Breaking NewsD5 specialIndiaNews

ਕੇਰਲ ‘ਚ ਮਾਨਸੂਨ ਨੇ ਦਿੱਤੀ ਦਸਤਕ, 9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ

ਨਵੀਂ ਦਿੱਲੀ : ਦੱਖਣੀ ਪੱਛਮੀ ਮਾਨਸੂਨ ਦੇ ਕੇਰਲ ‘ਚ ਦਸਤਕ ਦੇਣ ਦੇ ਨਾਲ ਹੀ ਚਾਰ ਮਹੀਨੇ ਦੀ ਲੰਬੀ ਬਾਰਿਸ਼ ਵਾਲਾ ਮੌਸਮ ਸ਼ੁਰੂ ਹੋ ਗਿਆ, ਜਿਸਨੂੰ ਦੇਖਦੇ ਹੋਏ ਨੌਂ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਹਿਕਮੇ ਨੇ ਤਿਰੂਵਨੰਤਪੁਰਮ, ਕੋਲਮ, ਪਠਾਨਮਥਿੱਟਾ, ਅਲਾਪੁੱਝਾ, ਕੋਟਾਯਮ, ਇਡੁੱਕੀ, ਮਲਪੁਰਮ,ਏਏਰਨਾਕੁਲਮ ਅਤੇ ਕੰਨੂਰ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕਰੇਲ ਦੀ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਕਾਫੀ ਹੇਠਾਂ ਚੱਲਾ ਗਿਆ ਹੈ। ਜੂਨ ਤੋਂ ਸਤੰਬਰ ਤੱਕ ਚਲਣ ਵਾਲੇ ਇਸ ਮਾਨਸੂਨ ਦੀ ਵਜ੍ਹਾ ਨਾਲ ਦੇਸ਼ ‘ਚ 75 ਫੀਸਦੀ ਬਾਰਿਸ਼ ਹੁੰਦੀ ਹੈ।

Kejriwal ਸਰਕਾਰ ਦੇ ਖੁੱਲ੍ਹੇ ਰਾਜ਼ | 5-5 ਹਜ਼ਾਰ ਖਾਤਿਆਂ ‘ਚ ਪਾਉਣ ਦੀ ਸੱਚਾਈ | ਖ਼ੂਫ਼ੀਆ ਕੈਮਰੇ ‘ਚ ਬਣੀ ਵੀਡੀਓ ਵਾਇਰਲ

ਮੌਸਮ ਦਾ ਪੂਰਵਾਨੁਮਾਨ ਲਗਾਉਣ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ 30 ਮਈ ਨੂੰ ਮਾਨਸੂਨ ਆਉਣ ਦੀ ਘੋਸ਼ਣਾ ਕੀਤੀ ਸੀ ਪਰ ਆਈਐਮਡੀ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਸ ਤਰ੍ਹਾਂ ਦੀ ਘੋਸ਼ਣਾ ਲਈ ਅਜੇ ਸਥਿਤੀ ਬਣੀ ਨਹੀਂ ਹੈ। ਸਕਾਈਮੇਟ ਦੇ ਕਾਰਜਕਾਰੀ ਅਧਿਕਾਰੀ ਜਤਿਨ ਸਿੰਘ ਨੇ ਕਿਹਾ ਸੀ ਕਿ ਸਾਰੇ ਪਰਿਸਥਿਤੀਆਂ ਜਿਵੇਂ ਵਰਖਾ, ਓਐਲਆਰ ਵੈਲਿਊ ਅਤੇ ਹਵਾ ਦੀ ਰਫ਼ਤਾਰ ਉਸ ਅਨੁਕੂਲ ਹਾਲਤ ‘ਚ ਪਹੁੰਚ ਚੁੱਕੀ ਹੈ, ਜਿਸਦੇ ਨਾਲ ਕੇਰਲ ‘ਚ ਦੱਖਣ – ਪੱਛਮ ਮਾਨਸੂਨ ਦੇ ਪੁੱਜਣ ਦੀ ਘੋਸ਼ਣਾ ਕੀਤੀ ਜਾ ਸਕੇ।

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਓਐਲਆਰ ਮੁੱਖ ਰੂਪ ਤੋਂ ਧਰਤੀ ਦੀ ਸਤ੍ਹਾ, ਸਮੁੰਦਰ ਅਤੇ ਵਾਯੂਮੰਡਲ ਦੁਆਰਾ ਆਕਾਸ਼ ਵਿੱਚ ਉਤਸਰਜਿਤ ਊਰਜਾ ਦੀ ਮਾਤਰਾ ਦਾ ਇੱਕ ਮਾਪ ਹੈ। ਕੇਰਲ ਵਿੱਚ ਮਾਨਸੂਨ ਦੀ ਦਸਤਕ ਦੇਸ਼ ‘ਚ ਚਾਰ ਮਹੀਨੇ ਦੀ ਬਾਰਿਸ਼ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਦੇਸ਼ ‘ਚ ਜੂਨ ਤੋਂ ਸੰਤਬਰ ਦੇ ਵਿੱਚ 75 ਫ਼ੀਸਦੀ ਬਾਰਿਸ਼ ਹੁੰਦੀ ਹੈ। ਸਕਾਈਮੇਟ ਨੇ ਅਨੁਮਾਨ ਜਤਾਇਆ ਸੀ ਕਿ ਕੇਰਲ ਵਿੱਚ ਮਾਨਸੂਨ 28 ਮਈ ਨੂੰ ਦਸਤਕ ਦੇਵੇਗਾ ਅਤੇ ਨਾਲ ਹੀ ਇਸਦੇ ਪੁੱਜਣ ਵਿੱਚ ਦੋ ਦਿਨ ਪਹਿਲਾਂ ਅਤੇ ਬਾਅਦ ਦਾ ਅਨੁਮਾਨ ਜਤਾਇਆ ਗਿਆ ਸੀ। ਜਦੋਂ ਕਿ , ਆਈਐਮਡੀ ਨੇ ਅਨੁਮਾਨ ਜਤਾਇਆ ਸੀ ਕਿ ਕੇਰਲ ਵਿੱਚ ਮਾਨਸੂਨ ਆਪਣੇ ਤੈਅ ਸਮੈਂ ਤੋਂ ਚਾਰ ਦਿਨ ਦੇਰੀ ਨਾਲ ਪੰਜ ਜੂਨ ਨੂੰ ਦਸਤਕ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button