Navjot Sidhu ਤੋਂ ਘਬਰਾਈ ਕਾਂਗਰਸ! ਰਾਜਸਥਾਨ ਤੋਂ ਬਾਅਦ ਪੰਜਾਬ ਦਾ ਨੰਬਰ? Ashok Gehlot | Sachin Pilot Congress
ਪਟਿਆਲਾ : ਮੱਧ ਪ੍ਰਦੇਸ਼ ‘ਚ ਕਮਲਨਾਥ ਸਰਕਾਰ ਡਿੱਗਣ ਤੋਂ ਬਾਅਦ ਕਾਂਗਰਸ ਹਾਈਕਮਾਨ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਰਾਜਸਥਾਨ ਦਾ ਸਿਆਸੀ ਡਰਾਮਾ ਸਰਕਾਰ ਡਗਮਗਾ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਨਾਰਾਜ਼ਗੀ ਪਾਰਟੀ ਲਈ ਖ਼ਤਰੇ ਦੀ ਘੰਟੀ ਹੈ। ਕਿਤੇ ਇਹ ਨਾ ਹੋਵੇ ਕਿ ਹਾਲਾਤ ਮੱਧ ਪ੍ਰਦੇਸ਼ ਵਰਗੇ ਹੋ ਜਾਣ ਤੇ ਸੱਤਾ ‘ਤੇ ਬੀਜੇਪੀ ਕਾਬਜ਼ ਹੋ ਜਾਵੇ। ਉਧਰ ਸਚਿਨ ਪਾਇਲਟ ਨੇ ਕਿਹਾ ਕਿ ਕੋਈ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ, ਪਰ ਉਹ ਅਜਿਹੀ ਬੇਇੱਜ਼ਤੀ ਸਹਿਣ ਨਹੀਂ ਕਰਨਗੇ।
Singer Ranjit Bawa | ਪੰਜਾਬ ਗਾਇਕ ਰਣਜੀਤ ਬਾਵਾ ਦਾ ਮਾਮਲਾ
ਰਾਜਸਥਾਨ ਕਾਂਗਰਸ ‘ਚ ਮਚੇ ਘਮਾਸਾਨ ‘ਤੇ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਇਕ ਟਵੀਟ ਕੀਤਾ ਕਿਹਾ, ‘ਕੀ ਅਸੀਂ ਉਦੋਂ ਨੀਂਦ ’ਚੋਂ ਜਾਗਾਂਗੇ ਜਦੋਂ ਕੋਈ ਸਾਡੇ ਤਬੇਲਿਆਂ ’ਚੋਂ ਘੋੜੇ ਖੋਲ੍ਹ ਕੇ ਲੈ ਗਿਆ?’। ਆਖਿਰਕਾਰ ਰੌਲਾ ਕਿਸ ਗੱਲ ਦਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਇਸ ਘਟਨਾਕ੍ਰਮ ‘ਚ ਰਾਜਸਥਾਨ ਦੀਆਂ ਕੁਲ ਸੀਟਾਂ ਦੀ ਗੱਲ ਕਰੀਏ ਤਾਂ 200 ਵਿਧਾਨ ਸਭਾ ਸੀਟਾਂ ਹਨ ਤੇ 101 ਸੀਟਾਂ ਬਹੁਮਤ ਲਈ ਚਾਹੀਦੀਆਂ ਹਨ। ਕਾਂਗਰਸ ਕੋਲ 107 ਸੀਟਾਂ ਹਨ, ਭਾਜਪਾ ਕੋਲ 72 ਤੇ ਆਜ਼ਾਦ ਵਿਧਾਇਕ 13, ਕਾਂਗਰਸ ਕੋਲ ਬਹੁਮਤ ਤਾਂ ਹੈ ਪਰ ਜੋੜ ਤੋੜ ਦੀ ਸਿਆਸਤ ਕਾਂਗਰਸ ਨੂੰ ਪਛਾੜ ਨਾ ਦੇਵੇ। ਹੁਣ ਰੌਲਾ ਸੁਣੋ ਦਰਅਸਲ ਕਾਂਗਰਸੀ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦਾ ਲਾਲਚ ਦੇ ਕੇ ਖਰੀਦਣ ਦੇ ਇਲਜ਼ਾਮ ਭਾਜਪਾ `ਤੇ ਲੱਗੇ ਸਨ।
ਆਹ ਹੁੰਦਾ ਖ਼ਾਕੀ ਦਾ ਰੋਹਬ, Singer Gurnam Bhullar ਤੋਂ ਕਰਵਾਇਆ ਆਹ ਕੰਮ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਭਾਜਪਾ, ਮੱਧ ਪ੍ਰਦੇਸ਼ ਵਾਂਗ ਸਰਕਾਰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਮਾਮਲੇ ਦੀ ਜਾਂਚ ਪੁਲੀਸ ਦਾ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ (ਐੱਸਓਜੀ) ਕਰ ਰਿਹਾ ਹੈ ਤੇ ਐੱਸਓਜੀ ਨੇ ਸਰਕਾਰ ਦੇ ਚੀਫ਼ ਵ੍ਹਿਪ ਨੂੰ ਨੋਟਿਸ ਭੇਜਿਆ। ਜਿਸ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਨੋਟਿਸ ਜਾਰੀ ਕਰਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ ਤੇ ਸੂਤਰਾ ਮੁਤਾਬਕ ਉਪ ਮੁੱਖ ਮੰਤਰੀ ਸਚਿਨ ਪਾਇਲਟ ਇਸੇ ਕਾਰਨ ਨਾਰਾਜ਼ ਹਨ।
ਦੂਜੇ ਪਾਸੇ ਜੈਪੁਰ ‘ਚ ਕਾਂਗਰਸ ਦੇ ਮੁੱਖ ਦਫ਼ਤਰ ਦੇ ਬਾਹਰੋਂ ਸਚਿਨ ਪਾਇਲਟ ਦੇ ਪੋਸਟਰ ਤੇ ਬੈਨਰ ਵੀ ਹਟਾ ਦਿੱਤੇ ਗਏ ਹਨ। ਜੈਪੁਰ ‘ਚ ਈਡੀ ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਰੇਡ ਕੀਤੀ ਹੈ। ਦਸੰਬਰ 2018 ‘ਚ ਰਾਜਸਥਾਨ ‘ਚ ਅਸ਼ੋਕ ਗਹਿਲੋਤ ਦੀ ਅਗਵਾਈ ‘ਚ ਕਾਂਗਰਸ ਨੇ ਸਰਕਾਰ ਬਣਾਈ ਤੇ ਕਰੀਬ ਡੇਢ ਸਾਲ ‘ਚ ਸਰਕਾਰ ਡਾਵਾਂਡੋਲ ਹੋ ਗਈ। ਨਜ਼ਰਾਂ ਪੰਜਾਬ ਦੀ ਸਿਆਸਤ ‘ਤੇ ਵੀ ਜਾ ਰਹੀਆਂ ਹਨ। ਕੈਬਨਿਟ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਵੀ ਕਾਂਗਰਸ ਹਾਈ ਕਮਾਨ ਨੂੰ ਕਈ ਵਾਰ ਮਿਲ ਚੁੱਕੇ ਹਨ। ਸਿੱਧੂ ਤੇ ਕੈਪਟਨ ਦੀ ਨਾਰਾਜ਼ਗੀ ਇਕ ਵਾਰ ਫੇਰ ਚਰਚਾ ‘ਚ ਹੈ। ਕਿਤੇ ਇਹ ਨਾ ਹੋਵੇ ਕਿ ਪੰਜਾਬ ‘ਚ ਵੀ ਕਾਂਗਰਸ ਸਰਕਾਰ ਸਮਾਂ ਪੂਰਾ ਹੋਣ ਤੋਂ ਪਹਿਲਾਂ ਜੋੜ ਤੋੜ ਦਾ ਸ਼ਿਕਾਰ ਹੋਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.