚੀ ‘ਚ ਦੂਜੇ ਨੰਬਰ ‘ਤੇ ਨਿਊ ਜਰਸੀ ਅਤੇ ਤੀਸਰੇ ‘ਤੇ ਟੈਕਸਾਸ ਹੈ। ਕੈਲੀਫੋਰਨੀਆ ‘ਚ ਹੁਣ ਤੱਕ ਕੋਵਿਡ – 19 ਦੇ 7,75,00 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਹਾਲ ਹੀ ‘ਚ ਇੱਥੇ ਸੰਕਰਮਣ ਦਰ ਘੱਟ ਹੋ ਗਈ ਹੈ। ਹਸਪਤਾਲਾਂ ‘ਚ ਵੀ ਹੁਣ 2700 ਤੋਂ ਘੱਟ ਮਰੀਜ਼ ਭਰਤੀ ਹਨ, ਜੋ ਅਪ੍ਰੈਲ ਤੋਂ ਬਾਅਦ ਤੋਂ ਸਭ ਤੋਂ ਘੱਟ ਹਨ। ਉਥੇ ਹੀ ਆਈਸੀਯੂ ‘ਚ ਭਰਤੀ ਮਰੀਜਾਂ ਦੀ ਗਿਣਤੀ ਵੀ ਡਿੱਗ ਕੇ 850 ਤੋਂ ਘੱਟ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button