Breaking NewsD5 specialEntertainmentIndiaNews

ਕੋਰੋਨਾ ਅਤੇ ਕਰਫਿਊ ਤੋਂ ਬਾਅਦ ਅਕਸ਼ੇ ਕੁਮਾਰ ਨੂੰ ਆਇਆ ਗੁੱਸਾ, ਕਹੀਆਂ ਵੱਡੀਆਂ ਗੱਲਾਂ, ਪਾਈਆਂ ਲਾਹਨਤਾਂ

ਮੁੰਬਈ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਘਰ ਵਿੱਚ ਰਹਿਣ ਨੂੰ ਮਜ਼ਬੂਰ ਕਰ ਦਿੱਤਾ ਹੈ। ਹਿੰਦੁਸਤਾਨ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਹੈ। ਹਰ ਕਿਸੇ ਨੂੰ ਘਰ ਵਿੱਚ ਰਹਿਣ ਦੀ ਅਤੇ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਦੇਸ਼ ਦੀਆਂ ਕਈ ਥਾਵਾਂ ‘ਤੇ ਤਾਂ ਕਰਫਿਊ ਤੱਕ ਲਗਾ ਦਿੱਤਾ ਗਿਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਅਜਿਹੀਆਂ ਤਸਵੀਰਾਂ, ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿੱਥੇ ਲੋਕ ਨਾ ਸਿਰਫ ਘਰ ਦੇ ਬਾਹਰ ਨਿਕਲ ਰਹੇ ਹਨ ਸਗੋਂ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਗਾਇਡਲਾਈਨਸ ਦਾ ਮਜ਼ਾਕ ਵੀ ਬਣਾ ਰਹੇ ਹਨ।

ਕੋਰੋਨਾ ਅਤੇ ਕਰਫਿਊ ਤੋਂ ਬਾਅਦ ਅਕਸ਼ੇ ਕੁਮਾਰ ਨੂੰ ਆਇਆ ਗੁੱਸਾ, ਕਹੀਆਂ ਵੱਡੀਆਂ ਗੱਲਾਂ, ਪਾਈਆਂ ਲਾਹਨਤਾਂ

ਹੁਣ ਇਸ ਰਵੱਈਏ ਤੋਂ ਅਦਾਕਾਰ ਅਕਸ਼ੈ ਕੁਮਾਰ ਕਾਫ਼ੀ ਗੁੱਸਾ ਹੋ ਗਏ ਹਨ।ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਅਕਸ਼ੈ ਲੋਕਾਂ ਨੂੰ ਡਾਂਟ ਰਹੇ ਹਨ ਅਤੇ ਇਸ ਗੱਲ ‘ਤੇ ਫਟਕਾਰ ਵੀ ਲਗਾ ਰਹੇ ਹਨ ਕਿ ਇੰਨੀ ਚਿਤਾਵਨੀ ਦੇ ਬਾਵਜੂਦ ਵੀ ਕਈ ਲੋਕ ਸੜਕਾਂ ‘ਤੇ ਖੁਲ੍ਹੇਆਮ ਘੁੰਮ ਰਹੇ ਹਨ। ਅਕਸ਼ੈ ਨੇ ਕਿਹਾ ”ਤੁਸੀ ਲੋਕਾਂ ਨੂੰ ਕਿਉਂ ਸਮਝ ਨਹੀਂ ਆਉਂਦਾ ਕਿ ਲਾਕਡਾਊਨ ਦਾ ਕੀ ਮਤਲਬ ਹੁੰਦਾ ਹੈ। ਘਰ ਵਿੱਚ ਕਿਉਂ ਨਹੀਂ ਰਹਿੰਦੇ ਹੋ, ਬਾਹਰ ਕਿਉਂ ਨਿਕਲ ਰਹੇ ਹੋ। ਮੂਰਖ ਨਾ ਬਣੋ, ਤੁਹਾਡੀ ਵਜ੍ਹਾ ਨਾਲ ਤੁਹਾਡਾ ਪਰਿਵਾਰ ਵੀ ਖਤਰੇ ‘ਚ ਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button