ਲਓ ਜੀ! ਹੁਣ ਸੜਕਾਂ ‘ਤੇ ਨਹੀਂ ਚੱਲਣਗੀਆਂ ਬੱਸਾਂ!ਲੋਕ ਹੋਣਗੇ ਦੁਖੀ! ਸਰਕਾਰ ਨੂੰ ਪੈ ਰਹੀਆਂ ਨੇ ਲਾਹਨਤਾਂ||
ਲੁਧਿਆਣਾ : ਕੋਰੋਨਾ ਕਾਲ ਦੇ ਦੌਰਾਨ ਪੰਜਾਬ ਰੋਡਵੇਜ਼ ਤੇ ਪਿਆ ਵੱਡਾ ਅਸਰ, ਲੱਖਾਂ ਦਾ ਹੋਇਆ ਨੁਕਸਾਨ, ਬਾਹਰੀ ਰਾਜਾਂ ਤੇ ਜਾਣ ਵਾਲੀਆਂ ਬੱਸਾਂ ਨਾ ਚੱਲਣਾ ਘਾਟੇ ਦਾ ਵੱਡਾ ਕਾਰਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਸਰਕਾਰੀ ਕੰਮਾਂ ਅਤੇ ਜਨਤਾ ਦੀ ਸਹੂਲਤ ਲਈ ਚਲਾਇਆ ਗਿਆ ਸੀ। ਇਸੇ ਦੇ ਨਾਲ ਨਾਲ ਕੁਝ ਰੂਟਾਂ ਤੇ ਵੀ ਇਨ੍ਹਾਂ ਬੱਸਾਂ ਨੂੰ ਚਲਾਇਆ ਗਿਆ ਸੀ ਪਰ ਬਾਹਰੀ ਰਾਜਾਂ ਵਿੱਚ ਬੱਸਾਂ ਨਾ ਚੱਲਣ ਕਰਕੇ ਪੰਜਾਬ ਰੋਡਵੇਜ਼ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਲਿਹਾਜ਼ਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬਾਹਰੀ ਰਾਜਾਂ ਵਿਚ ਜਾਣ ਤੇ ਮਨਾਹੀ ਹੈ ਪਰ ਪੰਜਾਬ ਦੇ ਵਿੱਚ ਹੀ ਇਨ੍ਹਾਂ ਬੱਸਾਂ ਨੂੰ ਚਲਾਇਆ ਜਾ ਰਿਹਾ।
ਪੰਜਾਬ ਦੇ ਆਹ MLA ਹੋ ਗਏ ਇਕੱਠੇ, Bhagwant Mann ਨੇ ਲਾਤੀ ਨਵੀਂ ਸਕੀਮ! ਹੁਣ ਬਣੂ 2022 ‘ਚ ਝਾੜੂ ਵਾਲਿਆਂ ਦੀ ਸਰਕਾਰ?
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਰੋਡਵੇਜ਼ ਲੁਧਿਆਣਾ ਡਿੱਪੂ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਏਕਤਾ ਬਾਹਰੀ ਰਾਜਾਂ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਬੰਦ ਹੈ ਅਤੇ ਦੂਸਰਾ ਪ੍ਰਾਈਵੇਟ ਬੱਸਾਂ ਆਪਣੀ ਮਨਮਰਜ਼ੀ ਦੀਆਂ ਸਵਾਰੀਆਂ ਚੁੱਕ ਰਹੀ ਹੈ ਨਾ ਤਾਂ ਸੋਸ਼ਲ ਡਿਸਪੈਂਸਿੰਗ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦਾ ਸਕ੍ਰੀਨਿੰਗ ਦੇ ਜ਼ਰੀਏ ਚੈਕਅੱਪ ਕੀਤਾ ਜਾ ਰਿਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.