NewsBreaking NewsD5 specialPunjab

BIG BREAKING ਪੰਜਾਬ ‘ਚ ਕੋਰੋਨਾ ਨਾਲ ਵੱਡੇ ਅਫਸਰ ਦੀ ਮੌਤ

ਲੁਧਿਆਣਾ : ਕੋਰੋਨਾ ਵਾਇਰਸ ਨਾਲ ਪੀੜਿਤ 58 ਸਾਲ ਦਾ ਕਾਨੂੰਗੋ ਗੁਰਮੇਲ ਸਿੰਘ ਦੀ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ ‘ਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 15 ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਗੁਰਮੇਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਘਰ ‘ਚ ਹੀ ਸੀ। ਪਰਿਵਾਰ ਮੁਤਾਬਕ 10 ਅਪ੍ਰੈਲ ਤੋਂ ਉਨ੍ਹਾਂ ਦੀ ਸਿਹਤ ਕੁਝ ਖ਼ਰਾਬ ਚੱਲ ਰਹੀ ਸੀ, ਜਿਸ ਕਾਰਨ 14 ਅਪ੍ਰੈਲ ਨੂੰ ਉਹ ਹਸਪਤਾਲ ਵਿੱਚ ਭਰਤੀ ਹੋ ਗਏ, ਜਿਸਦੀ ਅੱਜ ਮੌਤ ਹੋ ਗਈ। ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਰਮੇਲ ਸਿੰਘ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਉਹ ਕਈ ਦਿਨਾਂ ਤੋਂ ਘਰ ‘ਚ ਰਹਿ ਰਹੇ ਸਨ। ਗੁਰਮੇਲ ਸਿੰਘ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਬੰਧਨ ਦੇ ਵੱਲੋਂ ਗਈ ਹੈ।

Barnala News: ਬਜ਼ੁਰਗ ਮਾਂ ਦੇ ਹੰਝੂ ਵੇਖ ਕੇ ਪੱਥਰ Dil ਵੀ ਰੋ ਪੈਣਗੇ, ਘਰ ਚ ਰਾਸ਼ਨ ਨਹੀਂ, ਪਰ ਹੌਂਸਲਾ ਵੇਖੋ |

ਪੰਜਾਬ ‘ਚ ਕੋਰੋਨਾ ਦੇ ਨਾਲ 206 ਲੋਕ ਪੀੜਿਤ, 15 ਮੌਤਾਂ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚੋਂ 206 ਪੌਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜਿਲ੍ਹੇ ਤੋਂ 56, ਨਵਾਂਸ਼ਹਿਰ ‘ਚ 19, ਪਠਾਨਕੋਟ ਤੋਂ 24, ਜਲੰਧਰ ਤੋਂ 35, ਹੁਸ਼ਿਆਰਪੁਰ ਤੋਂ 7, ਮਾਨਸਾ 11, ਅੰਮ੍ਰਿਤਸਰ 11, ਲੁਧਿਆਣਾ 14 ਪੌਜ਼ੀਟਿਵ ਕੇਸ, ਮੋਗਾ ਤੋਂ 4, ਰੂਪਨਗਰ ਤੋਂ 3 , ਪਟਿਆਲਾ 7, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਤੋਂ 2 – 2, ਫਰੀਦਕੋਟ ਜਿਲ੍ਹੇ ਤੋਂ 3, ਕਪੂਰਥਲਾ , ਫਗਵਾੜਾ, ਗੁਰਦਾਸਪੁਰ, ਮਲੇਰਕੋਟਲਾ, ਫ਼ਿਰੋਜ਼ਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ 1 – 1 ਮਾਮਲਾ ਸਾਹਮਣਾ ਆਇਆ ਹੈ। ਹੁਣ ਤੱਕ ਪੰਜਾਬ ‘ਚੋਂ 14 ਮਰੀਜ਼ਾਂ ਦੀ ਇਲਾਜ਼ ਦੇ ਦੌਰਾਨ ਮੌਤ ਹੋ ਚੁੱਕੀ ਹੈ। ਸਰਕਾਰ ਦੇ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 29 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ ਲੁਧਿਆਣਾ ਦੇ ਕਾਨੂੰਗੋਂ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਮੌਤਾਂ ਦੀ ਗਿਣਤੀ 15 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button