Breaking NewsD5 specialNewsPoliticsPunjab

ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਛੱਡਿਆ ਅਹੁਦੇ ਦਾ ਕੰਮ

ਪਟਿਆਲਾ : ਪੰਜਾਬ ਦੇ ਮੁੱਖਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਮੰਗਲਵਾਰ ਸਵੇਰੇ ਆਪਣੀ ਸਰਕਾਰੀ ਗੱਡੀ ਅਤੇ ਸਕਿਓਰਟੀ ਦੇ ਜਵਾਨਾਂ ਨੂੰ ਵਾਪਸ ਭੇਜ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਇੱਕ ਵਾਰ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਹੈ। ਹਾਲਾਂਕਿ ਅਜੇ ਤੱਕ ਕਿਸੇ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਸੂਬੇ ਦੀ ਨਵੀਂ ਮੁੱਖ ਸਕੱਤਰ ਵਿਨੀ ਮਹਾਜਨ ਦੀ ਨਿਯੁਕਤੀ ਤੋਂ ਬਾਅਦ ਤੋਂ ਆਪਣੇ ਆਪ ਨੂੰ ਸੀਐਮਓ ‘ਚ ਅਣਦੇਖਿਆ ਮਹਿਸੂਸ ਕਰ ਰਹੇ ਸਨ।

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਦੇ ਸਿੰਘਾਂ ਨਾਲ ਲੈ ਲਿਆ ਕਸੂਤਾ ਪੰਗਾਂ! ਹੁਣ ਸਿੰਘ ਲਾਉਣਗੇ ਨੀਟੂ ਦਾ ਸੋਧਾ!

ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਹੁਣ ਫਿਰ ਤੋਂ ਪੜ੍ਹਾਉਣ ਦੇ ਖੇਤਰ ਨਾਲ ਜੁੜਨਾ ਚਾਹੁੰਦੇ ਹਨ। ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਫੈਲੋਸ਼ਿਪ ਦੀ ਪੇਸ਼ਕਸ਼ ਮਿਲੀ ਹੈ ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਪੰਜਾਬ ਸਰਕਾਰ ‘ਚ ਚੰਗਾ – ਖਾਸਾ ਦਬਦਬਾ ਰੱਖਣ ਵਾਲੇ ਸੁਰੇਸ਼ ਕੁਮਾਰ ਨੇ ਪਿਛਲੀ ਵਾਰ ਜਦੋਂ ਸੀਐਮਓ ਦੀ ਅੰਦਰਲੀ ਖਿੱਚੋਤਾਣ ਤੋਂ ਪ੍ਰੇਸ਼ਾਨ ਹੋ ਕੇ ਅਸਤੀਫਾ ਦਿੱਤਾ ਸੀ, ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਉਨ੍ਹਾਂ ਦੇ ਘਰ ਗਏ ਸਨ ਅਤੇ ਉਨ੍ਹਾਂ ਨੂੰ ਮਨਾ ਕੇ ਦਫ਼ਤਰ ਲਿਆਂਦਾ ਗਿਆ ਸੀ।

ਬਾਦਲਾਂ ਦੀ ਕੋਠੀ ਅੱਗੇ ਕੁੱਟ-ਕੁੱਟ ਕਿਸਾਨ ਦਾ ਪਾੜਤਾ ਸਿਰ!ਕੱਪੜਿਆਂ ਦੇ ਬਦਲ ਗਏ ਰੰਗ,ਤਸਵੀਰਾਂ ਦੇਖ ਉਡਣਗੇ ਹੋਸ਼

ਪਤਾ ਲੱਗਾ ਹੈ ਕਿ ਸੁਰੇਸ਼ ਕੁਮਾਰ ਨੇ ਸੋਮਵਾਰ ਸ਼ਾਮ ਨੂੰ ਮੁੱਖਮੰਤਰੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ।  ਇਸ ਗੱਲਬਾਤ ‘ਚ ਕੀ ਕੁੱਝ ਹੋਇਆ, ਉਸਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਹੈ ਪਰ ਮੰਗਲਵਾਰ ਸਵੇਰੇ ਹੀ ਸੁਰੇਸ਼ ਕੁਮਾਰ ਨੇ ਸਰਕਾਰੀ ਸੁਵਿਧਾਵਾਂ ਵਾਪਸ ਭੇਜ ਦਿੱਤੀਆਂ। ਚਰਚਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਡਾਕ ਰਾਹੀ ਮੁੱਖਮੰਤਰੀ ਨੂੰ ਭੇਜ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button