ਪਨਬੱਸ ਮੁਲਾਜ਼ਮ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ 5 ਮਈ ਨੂੰ ਪੁਤਲੇ ਫੂਕ ਕੇ ਕਰਨਗੇ ਸ਼ੁਰੂਆਤ
ਪਟਿਆਲਾ : ਅੱਜ ਮਿਤੀ 1/05/2020 ਨੂੰ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪ੍ਰੈੱਸ ਜਾਰੀ ਕਰਦਿਆਂ ਸਰਕਾਰ ਤੇ ਦੋਸ਼ ਲਗਾਇਆ ਕਿ ਪਨਬੱਸ ਮੁਲਾਜ਼ਮ ਨੂੰ ਸਰਕਾਰ ਵਲੋਂ ਕੋਰੋਨਾ ਕੋਵਿਡ 19 ਵਿੱਚ ਕਦੇ ਐਂਬੂਲੈਂਸਾਂ, ਦਿੱਲੀ, ਜੰਮੂ-ਕਸ਼ਮੀਰ ਪ੍ਰਵਾਸੀਆਂ ਨੂੰ ਛੱਡਣ ਤੇ ਫੇਰ ਜੈਸਲਮੇਰ ਤੋਂ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਵਰਤਿਆ ਜਾਂਦਾ ਹੈ ਹਜ਼ੂਰ ਸਾਹਿਬ ਸਰਕਾਰ ਨੇ ਏ ਸੀ ਬੱਸਾਂ ਭੇਜਕੇ ਬਿਮਾਰੀ ਨੂੰ ਆਪ ਸੱਦਾ ਦਿੱਤਾ ਹੈ ਕਿਉਂ ਇਹਨਾਂ ਵਿੱਚ ਤਾਜ਼ਾ ਹਵਾ ਨਹੀਂ ਹੁੰਦੀ ਤੇ ਨਮੀ ਰਹਿਦੀ ਹੈ।
RADHA SOAMI ਡੇਰੇ ਵਾਲੇ ਛੱਡ ਕੇ ਭੱਜੇ, ਸ੍ਰੀ HAZOOR SAHIB ਦੀਆਂ ਸੰਗਤਾਂ ਦੀ ਖੂਫੀਆ ਵੀਡੀਓ, ਕਰੋਨਾ ਨਾਲ ਆਹ ਹਾਲ
ਜਿਸ ਕਾਰਨ ਬਿਮਾਰੀ ਦਾ ਖ਼ਤਰਾ ਵੱਧਦਾ ਹੈ ਸਰਕਾਰ ਵਲੋਂ ਆਏ ਸ਼ਰਧਾਲੂਆਂ ਨੂੰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰੱਖਣਾ ਬਣਦਾ ਸੀ ਕਿਉਂਕਿ ਹਜ਼ੂਰ ਸਾਹਿਬ ਮਹਾਂਰਾਸ਼ਟਰ ਵਿਖੇ ਹਜ਼ਾਰਾਂ ਸ਼ਰਧਾਲੂਆਂ ਨੂੰ ਦੇ ਰਹਿਣ ਦਾ ਪ੍ਰਬੰਧ ਗੁਰੂਦੁਆਰੇ ਵਲੋਂ ਕੀਤਾ ਗਿਆ ਸੀ ਇੱਥੇ ਤਾਂ ਹਜ਼ਾਰਾਂ ਗੁਰੂ ਦੁਆਰੇ ਹਨ ਪਰ ਹੁਣ ਡਿਊਟੀਆਂ ਤੋਂ ਬਾਅਦ ਵਿੱਚ ਇਹਨਾਂ ਮੁਲਾਜ਼ਮਾਂ ਤੇ ਸ਼ਰਧਾਲੂਆਂ ਨੂੰ ਇੱਕਠੇ ਮਾੜੇ ਪ੍ਰਬੰਧਾਂ ਵਿੱਚ ਰੱਖਿਆ ਗਿਆ ਹੈ ਜੋਂ ਕਿ ਸਰਾਸਰ ਧੱਕਾ ਹੈ ਜਦੋਂ ਕਿ ਮੁਲਾਜ਼ਮਾਂ ਨੂੰ ਕਿਸੇ ਵੱਖਰੀ ਜਗਾਂ ਤੇ ਰੱਖਣਾ ਤੇ ਤਰੁੰਤ ਟੈਸਟ ਲੈਣੇ ਬਣਦੇ ਸਨ ਟੈਸਟ ਸਹੀ ਆਉਣ ਤੇ ਇਹਨਾਂ ਨੂੰ ਘਰ ਵਿੱਚ ਇਕਾਂਤ ਰਹਿਣ ਲਈ ਕਿਹਾ ਜਾਣਾ ਬਣਦਾ ਹੈ ਪਰ ਸਰਕਾਰ ਵਲੋਂ ਨਾ ਤਾਂ ਹੁਣ ਤੱਕ ਉਹਨਾਂ ਨੂੰ ਵੱਖਰਾ ਰੱਖਿਆ ਗਿਆ ਤੇ ਨਾ ਹੀ ਕੋਈ ਟੈਸਟ ਲਏ ਹਨ ਕੁਝ ਕੁ ਥਾਵਾਂ ਤੇ ਟੈਸਟ ਹੋਏ ਹਨ।
LPG Gas Cylinder Price || ਸਸਤਾ ਹੋਇਆ ਗੈਸ ਸਿਲੰਡਰ, ਸੁਣੋ ਪੰਜਾਬ ‘ਚ ਸਿਲੰਡਰ ਦਾ ਰੇਟ
ਉਹ ਇਸ ਤਰ੍ਹਾਂ ਹਨ ਅਬੋਹਰ ਐਕਸਰੇ ਕੀਤੇ , ਫਾਜ਼ਿਲਕਾ ਬਲੱਡ ਸੈਂਪਲ,ਜਲਾਲਾਬਾਦ ਤਾਪਮਾਨ ਚੈੱਕ ਕਰਨ ਵਾਲੀ ਮਸ਼ੀਨ ਨਾਲ ਚੈੱਕ ਕੀਤਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਸਿਹਤ ਸਹੂਲਤਾਂ ਦਾ ਕਿ ਹਾਲ ਹੈ ਉਨ੍ਹਾਂ ਕਿਹਾ ਕਿ ਪਨਬੱਸ ਦੇ ਨਾਲ ਜਾਣ ਵਾਲਾ ਪੁਲਿਸ ਅਮਲਾਂ ਟੈਸਟ ਕਰਵਾ ਕੇ ਘਰੋਂ ਘਰੀਂ ਬੰਦ ਹੈ ਪਰ ਉਹਨਾਂ ਦੀ ਬਾਤ ਨਹੀਂ ਪੁੱਛੀ ਜਾਂ ਰਹੀ ਤੇ ਮੁਲਾਜ਼ਮਾਂ ਨੂੰ ਬਿਮਾਰੀ ਵੱਲ ਧੱਕਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਤਰੁੰਤ ਮੁਲਾਜ਼ਮਾਂ ਦਾ ਸਾਰਥਿਕ ਹੱਲ (ਸ਼ਰਧਾਲੂਆਂ ਤੋਂ ਵੱਖ ਰੱਖੇ ਟੈਸਟ ਕਰਕੇ ਘਰ ਭੇਜੇ) ਕਰੇ ,ਕੋਵਿਡ 19 ਦੇ ਸ਼ਿਕਾਰ ਹੋਣ ਤੇ 50 ਲੱਖ ਰਾਸ਼ੀ ਤੇ ਸਰਕਾਰੀ ਨੋਕਰੀ ਦਾ ਪੱਤਰ ਜਾਰੀ ਕਰੇ ਜੇਕਰ ਸਰਕਾਰ ਨੇ ਕੱਲ ਤੱਕ ਹੱਲ ਨਾ ਕੀਤਾ ਤਾਂ ਮਿਤੀ 5/5/2020 ਨੂੰ ਕੈਪਟਨ ਸਰਕਾਰ ਦੇ ਪੂਤਲੇ ਫੂਕਣਗੇ ਤੇ ਤਿੱਖਾ ਸੰਘਰਸ਼ ਕਰਨਗੇ ਤੇ ਰੂਟ ਡਿਊਟੀ ਕਰਨ ਲਈ ਹੀ ਮਜਬੂਰ ਹੋਣਗੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.