Breaking NewsD5 specialInternationalNews

ਡੋਨਾਲਡ ਟਰੰਪ ਨੇ ਦਿੱਤੇ ਦਵਾਈਆਂ ਦੇ ਮੁੱਲ ਘੱਟ ਕਰਨ ਦੇ ਆਦੇਸ਼, ਅਮਰੀਕੀਆਂ ਨੂੰ ਹੋਵੇਗਾ ਫਾਇਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚਾਰ ਆਦੇਸ਼ਾਂ ‘ਤੇ ਹਸਤਾਖਰ ਕੀਤੇ ਹਨ ਜੋ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਲਿਆਉਣ ਨਾਲ ਸਬੰਧਤ ਸਨ। ਅਮਰੀਕਾ ‘ਚ ਹੁਣ ਡਾਕਟਰ ਵੱਲੋਂ ਲਿਖੀਆਂ ਗਈਆਂ ਦਵਾਈਆਂ ਨੂੰ ਖਰੀਦਣ ‘ਤੇ ਅਮਰੀਕੀਆਂ ਨੂੰ ਘੱਟ ਪੈਸੇ ਖਰਚ ਕਰਨੇ ਪੈਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਇਹ ਅਹਿਮ ਫੈਸਲਾ ਇਸ ਸਮੇਂ ਇਸ ਲਈ ਲਿਆ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਉਹ ਕੋਰੋਨਾ ਮਹਾਂਮਾਰੀ ਸਹੀ ਤਰੀਕੇ ਨਾਲ ਕਾਬੂ ਨਾ ਹੋਣ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ।

ਜਦੋਂ ਅਸਲੀ ਕਿੰਨਰਾਂ ਦੇ ਧੱਕੇ ਚੜ੍ਹਿਆ ਨਕਲੀ ਕਿੰਨਰ,ਲਾਹ ਦਿੱਤੀਆਂ ਸਾਰੀਆਂ ਸ਼ਰਮਾਂ, ਟੱਪੀਆਂ ਹੱਦਾਂ LIVE

ਇਸ ਮੌਕੇ ਟਰੰਪ ਨੇ ਕਿਹਾ ਕਿ ਇੱਕ ਆਦੇਸ਼ ਕੈਨੇਡਾ ਜਿਹੇ ਦੇਸ਼ਾਂ ਤੋਂ ਸਸਤੇ-ਪਣ ਦਵਾਈਆਂ ਦੇ ਕਾਨੂੰਨੀ ਆਯਾਤ ਲਈ ਆਗਿਆ ਦੇਵੇਗਾ, ਜਦੋਂ ਕਿ ਦੂਜੇ ਆਦੇਸ਼ ਨਾਲ ਦਵਾਈ ਕੰਪਨੀਆਂ ਦੇ ਵੱਲੋਂ ਛੋਟ ਮਿਲੇਗੀ। ਇੱਕ ਰਿਪੋਰਟ ਮੁਤਾਬਕ ਟਰੰਪ ਵੱਲੋਂ ਜਾਰੀ ਕੀਤਾ ਗਿਆ ਇੱਕ ਹੋਰ ਆਦੇਸ਼ ਇੰਸੁਲਿਨ ਦੀ ਲਾਗਤ ਨੂੰ ਘੱਟ ਕਰਨ ਲਈ ਹੈ। ਜਦੋਂ ਕਿ ਚੌਥਾ ਆਦੇਸ਼ ਅਜਿਹਾ ਹੈ ਜੇਕਰ ਦਵਾਈ ਕੰਪਨੀਆਂ ਦੇ ਨਾਲ ਗੱਲਬਾਤ ਸਫਲ ਹੋ ਜਾਂਦੀ ਹੈ ਤਾਂ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਟਰੰਪ ਨੇ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਮੈਡੀਕੇਅਰ ਨੂੰ ਉਸੇ ਕੀਮਤ ‘ਤੇ ਦਵਾਈਆਂ ਖਰੀਦਣ ਲਈ ਉਪਲੱਬਧ ਹੋਣਗੀਆਂ ਜਿਸ ‘ਤੇ ਹੋਰ ਦੇਸ਼ ਵੇਚਦੇ ਹਨ।

ਲਓ ਜੀ! ਅੱਜ ਫੇਰ ਢੀਂਡਸਾ ਨੇ ਕਰਤਾ ਵੱਡਾ ਧਮਾਕਾ,ਪੱਟ ਲਏ ਕਈ ਵੱਡੇ-ਵੱਡੇ ਬੰਦੇ! ਢੀਂਡਸਾ ਕਹਿੰਦਾ ਅਜੇ ਤਾਂ ਸ਼ੁਰੂਆਤ ਐ…

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦਵਾਈ ਕੰਪਨੀਆਂ ਦੇ ਅਧਿਕਾਰੀਆਂ ਨੇ ਇੱਕ ਮੀਟਿੰਗ ਲਈ ਬੇਨਤੀ ਕੀਤੀ ਹੈ ਤਾਂ ਕਿ ਉਹ ਇਸ ਗੱਲ ‘ਤੇ ਚਰਚਾ ਕਰ ਸਕਣ ਕਿ ਉਹ ਦਵਾਈਆਂ ਦੀਆਂ ਕੀਮਤਾਂ ਕਿਵੇਂ ਘੱਟ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵੱਧਦੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਨਾਲ ਟਰੰਪ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਹਾਈਟ ਹਾਊਸ ਜ਼ਲਦ ਹੀ ਇੱਕ ਹੈਲਥਕੇਅਰ ਬਿੱਲ ਦਾ ਪ੍ਰਸਤਾਵ ਵੀ ਜਾਰੀ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button