Breaking NewsD5 specialInternationalNewsTop News

ਅਮਰੀਕਾ : ਹਵਾ ‘ਚ ਹੋਈ 2 ਜਹਾਜ਼ਾਂ ਦੀ ਟੱਕਰ, ਪਾਇਲਟਾਂ ਨੇ ਕੀਤੀ ਸੁਰੱਖਿਅਤ ਲੈਂਡਿੰਗ

ਨਿਊਯਾਰਕ : ਅਮਰੀਕਾ ਦੇ ਡੇਨਵਰ ਸ਼ਹਿਰ ਦੇ ਦੋ ਛੋਟੇੇ ਜ਼ਹਾਜਾਂ ਦੇ ਵਿਚਕਾਰ ਹਵਾ ’ਚ ਹੀ ਟੱਕਰ ਹੋ ਗਈ। ਜਿਸ ’ਚ ਇੱਕ ਜ਼ਹਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਜਦਕਿ ਦੂਸਰੇ ਜ਼ਹਾਜ਼ ਦੇ ਪਾਇਲਟ ਨੂੰ ਸੁਰੱਖਿਅਤ ਹੇਠਾਂ ਉਤਾਰਨ ਦੇ ਲਈ ਪੈਰਾਸ਼ੂਟ ਦਾ ਇਸਤੇਮਾਲ ਕਰਨਾ ਪਿਆ। ਗਨੀਮਤ ਇਹ ਰਹੀ ਕਿ ਕੋਈ ਵੀ ਜ਼ਖਮੀ ਨਹੀ ਹੋਇਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਤੇ ਦੱਖਣੀ ਮੈਟਰੋ ਦਮਕਲ ਬਚਾਅ ਸੇਵਾ ਮੁਤਾਬਕ, ਦੋਵੇਂ ਜਹਾਜ਼ ਬੁੱਧਵਾਰ ਨੂੰ ਡੇਨਵਰ ਉਪਨਗਰ ਵਿਚ ਇਕ ਛੋਟੇ ਖੇਤਰੀ ਹਵਾਈ ਅੱਡੇ ‘ਤੇ ਉਤਰਨ ਦੀ ਤਿਆਰੀ ਕਰ ਰਹੇ ਸਨ ਜਦੋਂ ਉਹਨਾਂ ਦੀ ਟੱਕਰ ਹੋ ਗਈ।

ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!

ਏਰਾਪਾਹੋਏ ਕਾਊਂਟੀ ਵਿਚ ਸ਼ੇਰਿਫ ਦੇ ਸਹਾਇਕ ਜੌਨ ਬਾਰਟਮੈਨ ਨੇ ਕਿਹਾ,”ਜਹਾਜ਼ ਵਿਚ ਸਵਾਰ ਸਾਰੇ ਲੋਕ ਠੀਕ ਹਨ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਇਹ ਅਵਿਸ਼ਵਾਯੋਗ ਸੀ। ਏਅਰਚਾਈਲਡ ਮੈਟਰੋਪਾਲੀਟਨ ਜਹਾਜ਼ ਵਿਚ ਸਿਰਫ ਪਾਇਲਟ ਹੀ ਸਵਾਰ ਸੀ ਅਤੇ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਣ ਦੇ ਬਾਵਜੂਦ ਉਹ ਸੁਰੱਖਿਅਤ ਉਤਰ ਗਿਆ। ਦੂਜੇ ਜਹਾਜ਼ ਸਿਰਸ ਐੱਸ.ਆਰ.22 ਵਿਚ ਪਾਇਲਟ ਅਤੇ ਇਕ ਯਾਤਰੀ ਸੀ ਅਤੇ ਉਹਨਾਂ ਨੇ ਹੇਠਾਂ ਉਤਰਨ ਲਈ ਪੈਰਾਸ਼ੂਟ ਦੀ ਵਰਤੋਂ ਕੀਤੀ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਟਵੀਟਕੀਤਾ ਕਿ ਉਹ ਘਟਨਾ ਦੀ ਜਾਂਚ ਲਈ ਦਲ ਭੇਜ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button