ਸੁਣੋ ਕਾਗਜ਼ਾਂ ‘ਚ ਕਿਵੇਂ ਬਣਦਾ ਰਿਹਾ ਲੰਗਰ | Anandpur Sahib | Langar | SGPC
ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸਵਾਲ ਉੱਠ ਰਹੇ ਹਨ ਕਿ ਲੌਕਡਾਊਨ ਦੌਰਾਨ ਸਬਜ਼ੀ ਘੁਟਾਲਾ ਕਿਸ ਤਰ੍ਹਾਂ ਹੋਇਆ ਤੇ ਕਿਸ ਦੀ ਸ਼ਹਿ ‘ਤੇ ਹੋਇਆ। ਕੌਣ ਕੌਣ ਏਸ ਸਬਜ਼ੀ ਘੁਟਾਲੇ ਦਾ ਮੁਲਜ਼ਮ ਹੈ ਅਤੇ ਕੀ ਇਹਨਾਂ ਮੁਲਜ਼ਮਾਂ ਨੂੰ ਬੇਨਕਾਬ ਕੀਤਾ ਜਾਵੇਗਾ। ਦਰਅਸਲ ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿਥੇ ਲੌਕਡਾਊਨ ਦੌਰਾਨ ਗੁਰਦੁਆਰਿਆਂ ‘ਚ ਸੰਗਤ ਦੀ ਆਮਦ ‘ਤੇ ਰੋਕ ਲਗਾਈ ਗਈ ਸੀ ਪਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ‘ਚ ਲੱਖਾਂ ਰੁਪਏ ਦਾ ਸਬਜ਼ੀ ਖਰੀਦ ਘਪਲਾ ਹੋਇਆ।
ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students
ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਚੀਫ਼ ਇੰਸਪੈਕਟਰ ਦੀ ਅਗਵਾਈ ‘ਚ ਟੀਮ ਨੇ ਏਸ ਘਪਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਲਿਹਾਜ਼ਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੁਝ ਮੁਲਾਜ਼ਮ ਸ਼ੱਕ ਦੇ ਘੇਰੇ ‘ਚ ਹਨ। ਇਸ ਸਾਰੇ ਘਪਲੇ ਦੀ ਤਹਿ ਤੱਕ ਜਾਈਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਕ ਅਪ੍ਰੈਲ ਤੋਂ 24 ਜੂਨ ਤੱਕ ਸੰਗਤ ਤਾਂ ਨਾਕਾਫ਼ੀ ਸੀ ਪਰ ਨੰਗਲ ਸ਼ਹਿਰ ਤੋਂ ਹਰੀਆਂ ਸਬਜ਼ੀਆਂ ਲੰਗਰ ‘ਚ ਪਹੁੰਚਦੀਆਂ ਰਹੀਆਂ। ਭਾਵ ਕਿ ਸਬਜ਼ੀਆਂ ਦੇ ਬਿੱਲ ਵੀ ਖਰਚੇ ‘ਚ ਪਾ ਦਿੱਤੇ ਗਏ।
ਗੁਰਦੁਆਰੇ ‘ਚ ਹੋਇਆ ਅਜਿਹਾ ਕੰਮ | Gurdwara | Punjab
24 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੀ ਉੱਚ ਤਾਕਤੀ ਟੀਮ ਪਹੁੰਚੀ ਤਾਂ ਵੱਡੇ ਸਬਜ਼ੀ ਘੁਟਾਲੇ ਦਾ ਸ਼ੱਕ ਹੋਇਆ। ਕਈ ਫਰਜ਼ੀ ਬਿੱਲ ਤੇ ਹੋਰ ਸਮਾਨ ਕਬਜ਼ੇ ‘ਚ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਯਕੀਨਨ ਕੀਤੀ ਜਾਵੇਗੀ। ਮਸਲਾ ਬੇਹੱਦ ਗੰਭੀਰ ਹੈ। ਇਕ ਪਾਸੇ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ ਪੰਜਾਬ ਭਰ ਤੋਂ ਗੱਡੀਆਂ ਭਰ ਭਰ ਕੇ ਸੰਗਤਾਂ ਨੇ ਰਸਦ ਭੇਜੀ। ਦੂਜੇ ਪਾਸੇ ਲੌਕਡਾਊਨ ਦਾ ਲਾਹਾ ਲੈ ਕੇ ਗੁਰੂ ਘਰਾਂ `ਚ ਹੀ ਸੰਨ੍ਹ ਲਾਉਣਾ ਸ਼ਰਮਸਾਰ ਕਰ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.