Breaking NewsD5 specialNewsPunjab

ਕੋਰੋਨਾ ਮਰੀਜ਼ ਨੇ ਹਸਪਤਾਲ ਚੋਂ ਬਣਾਈ ਵੀਡੀਓ, ਕੀਤੇ ਕਈ ਵੱਡੇ ਖੁਲਾਸੇ, ਜਤਾਈ ਵੱਡੀ ਚਿੰਤਾ

ਪਟਿਆਲਾ : ਬੀਤੇ ਦਿਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜਿਲ੍ਹੇ ‘ਚ ਕੋਰੋਨਾ ਬੰਬ ਫੁੱਟ ਗਿਆ ਹੈ। ਬੁੱਧਵਾਰ ਦੇਰ ਸ਼ਾਮ ਪਟਿਆਲਾ ਜਿਲ੍ਹੇ ਦੇ ਰਾਜਪੁਰੇ ‘ਚ 18 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ। ਇਸਦੇ ਨਾਲ ਹੀ ਪਟਿਆਲਾ ਜਿਲ੍ਹੇ ‘ਚ ਸੰਕਰਮਿਤਾਂ ਦੀ ਗਿਣਤੀ ਵਧਕੇ 49 ਹੋ ਗਈ ਸੀ। ਸੂਬੇ ਵਿੱਚ ਹੁਣ ਕੋਰੋਨਾ ਪੀੜਿਤਾਂ ਦੀ ਗਿਣਤੀ ਵਧਕੇ 277 ਹੋ ਗਈ ਹੈ। ਪਟਿਆਲਾ ਦੇ ਸੀਅੇਮਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ‘ਚ ਕੋਵਿਡ ਪੌਜ਼ੀਟਿਵ ਕੇਸਾਂ ਦੇ ਨਜ਼ਦੀਕੀਆਂ ਅਤੇ ਹਾਈ ਰਿਸਕ ‘ਚ ਆਏ 70 ਲੋਕਾਂ ਦੇ ਮੰਗਲਵਾਰ ਨੂੰ ਸੈਂਪਲ ਲਈ ਗਏ ਸਨ। ਇਹਨਾਂ ਵਿਚੋਂ 18 ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।

PUNJAB POLICE ਦਾ ਇੱਕ ਚਹਿਰਾ ਆਹ ਵੀ, ਦੇਖਣ ਵਾਲੇ ਹੋ ਜਾਣਗੇ ਹੈਰਾਨ ‘ਤੇ ਭਾਵੁਕ

ਇਹ ਸਾਰੇ ਲੋਕ ਘਰਾਂ ‘ਚ ਹੀ ਕੁਆਰਨਟਾਈਨ ਸਨ। ਜਿਵੇਂ ਹੀ ਦੇਰ ਸ਼ਾਮ ਜਾਂਚ ਰਿਪੋਰਟ ਆਈ, ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸ਼ੋਲੇਸ਼ਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸਦੇ ਨਾਲ ਹੀ ਰਾਜਪੁਰਾ ‘ਚ ਪ੍ਰਭਾਵਿਤ ਏਰੀਆ ਨੂੰ ਕੰਟੇਨਮੇਂਟ ਜੋਨ ਬਣਾ ਦਿੱਤਾ ਗਿਆ ਹੈ। ਜਿਸਦੇ ਤਹਿਤ ਉਸ ਏਰੀਆ ਵਿੱਚ ਕਿਸੇ ਦੇ ਆਉਣ ਅਤੇ ਜਾਣ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਅੱਜ ਰਾਜਪੁਰਾ ਦੇ ਕੋਰੋਨਾ ਮਰੀਜ਼ ਨੇ ਹਸਪਤਾਲ ‘ਚੋ ਵੀਡੀਓ ਬਣਾ ਵਾਇਰਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ‘ਚ ਮੁੱਖ ਮੰਤਰੀ ਅਤੇ ਐਸਐਸਪੀ ਨੂੰ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button