70 ਬੱਚਿਆਂ ਨੂੰ ਦਵਾਈ ਪਿਲਾਉਣ ਵਾਲੀ ਮਹਿਲਾ ਨਿਕਲੀ ਕੋਰੋਨਾ ਪੌਜ਼ੀਟਿਵ, ਮਚਿਆ ਹੜਕੰਪ
ਨਵੀਂ ਦਿੱਲੀ : ਮੱਧ-ਪ੍ਰਦੇਸ਼ ਦੇ ਖਰਗੋਨ ‘ਚ ਕਰੀਬ 70 ਬੱਚਿਆਂ ‘ਤੇ ਕੋਰੋਨਾ ਸੰਕਰਮਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਨੇ ਜਿਨ੍ਹਾਂ 5 ਸਾਲ ਦੇ 70 ਬੱਚਿਆਂ ਨੂੰ ਵਿਟਾਮਿਨ ਏ ਦੀ ਦਵਾਈ ਪਿਲਾਈ। ਉਸ ਟੀਮ ‘ਚ ਸ਼ਾਮਿਲ ਆਸ਼ਾ ਵਰਕਰ ਕੋਰੋਨਾ ਪੌਜੀਵਿਟ ਨਿਕਲੀ ਹੈ। ਇਹ ਸੂਚਨਾ ਫੈਲਦੇ ਹੀ ਪਿੰਡ ‘ਚ ਹੜਕੰਪ ਮੱਚ ਗਿਆ ਹੈ। ਆਯੂਸ਼ ਡਾਕਟਰ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ
ਜ਼ਿਲ੍ਹਾ ਹੈੱਡਕੁਆਰਟਰ ਤੋਂ 17 ਕਿਲੋਮੀਟਰ ਦੂਰ ਬਰੁੜ ‘ਚ ਇੱਕ 50 ਸਾਲਾ ਆਸਾ ਵਰਕਰ ਕੋਰੋਨਾ ਪੌਜੀਵਿਟ ਨਿਕਲੀ ਹੈ। ਉਹ ਸ਼ਿਵਾਜੀ ਚੌਕ ਦੀ ਰਹਿਣ ਵਾਲੀ ਹੈ। ਸਿਹਤ ਵਿਭਾਗ ਦੇ ਕਰਮਚਾਰੀ ਪਿੰਡ ‘ਚ ਜਾ ਕੇ ਦਵਾਈ ਪੀਣ ਵਾਲੇ ਬੱਚਿਆਂ ਦੀ ਪਹਿਚਾਣ ‘ਚ ਜੁਟੇ ਹਨ। ਮਹਿਲਾ ਦੇ ਸੰਪਰਕ ‘ਚ ਆਏ 36 ਲੋਕਾਂ ਦੀ ਹੁਣ ਤੱਕ ਪਹਿਚਾਣ ਕਰ ਲਈ ਗਈ ਹੈ।
ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ
ਸਿਹਤ ਵਿਭਾਗ ਦੀ ਟੀਮ ਸਾਰਿਆਂ ਦੇ ਸੈਂਪਲ ਲੈਣ ਦੀ ਤਿਆਰੀ ‘ਚ ਜੁੱਟ ਗਈ ਹੈ। ਆਯੂਸ਼ ਡਾਕਟਰ ਪ੍ਰਮਿਲਾ ਰਾਵਤ ਨੇ ਕਿਹਾ ਕਿ ਮਹਿਲਾ ਦੇ ਸੰਕਰਮਿਤ ਪਾਏ ਜਾਣ ਤੋਂ ਬਾਅਦ ਜਿਨ੍ਹਾਂ ਬੱਚਿਆਂ ਨੂੰ ਵਿਟਾਮਿਨ ਏ ਦੀ ਦਵਾਈ ਪਿਲਾਈ ਗਈ ਉਨ੍ਹਾਂ ਬੱਚਿਆਂ ਦੇ ਵੀ ਸੈਂਪਲ ਲਏ ਜਾਣਗੇ। ਸਿਹਤ ਵਿਭਾਗ ਦੀ ਟੀਮ ਨੇ ਸੰਕਰਮਿਤ ਮਹਿਲਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.