Breaking NewsD5 specialNewsPunjab

BIG BREAKING- ਸਕੂਲ਼ ਦੀਆਂ ਫੀਸਾਂ ਨੂੰ ਲੈ ਹਾਈਕੋਰਟ ਦਾ ਵੱਡਾ ਝਟਕਾ,ਨਿਰਾਸ਼ ਹੋਏ ਮਾਪੇ ?

ਚੰਡੀਗੜ੍ਹ : ਇਸ ਵੱਲੇ ਦੀ ਵੱਡੀ ਖ਼ਬਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕੋਰੋਨਾ ਦੌਰਾਨ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲਣ ਦੇ ਮਸਲੇ ‘ਚ ਹੁਣ ਮਾਣਯੋਗ ਹਾਈਕੋਰਟ ‘ਚ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਸਕੂਲਾਂ ਵਲ਼ੋ ਫ਼ੀਸ ਵਸੂਲਣ ਨੂੰ ਲੈ ਕਿ ਹਾਈਕੋਰਟ ਦੇ ਸਿੰਗਲ ਬੈਂਚ ਦਾ ਫੈਸਲਾ ਸਕੂਲਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਹੁਣ ਮਸਲਾ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਕੋਲ ਜਾ ਪਹੁੰਚਾ ਸੀ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਇਸ ਸੰਬੰਧੀ ਮਾਪਿਆਂ ਦੇ ਪੱਖ ਦੇ ਵਕੀਲ ਆਰ.ਐਸ.ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਜਿਸ ਤਰ੍ਹਾਂ ਗੱਲ ਸੁਣੀ ਉਸ ਤੋਂ ਲੱਗਦਾ ਹੈ ਕਿ ਮਾਪਿਆਂ ਨੂੰ ਜ਼ਰੂਰ ਕੁਝ ਰਾਹਤ ਮਿਲ ਸਕਦੀ ਹੈ। ਇਸੇ ਦੌਰਾਨ ਸਕੂਲਾਂ ਵੱਲੋਂ ਜੋ ਪੱਖ ਰੱਖਿਆ ਗਿਆ ਸੀ, ਉਸ ਦੇ ਕੁਝ ਕਾਗ਼ਜ਼ਾਤ ਕੋਰਟ ਤੱਕ ਨਹੀਂ ਪਹੁੰਚੇ ਜਿਸ ਕਾਰਨ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ। ਕਿੳਕਿ ਕੋਰੋਨਾ ਦੌਰਾਨ ਵੀਡਿਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋ ਰਹੀ ਹੈ ਜਿਸ ਕਾਰਨ ਕਈ ਵਾਰ ਪਰੇਸ਼ਾਨੀ ਆ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button