Breaking NewsD5 specialInternationalNews

ਵੱਡੀ ਖੁਸ਼ਖਬਰੀ-ਮਿਲ ਗਈ ਕੋਰੋਨਾ ਦੀ ਦਵਾਈ!, ਪੂਰੀ ਦੁਨੀਆ ‘ਚ ਖੁਸ਼ੀ ਦੀ ਲਹਿਰ

ਮਾਸਕੋ : ਕੋਰੋਨਾ ਵਾਇਰਸ ਮਹਾਮਾਰੀ ਨਾਲ ਪੂਰੀ ਦੁਨੀਆ ਲੜ ਰਹੀ ਹੈ ਪਰ ਇੱਕ ਹੋਰ ਲੜਾਈ ਵੀ ਹੈ ਜਿਸਦੀ ਹੋੜ ‘ਚ ਇਸ ਸਮੇਂ ਪੂਰੀ ਦੁਨੀਆ ਹੈ, ਉਹ ਹੈ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਹੋੜ। ਵੈਕਸੀਨ ਬਣਾਉਣ ਦੀ ਇਸ ਰੇਸ ‘ਚ ਰੂਸ ਬਾਜੀ ਮਾਰਦਾ ਦਿਖਾਈ ਦੇ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ ਅਤੇ ਉਸਨੂੰ ਰਜਿਸਟਰਡ ਵੀ ਕਰਾ ਲਿਆ ਗਿਆ ਹੈ। ਕੋਰੋਨਾ ਵੈਕਸੀਨ ਰਜਿਸਟਰਡ ਕਰਾਉਣ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

🔴 LIVE 🔴 72 MLA ਹੋਏ ਕੈਪਟਨ ਦੇ ਵਿਰੁੱਧ, ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ?

ਇੰਨਾ ਹੀ ਨਹੀਂ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਵੀ ਇਸ ਵੈਕਸੀਨ ਨੂੰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਹੈ, ਜਿਸ ਨੂੰ ਰੂਸ ਦੇ ਸਿਹਤ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ। ਰੂਸ ਵਿਚ ਪੁਤਿਨ ਨੇ ਸਰਕਾਰੀ ਮੰਤਰੀਆਂ ਨਾਲ ਇਕ ਵੀਡੀਓ ਕਾਨਫਰੰਸ ਕਾਲ ਦੌਰਾਨ ਕਿਹਾ, ਅੱਜ ਦੁਨੀਆ ਵਿਚ ਪਹਿਲੀ ਕੋਰੋਨਾ ਵਾਇਰਸ ਖ਼ਿਲਾਫ਼ ਇਕ ਵੈਕਸੀਨ ਨੂੰ ਰਜਿਸਟਰਡ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵੈਕਸੀਨ ਨੂੰ ਮਾਸਕੋ ਦੇ ਗਾਮੇਲੀਆ ਇੰਸਟੀਚਿਊਟ ਨੇ ਡਿਵੈਲਪ ਕੀਤਾ ਹੈ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਮੰਗਲਵਾਰ ਨੂੰ ਰੂਸ ਦੇ ਸਿਹਤ ਮੰਤਰਾਲਾ ਨੇ ਵੈਕਸੀਨ ਨੂੰ ਸਫ਼ਲ ਕਰਾਰ ਦਿੱਤਾ। ਇਸ ਦੇ ਨਾਲ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਕਿ ਰੂਸ ਵਿਚ ਜ਼ਲਦ ਹੀ ਇਸ ਵੈਕਸੀਨ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿਚ ਵੈਕਸੀਨ ਦੀ ਡੋਜ ਬਣਾਈ ਜਾਵੇਗਾ। ਵਲਾਦੀਮੀਰ ਪੁਤਿਨ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਕੋਰੋਨਾ ਵਾਇਰਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਨਵੀਂ ਵੈਕਸੀਨ ਦਿੱਤੀ ਗਈ। ਕੁੱਝ ਦੇਰ ਲਈ ਉਸ ਦਾ ਤਾਪਮਾਨ ਵਧਿਆ ਪਰ ਹੁਣ ਉਹ ਬਿਲਕੁੱਲ ਠੀਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button