ਕੋਰੋਨਾ ਵਾਇਰਸ ਲਾਕਡਾਊਨ – ਇਸ ਰਾਜ ‘ਚ ਇੱਕ ਜੂਨ ਤੋਂ ਖੁਲ੍ਹਣਗੇ ਸਕੂਲ, ਇਸ ਤਰ੍ਹਾਂ ਹੋਵੇਗੀ ਪੜ੍ਹਾਈ
ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹੈ। ਅਜਿਹੇ ‘ਚ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਸਨ। ਇਸ ‘ਚ ਉੱਤਰ – ਪੂਰਬ ਦੇ ਰਾਜ ਤ੍ਰਿਪੁਰਾ ‘ਚ ਇੱਕ ਜੂਨ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ 31 ਮਈ ਤੱਕ ਦੇਸ਼ ਵਿੱਚ ਲਾਕਡਾਊਨ ਚੱਲ ਰਿਹਾ ਹੈ। ਅਜਿਹੇ ‘ਚ ਦੇਸ਼ ‘ਚ ਸਾਰੇ ਸਕੂਲ – ਕਾਲਜ ਸਮੇਤ ਸਿੱਖਿਆ ਸੰਸਥਾਵਾਂ ਬੰਦ ਹਨ, ਹਾਲਾਂਕਿ ਹੁਣ ਵੱਖ – ਵੱਖ ਰਾਜ ਸਕੂਲ – ਕਾਲਜ ਦੁਬਾਰਾ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਦੇ ਸਕੂਲਾਂ ਨੂੰ 16 ਮਾਰਚ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ। ਅਜਿਹਾ ਕੋਰੋਨਾ ਨੂੰ ਦੇਸ਼ ਵਿੱਚ ਫੈਲਣ ਤੋਂ ਰੋਕਣ ਲਈ ਕੀਤਾ ਗਿਆ ਹੁਣ ਸਿੱਖਿਆ ਵਿਵਸਥਾ ਨੂੰ ਲੀਹ ‘ਤੇ ਲਿਆਉਣ ਦੀਆਂ ਹੰਭਲੀਆਂ ਦੇ ਤਹਿਤ ਦੇਸ਼ ਦੇ ਵੱਖ – ਵੱਖ ਹਿੱਸਿਆਂ ‘ਚ ਸਕੂਲਾਂ ਨੂੰ ਦੁਬਾਰਾ ਤੋਂ ਖੋਲ੍ਹਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਭਰਨਾ ਪਏਗਾ ਮੋਟਰਾਂ ਦਾ ਬਿਜਲੀ ਬਿੱਲ | ਗੁੱਸੇ ‘ਚ ਆਏ ਕਿਸਾਨ | ਕੀ ਸਰਕਾਰ ਦਾ ਫ਼ੈਸਲਾ ਸਹੀ ਹੈ?
1 ਜੂਨ ਤੋਂ ਖੁਲ੍ਹਣਗੇ ਸਕੂਲ
ਤ੍ਰਿਪੁਰਾ ਦੇ ਸਿੱਖਿਆ ਮੰਤਰੀ ਰਤਨ ਲਾਲ ਨਾਥ ਨੇ ਕੁਝ ਹੀ ਦਿਨ ਪਹਿਲਾਂ ਦੱਸਿਆ ਸੀ ਕਿ ਰਾਜ ਵਿੱਚ 1 ਜੂਨ ਤੋਂ ਸਕੂਲ ਖੋਲ ਦਿੱਤੇ ਜਾਣਗੇ। ਉਨ੍ਹਾਂ ਨੇ ਨਾਲ ਹੀ ਕਿਹਾ ਸੀ ਕਿ ਭਲੇ ਹੀ ਸਕੂਲ 1 ਜੂਨ ਤੋਂ ਖੁਲ੍ਹਣਗੇ ਪਰ ਪੜਾਉਣ ਦਾ ਕੰਮ 15 ਜੂਨ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਜ ਦੇ 4398 ਸਰਕਾਰੀ ਸਕੂਲਾਂ ਅਤੇ 335 ਨਿੱਜੀ ਸਕੂਲਾਂ ‘ਚ 15 ਜੂਨ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰਾਜ ‘ਚ ਪਹਿਲੇ ਪੜਾਅ ਦੇ ਲਾਕਡਾਊਨ ਤੋਂ ਇੱਕ ਹਫ਼ਤਾ ਪਹਿਲਾਂ ਤੋਂ ਸਕੂਲ ਬੰਦ ਹਨ।
Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ
ਪੜ੍ਹਾਈ ਤੋਂ ਪਹਿਲਾਂ ਸਕੂਲਾਂ ਨੂੰ ਪੂਰੀ ਤਰ੍ਹਾਂ ਸੈਨੇਟਾਇਜ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਾਬਣ ਅਤੇ ਸੈਨੇਟਾਇਜਰ ਵੀ ਉਪਲੱਬਧ ਕਰਾਇਆ ਜਾਵੇਗਾ। ਇੰਨਾ ਹੀ ਨਹੀਂ, ਇਨ੍ਹਾਂ ਸਕੂਲਾਂ ਵਿੱਚ ਮਿਡ ਡੇ ਮੀਲ ਰਸੋਈਆਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਫੇਸ ਮਾਸਕ, ਦਸਤਾਨੇ, ਹੈਂਡ ਸੈਨੇਟਾਇਜਰ ਵਰਗੀਆਂ ਜ਼ਰੂਰੀ ਸਮੱਗਰੀ ਵੀ ਉਪਲੱਬਧ ਕਰਵਾਈ ਜਾਵੇਗੀ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.