Breaking NewsD5 specialIndiaNewsPunjab

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਪਟਿਆਲਾ : ਦਨੀਆਂ ਭਰ ਕੋਰੋਨਾ ਵਾਇਰਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਕੇ ਇਸ ਦੀ ਮਿਆਦ 1 ਜੂਨ ਤੋਂ 30 ਜੂਨ ਤੱਕ ਵਧਾ ਦਿੱਤੀ ਹੈ। ਲਾਕਡਾਊਨ-5 ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕੰਟੇਨਮੈਂਟ ਜ਼ੋਨ ‘ਚ ਨਾ ਆਉਣ ਵਾਲੇ ਖੇਤਰਾਂ ਵਿੱਚ ਪੜਾਅਵਾਰ ਛੋਟ ਦਿੱਤੀ ਗਈ ਹੈ ਅਤੇ ਸਰਕਾਰ ਨੇ ਧਾਰਮਿਕ ਥਾਵਾਂ, ਹੋਟਲ, ਸੈਲੂਨ, ਰੈਸਟੋਰੈਂਟ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲਾਕਡਾਊਨ-4 ਦੀ ਮਿਆਦ 31 ਮਈ ਨੂੰ ਖ਼ਤਮ ਹੋ ਰਹੀ ਹੈ। ਜਿਸ ਦੇ ਚਲਦਿਆਂ ਹੀ ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਦਿਆਂ ਇਸ ਦੀ ਮਿਆਦ 1 ਜੂਨ ਤੋਂ 30 ਜੂਨ ਤਕ ਵਧਾਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਸਕੂਲ-ਕਾਲਜ ਖੋਲਣ ਦਾ ਫ਼ੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ, ਜਿਸ ਬਾਰੇ ਸੂਬਾ ਸਰਕਾਰਾਂ ਜੁਲਾਈ ‘ਚ ਫ਼ੈਸਲਾ ਲੈ ਸਕਣਗੀਆਂ।

Kejriwal ਸਰਕਾਰ ਦੇ ਖੁੱਲ੍ਹੇ ਰਾਜ਼ | 5-5 ਹਜ਼ਾਰ ਖਾਤਿਆਂ ‘ਚ ਪਾਉਣ ਦੀ ਸੱਚਾਈ | ਖ਼ੂਫ਼ੀਆ ਕੈਮਰੇ ‘ਚ ਬਣੀ ਵੀਡੀਓ ਵਾਇਰਲ

ਲਾਕਡਾਊਨ-5 ਦੌਰਾਨ ਕੁਝ ਸ਼ਰਤਾਂ ਨਾਲ ਹੋਟਲ, ਧਾਰਮਿਕ ਥਾਵਾਂ, ਰੈਸਟੋਰੈਂਟ 8 ਜੂਨ ਤੋਂ ਖੋਲ੍ਹ ਦਿੱਤੇ ਜਾਣਗੇ ਅਤੇ ਸ਼ਾਪਿੰਗ ਮਾਲ ਨੂੰ ਵੀ ਖੋਲਣ ਦੀ ਮਨਜੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਦੇਸ਼ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਹੁਣ ਲੋਕ ਬਿਨਾ ਪਾਸ ਦਿਖਾਏ ਇੱਕ ਸੂਬੇ ਤੋਂ ਦੂਜੇ ਸੂਬੇ ‘ਚ ਜਾ ਸਕਣਗੇ। ਇਹ ਲਾਕਡਾਊਨ ਤਿੰਨ ਗੇੜਾਂ ਵਿੱਚ ਖੁੱਲੇਗਾ। ਜਿਸ ਦੇ ਪਹਿਲੇ ਗੇੜ ਤਹਿਤ 8 ਜੂਨ ਤੋਂ ਧਾਰਮਿਕ ਥਾਵਾਂ, ਸ਼ੌਪਿੰਗ ਮਾਲ, ਹੋਟਲ-ਰੈਸਟੋਰੈਂਟ ਖੁੱਲਣਗੇ। ਦੂਸਰੇ ਗੇੜ ਵਿੱਚ ਜੁਲਾਈ ਵਿੱਚ ਸਕੂਲ, ਕਾਲਜ ਖੋਲਣ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਤੀਜੇ ਗੇੜ ‘ਚ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ, ਸਿਨੇਮਾ ਹਾਲ ਤੇ ਜਿੰਮ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

https://www.youtube.com/watch?v=WbRiVB-xq_M

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button