UncategorizedBreaking NewsD5 specialNewsPunjab

BIG NEWS: Sumedh Saini ਮਾਮਲੇ ਚ ਨਵਾਂ ਮੋੜ, ਇੱਕ ਹੋਰ ਚਸ਼ਮਦੀਦ ਗਵਾਹ ਨੇ ਸੁਣਾਈ ਹੱਡਬੀਤੀ

ਮੋਹਾਲੀ: ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਚਾਰ ਹੋਰ ਪੁਲਿਸ ਕਰਮਚਾਰੀਆਂ ਨੂੰ ਮੋਹਾਲੀ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੀੜਿਤ ਧਿਰ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਕਿ ਅਦਾਲਤ ਵਿੱਚ ਉਨ੍ਹਾਂ ਇਹ ਦਲੀਲ ਦਿੱਤੀ ਸੀ ਕਿ ਇਨ੍ਹਾਂ ਚਾਰਾਂ ਪੁਲਿਸ ਕਰਮਚਾਰੀਆਂ ਨੇ ਹੀ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਤਸੀਹੇ ਦਿੱਤੇ ਸਨ।

Lockdown ‘ਚ ਥਾਣੇਦਾਰ ‘ਤੇ ਘਰਵਾਲੀ ਦੀ LIVE ਰੇਡ | ਰੰਗ ਰਲੀਆਂ ਮਨਾਉਂਦਾ ਫੜਿਆ! D5 Channel Punjabi

ਜਿਸ ਕਾਰਨ ਇਨ੍ਹਾਂ ਦੀ ਪੁਲਸ ਵੱਲੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ। ਪ੍ਰਦੀਪ ਵਿਰਕ ਨੇ ਇਹ ਵੀ ਕਿਹਾ ਕਿ ਉਹ ਪੁਲਿਸ ਵਾਲਾ ਦੀ ਜ਼ਮਾਨਤ ਖਿਲਾਫ਼ ਉੱਪਰਲੀ ਅਦਾਲਤ ਦਾ ਰੁੱਖ ਵੀ ਕਰਨਗੇ। ਉੱਥੇ ਹੀ ਇਸ ਮਾਮਲੇ ਵਿੱਚ ਸਰਬਜੀਤ ਕੌਰ ਨੇ ਵੀ ਮੋਹਾਲੀ ਦੀ ਕੋਰਟ ਵਿੱਚ ਧਾਰਾ 164 ਤਹਿਤ ਬਿਆਨ ਦਰਜ ਕਰਵਾ ਦਿੱਤੇ ਹਨ। ਸਰਬਜੀਤ ਕੌਰ ਦੇ ਵਕੀਲ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਮਨਜੀਤ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਸੜ ਸਨ।

NEWS BULLETIN | ਵੱਡੀਆਂ ਖ਼ਬਰਾਂ | Headlines | Latest News 2020 | D5 Channel Punjabi

ਉਨਾਂ ਨੂੰ ਵੀ ਤੇ ਉਨ੍ਹਾਂ ਦੇ ਬੇਟੇ ਨੂੰ ਚੰਡੀਗੜ੍ਹ ਪੁਲਿਸ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ। ਜਦੋਂ ਬਲਵੰਤ ਸਿੰਘ ਮੁਲਤਾਨੀ ਨੂੰ ਪੁਲਿਸ ਨੇ ਚੁੱਕਿਆ ਸੀ। ਉਨ੍ਹਾਂ ਗਵਾਹ ਦੇ ਤੌਰ ਤੇ ਸਰਬਜੀਤ ਕੌਰ ਨੇ ਇਹ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਉਸ ਦੇ ਪਿਤਾ ਤੇ ਭਰਾ ਨੂੰ ਚੰਡੀਗੜ੍ਹ ਪੁਲਿਸ ਘਰੋਂ ਚੁੱਕਣਾ ਸੀ ਤਾਂ ਪੁਲਿਸ ਦੀ ਗੱਡੀ ਵਿੱਚ ਬਲਵੰਤ ਸਿੰਘ ਮੁਲਤਾਨੀ ਵੀ ਬੈਠੇ ਹੋਏ ਸਨ ਅਤੇ ਉਨ੍ਹਾਂ ਬੈਠੇ ਹੋਏ ਨੂੰ ਵੇਖਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button