‘ਇਸਤਰੀ ਅਕਾਲੀ ਦਲ ਸੂਬੇ ਭਰ ‘ਚ 16 ਤੋਂ 21 ਜੁਲਾਈ ਤੱਕ ‘ਨੀਮ’ ਦੇ ਬੂਟੇ ਲਾਵੇਗਾ’
ਚੰਡੀਗੜ੍ਹ : ਇਸਤਰੀ ਅਕਾਲੀ ਦਲ ਨੇ ਪ੍ਰਣ ਕੀਤਾ ਹੈ ਕਿ ਉਹ ਸੂਬੇ ਵਿਚ ਜੰਗਲਾਤ ਦੇ ਘਟ ਰਹੇ ਰਕਬੇ ਦੇ ਕ੍ਰਮ ਨੂੰ ਬਦਲਣ ਲਈ ਦ੍ਰਿੜ੍ਹ ਸੰਕਲਪ ਹੈ ਤੇ 16 ਤੋਂ 21 ਜੁਲਾਈ ਤੱਕ ਦੇਸੀ ਬੂਟੇ ਜਿਹਨਾਂ ਵਿਚ ‘ਨੀਮ’ ਸ਼ਾਮਲ ਹੈ। ਕਿਸੇ ਵੀ ਪਾਰਕ, ਸਕੂਲ ਘਰ ਜਾਂ ਹੋਰ ਕਿਸੇ ਆਲੇ ਦੁਆਲੇ ਦੀ ਥਾਂ ਲਗਾਵੇਗੀ। ਇਹ ਜਾਣਕਾਰੀ ਇਸਤਰੀ ਅਕਾਲੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਤੀ। ਇਥੇ ਇਸਤਰੀ ਅਕਾਲੀ ਦੀ 21 ਮੈਂਬਰੀ ਸਲਾਹਕਾਰ ਕਮੇਟੀ ਵੱਲੋਂ ਸਰਬਸੰਮਤੀ ਨਾਲ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਹਰ ਮੈਂਬਰ ਇਕ ਇਕ ਪਾਰਕ, ਸਕੂਲ, ਘਰ ਜਾਂ ਹੋਰ ਆਲੇ ਦੁਆਲੇ ਦੀ ਕਿਸੇ ਵੀ ਥਾਂ ‘ਤੇ ਨੀਮ ਦੇ 5 ਬੂਟੇ ਲਗਾਏਗਾ ਤਾਂ ਕਿ ਵਾਤਾਵਰਣ ਵਿਚ ਸੁਧਾਰ ਕੀਤਾ ਜਾ ਸਕੇ।
Dhindsa, Sekhwan ਤੇ Brahmpura ਤੋਂ ਬਾਅਦ Sukhbir ਨੂੰ ਇੱਕ ਹੋਰ ਵੱਡਾ ਝਟਕਾ,ਵੱਡੇ Akali Leadr ਨੇ ਛੱਡੀ ਪਾਰਟੀ
ਉਹਨਾਂ ਕਿਹਾ ਕਿ ਸਲਾਹਕਾਰ ਕਮੇਟੀ ਜਿਸਦੀ ਮੀਟਿੰਗ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਹੋਈ ਨੇ ਫੈਸਲਾ ਕੀਤਾ ਕਿ ਹਰ ਜ਼ਿਲ੍ਹਾ ਹੈਡਕੁਆਰਟਰ ‘ਤੇ ਇਸਤਰੀ ਵਿੰਗ ਦਾ ਦਫਤਰ ਹੋਵੇਗਾ ਤੇ ਸਵੈ ਸਹਾਇਤਾ ਗਰੁੱਪ (ਐਸ ਐਚ ਜੀਜ਼) ਦਾ ਗਠਨ ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤਾ ਜਾਵੇਗਾ ਤਾਂ ਜੋ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਉਪਬਲਧ ਸਕੀਮਾਂ, ਘੱਟ ਗਿਣਤੀਆਂ ਲਈ ਸਕੀਮਾਂ, ਨੰਨ੍ਹੀ ਥਾਂ ਆਦਿ ਦੀ ਹਮਾਇਤ ਕੀਤੀ ਜਾ ਸਕੇ ਤਾਂ ਕਿ ਮਹਿਲਾਵਾਂ ਨੂੰ ਆਪਣੇ ਆਰਥਿਕ ਰੁਤਬੇ ਵਿਚ ਸੁਧਾਰ ਲਿਆਉਣ ਦਾ ਮੌਕਾ ਮਿਲ ਸਕੇ।
ਐਹੋ ਜਿਹਾ ਹੋਵੇ ਪੰਜਾਬ ਦਾ ਹਰੇਕ ਐੱਸਐੱਸਪੀ,ਇਮਾਨਦਾਰ ਅਫ਼ਸਰ ਦੀਆਂ ਸਿਰਫ 2 ਸਾਲਾ ਪ੍ਰਾਪਤੀਆਂ ਸੁਣ ਹੋ ਜਾਓਗੇ ਹੈਰਾਨ
ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਸੂਬੇ ਵਿਚ ਮਹਿਲਾਵਾਂ ਦਾ ਜੀਵਨ ਪੱਧਰ ਸੁਧਾਰਨ ਲਈ ਸਾਰੀਆਂ ਸਕੀਮਾਂ ਦਾ ਲਾਭ ਉਹਨਾਂ ਨੂੰ ਦਿੱਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਇਸਤਰੀ ਕਆਲੀ ਦੀ ਸਲਾਹਕਾਰ ਕਮੇਟੀ ਪਾਰਟੀ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗੀ ਤੇ ਸੂਬੇ ਦੇ ਨਾਗਰਿਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਵਾਸਤੇ ਟੀਚੇ ਹਾਸਲ ਕਰਨ ਲਈ ਪੇਸੇਵਾਰਾਨਾ ਪਹੁੰਚ ਅਪਣਾਉਣੀ ਪਵੇਗੀ। ਉਹਨਾਂ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਕੋਆਰਡੀਨੇਟਰ ਅਤੇ ਸਵੈ ਸਹਾਇੱਛਾ ਗਰੁੱਪ ਪੰਜਾਬ ਤੇ ਹਰਿਆਣਾ ਵਿਚ ਕੰਮ ਕਰ ਸਕਦੇ ਹਨ।
ਦਿੱਲੀ ਚ ਸਿੱਖ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ | ਗੁੱਸੇ ‘ਚ ਭੜਕੇ ਪੰਜਾਬ ਦੇ ਲੀਡਰ! ਕਰਤਾ ਸ਼ਰੇਆਮ ਐਲਾਨ, ਪਊ ਕਲੇਸ਼
ਉਹਨਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਾਸਤੇ ਢੁਕਵੇਂ ਸਮੇਂ ‘ਤੇ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਸਭਿਆਚਾਰ ‘ਤੇ ਵੀ ਕਰ ਰਹੇ ਹਨ ਤੇ ਉਹ ਸਾਰੀ ਇਸਤਰੀ ਅਕਾਲੀ ਦਲ ਜੋਸ਼ ਭਰ ਦੇਣਗੇ ਤੇ ਛੇਤੀ ਹੀ ਸੂਬੇ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਸੂਬੇ ਦੀਆਂ ਮਹਿਲਾਵਾਂ ਉਹਨਾਂ ਕਿਹਾ ਕਿ ਉਹ ਧਰਤੀ ‘ਤੇ ਇਕ ਬੂਟਾ ਜ਼ਰੂਰ ਲਗਾਉਣ ਕਿਉਂਕਿ ਇਹਨਾਂ ਦੀ ਪਰਵਰਿਸ਼ ਵਿਚ ਮਹਿਲਾਵਾਂ ਦਾ ਅਹਿਮ ਰੋਲ ਹੈ। ਉਹਨਾਂ ਨੇ ਪਾਰਟੀ ਵਰਕਰਾ ਨੂੰ ਵੀ ਅਪੀਲ ਕੀਤੀ ਕਿ ਇਸ ਮਹੀਨੇ ਹਰ ਵਰਕਰ ਤਿੰਨ ਤਿੰਨ ਬੂਟੇ ਲਗਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.