NewsBreaking NewsD5 specialIndiaInternational

ਇਵਾਂਕਾ ਟਰੰਪ ਵੀ ਬਿਹਾਰ ਦੀ 1200 KM ਸਾਈਕਲ ਚਲਾ ਪਿਤਾ ਨੂੰ ਪਿੰਡ ਲੈ ਆਈ ਜੋਤੀ ਦੀ ਹੋਈ ਮੁਰੀਦ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ‘ਚ ਲੱਗੇ ਲਾਕਡਾਊਨ ਦੇ ਵਿੱਚ ਆਪਣੇ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਪਹੁੰਚੀ 15 ਸਾਲ ਦੀ ਜੋਤੀ ਦੀ ਇਨੀਂ ਦਿਨੀਂ ਕਾਫ਼ੀ ਚਰਚਾ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਜੋਤੀ ਦੀ ਕਾਫ਼ੀ ਤਾਰੀਫ ਕੀਤੀ ਹੈ। ਇਵਾਂਕਾ ਟਰੰਪ ਨੇ ਟਵੀਟ ਕੀਤਾ ਕਿ 15 ਸਾਲ ਦੀ ਜੋਤੀ ਕੁਮਾਰੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਤੇ ਸੱਤ ਦਿਨਾਂ ‘ਚ 1,200 ਕਿਮੀ ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਸਹਿਣਸ਼ਕਤੀ ਅਤੇ ਪਿਆਰ ਦੀ ਇਸ ਵੀਰਗਾਥਾ ਨੇ ਭਾਰਤੀ ਲੋਕਾਂ ਅਤੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਇਵਾਂਕਾ ਦੇ ਇਸ ਟਵੀਟ ਤੋਂ ਬਾਅਦ ਟਵਿੱਟਰ ‘ਤੇ #IvankaTrump ਟ੍ਰੈਂਡ ਕਰਨ ਲੱਗਾ ਹੈ। ਲੋਕ ਟਵੀਟ ਕਰ ਰਹੇ ਹਨ ਕਿ ਇਵਾਂਕਾ ਵੀ ਜੋਤੀ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਪਾਈ। ਉਥੇ ਹੀ ਭਾਰਤੀ ਸਾਇਕਿਲਿੰਗ ਮਹਾਂਸੰਘ ਦੇ ਨਿਦੇਸ਼ਕ ਵੀਐਨ ਸਿੰਘ ਨੇ ਕੋਰੋਨਾ ਵਾਇਰਸ ਦੇ ਕਾਰਨ ਦੇਸ਼ਭਰ ‘ਚ ਲੱਗੇ ਲਾਕਡਾਊਨ ਦੇ ਵਿੱਚ ਆਪਣੇ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਪਹੁੰਚੀ ਜੋਤੀ ਨੂੰ ‘ਸ਼ਕਤੀਸ਼ਾਲੀ’ ਕਰਾਰ ਦਿੰਦੇ ਹੋਏ ਕਿਹਾ ਕਿ ਮਹਾਸੰਘ ਉਸਨੂੰ ਟਰਾਇਲ ਦਾ ਮੌਕਾ ਦੇਵੇਗਾ ਅਤੇ ਜੇਕਰ ਉਹ ਸੀਐਫਆਈ ਦੇ ਮਾਨਕਾਂ ‘ਤੇ ਥੋੜ੍ਹੀ ਵੀ ਖਰੀ ਉਤਰਦੀ ਹੈ ਤਾਂ ਉਸਨੂੰ ਵਿਸ਼ੇਸ਼ ਟ੍ਰੇਨਿੰਗ ਅਤੇ ਕੋਚਿੰਗ ਉਪਲੱਬਧ ਕਰਵਾਈ ਜਾਵੇਗੀ। ਮੀਡੀਆ ‘ਚ ਆਈਆਂ ਖਬਰਾਂ ਅਨੁਸਾਰ ਜੋਤੀ ਲਾਕਡਾਊਨ ਵਿੱਚ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ‘ਤੇ ਬਿਠਾ ਕੇ ਇੱਕ ਹਜ਼ਾਰ ਕਿਮੀ ਤੋਂ ਜ਼ਿਆਦਾ ਦੀ ਦੂਰੀ ਅੱਠ ਦਿਨ ‘ਚ ਤੈਅ ਕਰਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਪਹੁੰਚ ਗਈ ਸੀ।

x

ਜੋਤੀ ਨੇ ਰੋਜ਼ਾਨਾ 100 ਤੋਂ 150 ਕਿਮੀ ਸਾਈਕਲ ਚਲਾਈ। ਜੋਤੀ ਦੇ ਪਿਤਾ ਗੁਰੂਗ੍ਰਾਮ ਵਿੱਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਆਪਣੀ ਮਾਂ ਅਤੇ ਜੀਜੇ ਦੇ ਨਾਲ ਗੁਰੂਗ੍ਰਾਮ ਆਈ ਸੀ ਅਤੇ ਫਿਰ ਪਿਤਾ ਦੀ ਦੇਖਭਾਲ ਲਈ ਉਥੇ ਹੀ ਰੁਕ ਗਈ। ਇਸ ਵਿੱਚ ਕੋਵਿਡ – 19 ਦੇ ਕਾਰਨ ਲਾਕਡਾਊਨ ਦੀ ਘੋਸ਼ਣਾ ਹੋ ਗਈ ਅਤੇ ਜੋਤੀ ਦੇ ਪਿਤਾ ਦਾ ਕੰਮ ਠੱਪ ਹੋ ਗਿਆ। ਅਜਿਹੇ ਵਿੱਚ ਜੋਤੀ ਨੇ ਪਿਤਾ ਦੇ ਨਾਲ ਸਾਈਕਲ ‘ਤੇ ਵਾਪਸ ਪਿੰਡ ਦਾ ਸਫਰ ਤੈਅ ਕਰਨ ਦਾ ਫੈਸਲਾ ਕੀਤਾ। ਤਿੰਨ ਭੈਣ ਅਤੇ ਦੋ ਭਰਾਵਾਂ ਦੇ ‘ਚ ਦੂਜੇ ਨੰਬਰ ਦੀ ਔਲਾਦ ਜੋਤੀ ਨੇ ਕਿਹਾ ਕਿ ਉਹ ਪੜ੍ਹਾਈ ਛੱਡ ਚੁੱਕੀ ਹੈ ਪਰ ਜੇਕਰ ਮੌਕਾ ਮਿਲਦਾ ਹੈ ਤਾਂ ਦੁਬਾਰਾ ਪੜ੍ਹਾਈ ਕਰਨਾ ਚਾਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button