ਕਰਫ਼ਿਊ ਦੌਰਾਨ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਕੈਪਟਨ ਦਾ ਵੱਡਾ ਬਿਆਨ !
ਚੰਡੀਗੜ੍ਹ : ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਹੁਣ ਕੋਰੋਨਾ ਟੈਸਟ ਕੀਤਾ ਜਾਵੇਗਾ। ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਹੁਣ ਸਰਕਾਰੀ ਕੁਆਰਨਟਾਇਨ ‘ਚ ਰਹਿਣਾ ਪਵੇਗਾ। ਗ੍ਰਹਿ ਵਿਭਾਗ ਨੇ ਇਹ ਫੈਸਲਾ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਲਿਆ ਹੈ। ਹਾਲਾਂਕਿ ਇਸ ਫੈਸਲੇ ‘ਚ ਦੇਰ ਹੋ ਗਈ ਹੈ। ਕਈ ਸ਼ਰਧਾਲੂ ਘਰ ਪਹੁੰਚ ਚੁੱਕੇ ਹਨ। ਇਹਨਾਂ ‘ਚੋਂ ਅੱਠ ਪੌਜ਼ੀਟਿਵ ਪਾਏ ਗਏ ਹਨ।
Bhagwant Mann ਅੱਗੇ LIVE ਹੋ ਕੇ ਰੋਏ ਬੇਰੁਜ਼ਗਾਰ | Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ
ਪੰਜਾਬ ਸਰਕਾਰ ਕਰੀਬ ਸੱਤ ਹਜ਼ਾਰ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਰਹੀ ਹੈ। 3500 ਦੇ ਕਰੀਬ ਸ਼ਰਧਾਲੂ ਸ਼੍ਰੀ ਹਜੂਰ ਸਾਹਿਬ ‘ਚ ਫਸੇ ਹੋਏ ਸਨ, ਜਦੋਂ ਕਿ ਲਾਕਡਾਊਨ ਦੇ ਕਾਰਨ ਰਾਜਸਥਾਨ ‘ਚ 2800 ਮਜ਼ਦੂਰ ਫਸੇ ਹੋਏ ਸਨ। ਉਥੇ ਹੀ ਰਾਜਸਥਾਨ ਦੇ ਕੋਟਾ ਤੋਂ ਬਠਿੰਡੇ ਦੇ 153 ਵਿਦਿਆਰਥੀ ਆਏ ਹਨ। ਉਨ੍ਹਾਂ ਨੂੰ ਵੀ ਸਰਕਾਰੀ ਤੌਰ ‘ਤੇ ਕੁਆਰਨਟਾਇਨ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.