Breaking NewsD5 specialInternationalNewsTop News

ਕੈਨੇਡਾ ‘ਚ ਡਾਕਟਰਾਂ ਦਾ ਚਮਤਕਾਰ, ਚੁੰਬਕਾਂ ਨਾਲ ਜੋੜੀ ਨਵਜਾਤ ਦੀ ਖੁਰਾਕ ਨਲੀ

ਮਾਂਟਰੀਅਲ : ਮਾਂਟਰੀਅਲ ਬਾਲ ਰੋਗ ਹਸਪਤਾਲ (ਐਮਸੀਐਚ) ਦੇ ਡਾਕਟਰਾਂ ਨੇ ਵਿਸ਼ਵ ‘ਚ ਪਹਿਲੀ ਵਾਰ ਇੱਕ ਨਵਜਾਤ ਦੀ ਖੁਰਾਕ ਨਲੀ ਦੇ ਉਪਰੀ ਅਤੇ ਹੇਠਲੇ ਹਿੱਸੇ ਨੂੰ ਚੁੰਬਕ ਦੀ ਮਦਦ ਨਾਲ ਜੋੜਨ ‘ਚ ਸਫਲਤਾ ਹਾਸਲ ਕੀਤੀ ਹੈ। 33 ਹਫ਼ਤੇ ‘ਚ ਪੈਦਾ ਹੋਏ ਹੇਨਰਿਕ ਡੇਨੀਨ ਨੂੰ ਜੰਮਜਾਤ ਐਸੋਫੈਗਲ ਏਟਰੇਸ਼ਿਆ ਨਾਮਕ ਸਮੱਸਿਆ ਸੀ । 33 ਹਫ਼ਤੇ ਵਿਚ ਪੈਦਾ ਹੋਏ ਹੇਨਰਿਕ ਡੇਨੀਨ ਨੂੰ ਜਨਮ ਤੋਂ ਹੀ ਏਸੋਫੈਗਲ ਏਟ੍ਰੇਸ਼ੀਆ ਨਾਮਕ ਸਮੱਸਿਆ ਸੀ। ਅਜਿਹੇ ਬੱਚੇ ਖਾਣ-ਪੀਣ ਵਿਚ ਅਮਸਰੱਥ ਹੁੰਦੇ ਹਨ ਅਤੇ ਉਹਨਾਂ ਦੀ ਖੁਰਾਕ ਨਲੀ ਦੇ ਉੱਪਰੀ ਅਤੇ ਹੇਠਲੇ ਹਿੱਸੇ ਦੇ ਫਰਕ (gap) ਨੂੰ ਜੋੜਨਾ ਹੁੰਦਾ ਹੈ। ਮੈਡੀਕਲ ਸਰਜਰੀ ਨਾਲ ਇਨ੍ਹਾਂ ਨੂੰ ਜੋੜਨ ਲਈ ਬੱਚੇ ਦੇ 3 ਮਹੀਨੇ ਦਾ ਹੋਣ ਦਾ ਇੰਤਜ਼ਾਰ ਕਰਦੇ ਹਨ।

🔴LIVE| ਕਿਸਾਨ ਘੇਰਨਗੇ ਸੰਸਦ, ਕਰਤਾ ਵੱਡਾ ਐਲਾਨ!ਮੁੜ੍ਹ ਘੇਰ ਲਿਆ ਕਾਂਗਰਸੀ ਮੰਤਰੀ, ਪਿਆ ਗਾਹ!ਹੋਰ ਵਧਿਆ ਬਿਜਲੀ ਸੰਕਟ!

ਡੇਨੀਨ ਦੇ ਮਾਮਲੇ ‘ਚ ਖੁਰਾਕ ਨਲੀ ਦਾ ਗਾਇਬ ਹਿੱਸਾ ਬਹੁਤ ਵੱਡਾ ਸੀ। ਜੋੜਨਾ ਬੇਹੱਦ ਹੀ ਮੁਸ਼ਕਲ ਸੀ। ਡਾਕਟਰਾਂ ਨੇ ਅਲੱਗ ਢੰਗ ਨਾਲ ਸਰਜਰੀ ਕਰ ਢਿੱਡ ਦੇ ਹੇਠਲੇ ਹਿੱਸੇ ਨੂੰ ਛਾਤੀ ਵੱਲ ਦੀ ਖਿੱਚਿਆ ਅਤੇ ਦੋ ਚੁੰਬਕਾਂ ਲਗਾ ਕੇ ਖੁਰਾਕ ਨਲੀ ਇਕ-ਦੂਜੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਨਾਲ ਵਿਚ ਹੱਥ ਨਾਲ ਬਣਿਆ ਸਟੈਂਡ ਲਗਾਇਆ ਤਾਂ ਜੋ ਖਾਣ-ਪੀਣ ਵਿਚ ਆਸਾਨੀ ਹੋਵੇ।ਇਟਲੀ ਦੇ ਡਾਕਟਰਾਂ ਨੇ ਅਜਿਹਾ ਸਟੈਂਡ ਬਣਾਇਆ ਸੀ ਪਰ ਕੈਨੇਡਾ ਵਿਚ ਵਰਤੋਂ ਦੀ ਇਜਾਜ਼ਤ ਦਿੱਤੀ ਗਈ। ਐੱਮ.ਸੀ.ਐੱਚ. ਦੇ ਡਾਕਟਰਾਂ ਨੇ ਇਟਲੀ ਦੇ ਡਾਕਟਰਾਂ ਨਾਲ ਸੰਪਰਕ ਕਰਕੇ ਸਟੈਂਡ ਬਣਾਉਣਾ ਸਿੱਖਿਆ ਅਤੇ ਇਸ ਨੂੰ ਖੁਦ ਬਣਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button