NewsBreaking NewsD5 specialPoliticsPunjab

ਖਹਿਰਾ ਦਾ ਫਿਰ ਦਿਖਿਆ ਪੁਰਾਣਾ ਰੂਪ!, ਕੈਪਟਨ ਸਰਕਾਰ ਨੂੰ ਲਿਆਤਾ ਪਸੀਨਾ, ਦਰਬਾਰ ਸਾਹਿਬ ਪਹੁੰਚ ਰੱਖੇ ਨਵੇਂ ਤੱਥ

ਪਟਿਆਲਾ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਖਹਿਰਾ ਬੀਤੇ ਦਿਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਨ੍ਹਾਂ ਪਰਿਵਾਰਾਂ ਨਾਲ ਮਿਲ ਕੇ ਮੈਮੋਰੰਡਮ ਦਿੱਤਾ। ਜਿਨ੍ਹਾਂ ਨੌਜਵਾਨਾਂ ਤੇ UAPA ਦੇ ਤਹਿਤ ਕੇਸ ਦਰਜ ਕੀਤੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਯੂ. ਏ. ਪੀ. ਏ ਕਾਨੂੰਨ ਦਾ ਵੱਡੇ ਪੱਧਰ ‘ਤੇ ਦੁਰ-ਉਪਯੋਗ ਕੀਤਾ ਹੈ।

🔴 LIVE 🔴 ਅਕਾਲੀ ਦਲ ਨੂੰ ਛਿੜੀ ਕੰਬਣੀ, ਆਹ ਚੱਕੋ ਢੀਂਡਸਾ ਦਾ ਨਵਾਂ ਪੈਂਤੜਾ | Call- 0175-5000156

ਪਿਛਲੇ ਸਮੇਂ ਦੌਰਾਨ 16 ਐੱਫ.ਆਈ.ਆਰਜ਼ ਦਰਜ ਕੀਤੀਆਂ ਤੇ ਦਰਜਨਾਂ ਨੌਜਵਾਨਾਂ ਨੂੰ ਖਾਲਿਸਤਾਨ ਮੋਡਿਊਲ 2020 ਰਿਫਰੈਂਡਮ ਦੇ ਪੈਰੋਕਾਰ ਦੱਸ ਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ‘ਚ ਦਲਿਤ ਪਰਿਵਾਰਾਂ ਦੇ ਬੱਚੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵੱਖ-ਵੱਖ ਪੰਜ ਪਿੰਡਾਂ ‘ਚ ਇਸ ਕਾਲੇ ਕਾਨੂੰਨ ਤਹਿਤ ਐਫ਼. ਆਈ. ਆਰ. ਦਰਜ ਕੀਤੀਆਂ ਗਈਆਂ। ਇਕ ਰੱਤਾ ਖੇੜਾ ਦਾ ਲਵਪ੍ਰੀਤ ਜਿਸ ਨੂੰ ਇਸ ਕਾਲੇ ਕਾਨੂੰਨ ਤਹਿਤ ਚੰਡੀਗੜ੍ਹ ਦੇ ਐੱਨ. ਆਈ. ਏ. ਦੇ ਸੈਕਟਰ 51 ਦੇ ਦਫ਼ਤਰ ‘ਚ ਬੁਲਵਾਇਆ ਗਿਆ।

ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral

ਨਹੀਂ ਉਸ ਤੇ ਕੀ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤੇ ਉਸ ਨੇ 13-14 ਦੀ ਰਾਤ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਆ ਕੇ ਖ਼ੁਦਕੁਸ਼ੀ ਕਰ ਲਈ, ਜੋ ਸਰਕਾਰ ਕਹਿੰਦੀ ਹੈ ਪਰ ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ 2020 ਰਿਫਰੈਂਡਮ ਤਹਿਤ ਸਰਕਾਰ ਨੇ 16 ਮੁਕੱਦਮੇ ਦਰਜ ਕੀਤੇ। ਮੇਰੇ ਆਪਣੇ ਭੁਲੱਥ ਹਲਕੇ ਦੇ ਜੋਗਿੰਦਰ ਸਿੰਘ ਗੁੱਜਰ ਨੂੰ ਵੀ ਇਸੇ ਕਾਨੂੰਨ ਤਹਿਤ ਕੈਦ ਕੀਤਾ ਗਿਆ।

ਖੰਨੇ ਥਾਣੇ ਅੰਦਰ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੇ ਮਾਮਲੇ ‘ਚ ਨਵਾਂ ਮੋੜ!

ਖਹਿਰਾ ਨੇ ਕਿਹਾ ਕਿ ਇਹ ਕਾਨੂੰਨ ਹਥਿਆਰ ਉਠਾਉਣ ਵਾਲਿਆਂ ਲਈ ਹੈ ਨਾ ਕਿ ਬਿਲਕੁਲ ਬੇਜ਼ੁਬਾਨੇ ਤੇ ਜੋ ਆਪਣਾ ਮੁਕੱਦਮਾ ਵੀ ਨਹੀਂ ਲੜ ਸਕਦੇ ਉਨ੍ਹਾਂ ਲਈ। ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਸ ਨੂੰ ਉਸ ਗਲਤੀ ਮੁਤਾਬਕ ਸਜ਼ਾ ਦਿੱਤੀ ਜਾਵੇ ਨਾ ਕਿ ਛੋਟੀ ਜਿਹੀ ਗਲਤੀ ਬਦਲੇ ਕਾਲੇ ਕਾਨੂੰਨ ਤਹਿਤ ਜ਼ੇਲ੍ਹਾਂ ‘ਚ ਬੰਦ ਕਰਕੇ ਤਸ਼ੱਦਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਰਾਜ ‘ਚ 10 ਸਾਲਾਂ ‘ਚ 47 ਕੇਸ ਸਨ ਤੇ ਕੈਪਟਨ ਦੇ ਤਿੰਨ ਸਾਲਾਂ ਦੇ ਰਾਜ ‘ਚ ਇੰਨੇ ਜ਼ਿਆਦਾ ਕੇਸ ਨੇ।

ਖਹਿਰਾ ਦਾ ਫਿਰ ਦਿਖਿਆ ਪੁਰਾਣਾ ਰੂਪ!, ਕੈਪਟਨ ਸਰਕਾਰ ਨੂੰ ਲਿਆਤਾ ਪਸੀਨਾ, ਦਰਬਾਰ ਸਾਹਿਬ ਪਹੁੰਚ ਰੱਖੇ ਨਵੇਂ ਤੱਥ

ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੇਸਾਂ ਦੀ ਕਿਸੇ ਸਾਬਕਾ ਜਸਟਿਸ ਕੋਲੋਂ ਜਾਂਚ ਕਰਵਾ ਕੇ ਨੌਜਵਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਤਾਂ ਉਸੇ ਵੇਲੇ ਹੀ ਸਪੱਸ਼ਟ ਹੋ ਗਈ ਸੀ ਜਦ ਉਨ੍ਹਾਂ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖਾਂ ਬਾਰੇ ਇਹ ਬਿਆਨ ਦਿੱਤਾ ਸੀ ਕਿ ਇਹ ਸਿੱਖ ਉਧਰ ਜਾ ਕੇ 6 ਘੰਟਿਆਂ ‘ਚ ਹੀ ਅੱਤਵਾਦੀ ਬਣ ਕੇ ਆ ਜਾਂਦੇ ਨੇ।

ਡੇਰਾ ਮੁਖੀ ਦੀ ਕੁੜੀ ਨਾਲ ਪੁਰਾਣੀ ਅਸ਼ਲੀਲ ਵੀਡੀਓ ਆਈ ਸਾਹਮਣੇ, ਦੇਖੋ ਪੂਰੀ ਵੀਡੀਓ

ਉਨ੍ਹਾਂ ਕਿਹਾ ਕਿ ਪੁਲਸ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਖਾਤਰ ਸਿੱਖ ਕੌਮ ਦੇ ਬੇਕਸੂਰ ਨੌਜਵਾਨਾਂ ਨੂੰ ਬਦਨਾਮ ਕਰ ਰਹੀ ਹੈ ਤੇ ਇਸ ਨਾਲ ਕੌਮ ਦੀ ਮਾਨਸਿਕਤਾ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੀੜਤ ਪਰਿਵਾਰਾਂ ਨਾਲ ਮਿਲ ਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਵਾਉਣ ਬਾਰੇ ਤੇ ਬੇਕਸੂਰਾਂ ਨੂੰ ਰਿਹਾਅ ਕਰਵਾਉਣ ਬਾਰੇ ਬੇਨਤੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button