ਕਸੂਤੀ ਫਸੀ ਕੈਪਟਨ ਸਰਕਾਰ !
ਚੰਡੀਗੜ੍ਹ : ਡੀਜੀਪੀ ਦਿਨਕਰ ਗੁਪਤਾ ਅਤੇ ਮੰਤਰੀ ਆਸ਼ੂ ‘ਤੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਤੇ ਸਰਕਾਰ ਆਪਣਾ ਪੱਖ ਸਪੱਸ਼ਟ ਨਹੀਂ ਕਰ ਰਹੀ। ਇਸੇ ਵਿਚਾਲੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ‘ਚ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਸਾਹਿਬ ‘ਤੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ।
ਡੀਜੀਪੀ ਤੇ ਮੰਤਰੀ ਆਸ਼ੂ ‘ਤੇ ਬੋਲੇ ਪਰਗਟ ਸਿੰਘ, ਕਿਤੇ ਸਿੱਧੂ ਵਾਂਗ ਨਾ ਹੋ ਜਾਵੇ ਪੱਤਾ ਸਾਫ਼!
ਮੰਤਰੀ ਆਸ਼ੂ ‘ਤੇ ਸਸਪੈਂਡ ਡੀਐੱਸਪੀ ਸੇਖੋਂ ਵੱਲੋਂ ਲਗਾਏ ਇਲਜ਼ਾਮਾਂ ‘ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਿਸ ਨੇ ਜੋ ਕੀਤਾ ਉਸ ਨੂੰ ਭੁਗਤਣਾ ਚਾਹੀਦਾ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਐਮਐਲਏ ਸਾਬ੍ਹ ਸ਼ਾਇਦ ਇਹ ਭੁੱਲ ਰਹੇ ਨੇ ਕਿ ਸਰਕਾਰ ਉਹਨਾਂ ਦੀ ਹੈ। ਮੰਤਰੀ ਵੀ ਉਹਨਾਂ ਦਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਫੇਰ ਕੌਣ ਕਰੇਗਾ ਜਨਾਬ।
ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ
ਜੇਕਰ ਕਾਂਗਰਸ ਆਪਣੀ ਹਕੂਮਤ ‘ਚ ਇਹਨਾਂ ਇਲਜ਼ਾਮਾਂ ਤੋਂ ਖਹਿੜਾ ਨਾ ਛੁਡਾ ਸਕੀ ਤਾਂ ਹੋ ਸਕਦਾ ਹੈ ਕਿ ਜੇ ਕੋਈ ਅਗਲੀ ਸਰਕਾਰ ਬਣੀ ਤਾਂ ਮੰਤਰੀ ਸਾਬ੍ਹ ਕੁੜਿੱਕੀ ‘ਚ ਹੋ ਸਕਦੇ ਹਨ। ਰਹੀ ਗੱਲ ਡੀਜੀਪੀ ਦਿਨਕਰ ਗੁਪਤਾ ਦੀ ਤਾਂ ਸ਼ਰਧਾਲੂਆਂ ਦੀ ਤੁਲਨਾ ਅੱਤਵਾਦੀਆਂ ਨਾਲ ਕਰਨ ‘ਤੇ ਮਹਿਜ਼ ਸਫ਼ਾਈ ਦੇਣ ਨਾਲ ਪੱਲਾ ਨਹੀਂ ਛੁਡਾਇਆ ਜਾ ਸਕਦਾ। ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਪਵੇਗਾ ਤਾਂ ਜੋ ਸ਼ਰਧਾਲੂਆਂ ਦੇ ਵਲੂੰਧਰੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.