ਪੁਲਿਸ ਨੇ ਜੋਤਸ਼ੀ ਦੇ ਤੰਤਰ ਮੰਤਰ ਫੇਲ੍ਹ ਕੀਤੇ ! ਕਰੋਨਾ ਦੀ ਦਵਾਈ ਦਾ ਕਰਦਾ ਸੀ ਦਾਅਵਾ
ਅਬੋਹਰ : ਲੋਕ ਕੋਰੋਨਾ ਵਾਇਰਸ ਕਾਰਨ ਸਹਿਮੇ ਹੋਏ ਹਨ। ਪ੍ਰਸ਼ਾਸਨ ਵਾਰ ਵਾਰ ਅਪੀਲ ਕਰ ਰਿਹਾ ਹੈ ਕਿ ਕੋਈ ਵੀ ਝੂਠੀ ਅਫ਼ਵਾਹ ਨਾ ਫੈਲਾਏ ਪਰ ਕੁਝ ਲੋਕਾਂ ਨੂੰ ਸ਼ਾਇਦ ਇਹ ਦਿਸ਼ਾ ਨਿਰਦੇਸ਼ ਸਮਝ ਨਹੀਂ ਆ ਰਹੇ। ਅਬੋਹਰ `ਚ ਇਕ ਜੋਤਿਸ਼ ਨੇ ਫੇਸਬੁੱਕ ਪੇਜ਼ `ਤੇ ਕੋਰੋਨਾ ਦਵਾਈ ਦੀ ਵੀਡੀਓ ਅਪਲੋਡ ਕੀਤੀ। ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ `ਤੇ ਐਕਸ਼ਨ ਲੈਂਦਿਆਂ ਅਬੋਹਰ ਪੁਲਿਸ ਨੇ ਜੋਤਿਸ਼ ਪਤੀ ਪਤਨੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੇ ਜੋਤਸ਼ੀ ਦੇ ਤੰਤਰ ਮੰਤਰ ਫੇਲ੍ਹ ਕੀਤੇ! ਕਰੋਨਾ ਦੀ ਦਵਾਈ ਦਾ ਕਰਦਾ ਸੀ ਦਾਅਵਾ | Punjab Police | Astrologer
ਹਾਲਾਂਕਿ ਬਾਅਦ ‘ਚ ਏਸ ਫੇਸਬੁੱਕ ਪੇਜ਼ ਤੋਂ ਵੀਡੀਓ ਡਲੀਟ ਕਰ ਦਿੱਤੀ ਗਈ ਪਰ ਪ੍ਰਸ਼ਾਸਨ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਕਰ ਰਿਹਾ ਹੈ। ਜੋ ਕੋਰੋਨਾ ਵਾਇਰਸ ਸਬੰਧੀ ਝੂਠੀਆਂ ਖ਼ਬਰਾਂ ਫੈਲਾਅ ਕੇ ਲੋਕਾਂ `ਚ ਸਹਿਮ ਪੈਦਾ ਕਰ ਰਹੇ ਨੇ ਅਤੇ ਭੋਲੇ ਭਾਲੇ ਲੋਕਾਂ ਦੀ ਲੁੱਟ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.