ਮੋਦੀ ਨੇ ਅਮਰੀਕੀ ਨਿਵੇਸ਼ਕਾਂ ਨੂੰ ਦੇਸ਼ ‘ਚ ਨਿਵੇਸ਼ ਦਾ ਦਿੱਤਾ ਸੱਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ India Ideas Summit 2020 ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਨਿਵੇਸ਼ ਦੇ ਮੌਕੇ ਕਾਫ਼ੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮੰਨਦੇ ਹਾਂ ਕਿ ਦੁਨੀਆ ਨੂੰ ਬਿਹਤਰ ਭਵਿੱਖ ਦੀ ਜ਼ਰੂਰਤ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਭਵਿੱਖ ਨੂੰ ਅੰਜਾਮ ਦੇਣਾ ਹੈ। ਸਾਡੇ ਏਜੰਡੇ ‘ਚ ਗਰੀਬ ਅਤੇ ਜ਼ਰੂਰਤਮੰਦ ਕੇਂਦਰ ‘ਚ ਹੋਣਾ ਚਾਹੀਦਾ ਹੈ। ਪੀਐਮ ਮੋਦੀ ਨੇ ਅਮਰੀਕਾ ਨੂੰ ਡਿਫੈਂਸ, ਇੰਸ਼ੋਰੈਂਸ,ਹੈਲਥ ਜਿਹੇ ਸੈਕਟਰ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ‘ਚ ਨਿਵੇਸ਼ ਦਾ ਇਸ ਤੋਂ ਚੰਗਾ ਸਮਾਂ ਨਹੀਂ ਹੋ ਸਕਦਾ। ਪੀਏਮ ਮੋਦੀ ਨੇ ਇਹ ਗੱਲ ਭਾਰਤ ਅਤੇ ਅਮਰੀਕਾ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤੀ।
ਲਓ ਜੀ! ਬ੍ਰਹਮਪੁਰਾ ਦੀ ਹੋ ਹੋਵੇਗੀ ਅਕਾਲੀ ਦਲ ‘ਚ ਵਾਪਸੀ ? ਸੁਖਬੀਰ ਨੇ ਪੱਟ ਲਏ ਬ੍ਰਹਮਪੁਰਾ ਦੇ ਖ਼ਾਸ ਬੰਦੇ
ਯੂ.ਐੱਸ.-ਇੰਡੀਆ ਬਿਜ਼ਨਸ ਕੌਂਸਲ (ਯੂ.ਐੱਸ.ਆਈ.ਬੀ.ਸੀ.) ਵਲੋਂ ਆਯੋਜਿਤ ਸਮਿਟ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਾਰਿਕ ਆਰਥਿਕ ਲਚੀਲਾਪਣ ਹਾਸਲ ਕਰਣ ਲਈ ਸਾਨੂੰ ਮਜ਼ਬੂਤ ਘਰੇਲੂ ਸਮਰੱਥਾਵਾਂ ਨੂੰ ਵਿਕਸਤ ਕਰਨਾ ਪਏਗਾ। ਇਸਦਾ ਅਰਥ ਹੈ ਕਿ ਨਿਰਮਾਣ ਅਤੇ ਵਿੱਤੀ ਪ੍ਰਣਾਲੀਆਂ ਨੂੰ ਸਹੀ ਕਰਣ ਲਈ ਕੋਸ਼ਿਸ਼ਾਂ ਘਰੇਲੂ ਪੱਧਰ ‘ਤੇ ਜ਼ਰੂਰੀ ਹਨ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਪਾਰ ‘ਚ ਵੀ ਪਰਿਵਰਤਨ ਲਿਆਉਣਾ ਹੋਵੇਗਾ। ਭਾਰਤ ਮੌਕਿਆਂ ਦੀ ਭੂਮੀ ਦੇ ਤੌਰ ‘ਤੇ ਉਭਰ ਰਿਹਾ ਹੈ। ਉਦਾਹਰਣ ਦਿੰਦਾ ਹਾਂ। ਹਾਲ ਹੀ ‘ਚ ਇੱਕ ਰਿਪੋਰਟ ਸਾਹਮਣੇ ਆਈ।
ਬਿਰਧ ਆਸ਼ਰਮ ‘ਚ ਕੈਮਰਾ ਚਲਾ ਕੇ ਵੜ੍ਹ ਗਿਆ ਪੱਤਰਕਾਰ, ਫੇਰ ਬਜੁਰਗ ਮਾਤਾ ਨੂੰ ਪੁੱਛੇ ਅਜਿਹੇ ਸਵਾਲ, ਲੱਗੀ ਉੱਚੀ-ਉੱਚੀ ਰੋਣ
ਇਸ ‘ਚ ਕਿਹਾ ਗਿਆ ਕਿ ਭਾਰਤ ‘ਚ ਪਹਿਲੀਂ ਵਾਰ ਸ਼ਹਿਰੀ ਇਲਾਕਿਆਂ ਤੋਂ ਜ਼ਿਆਦਾ ਪੇਂਡੂ ਇਲਾਕਿਆਂ ‘ਚ ਇੰਟਰਨੈੱਟ ਯੂਜ਼ਰ ਹਨ। ਅੱਜ ਪੂਰੀ ਦੁਨੀਆ ਭਾਰਤ ਨੂੰ ਲੈ ਕੇ ਸਕਾਰਾਤਮਕ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਭਾਰਤ ਖੁੱਲ੍ਹੇਪਣ, ਮੌਕਿਆਂ ਅਤੇ ਤਕਨੀਕ ਦਾ ਸਭ ਤੋਂ ਬਿਹਤਰ ਕੌਂਬੀਨੇਸ਼ਨ ਦੇ ਰਿਹਾ ਹੈ। ਭਾਰਤ ਤੁਹਾਨੂੰ ਹੈਲਥ ਕੇਅਰ ‘ਚ ਇਨਵੈਸਟਮੈਂਟ ਲਈ ਸੱਦਾ ਦੇ ਰਿਹਾ ਹੈ। ਭਾਰਤ ਦਾ ਹੈਲਥ ਕੇਅਰ ਸੈਕਟਰ ਸਾਲਾਨਾ 22% ਤੋਂ ਜ਼ਿਆਦਾ ਦੀ ਦਰ ਨਾਲ ਵੱਧ ਰਿਹਾ ਹੈ। ਸਾਡੀਆਂ ਕੰਪਨੀਆਂ ਮੈਡੀਕਲ ਤਕਨਾਲੋਜੀ, ਟੈਲੀਮੈਡੀਸਿਨ ਅਤੇ ਡਾਇਗਨੋਸਟਿਕ ਦੇ ਪ੍ਰੋਡਕਸ਼ਨ ‘ਚ ਤਰੱਕੀ ਕਰ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.