ਲਓ ਜੀ ਆਇਆ ਵੱਡਾ ਸਿਆਸੀ ਭੁਚਾਲ, ਹੁਣ ਫੂਲਕਾ ਵੀ ਰਲ਼ ਗਿਆ ਢੀਂਡਸਾ ਨਾਲ, ਕੀਤਾ ਵੱਡਾ ਐਲਾਨ
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਖਾਸਤ ਕੀਤੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੈਸੇ ਦਾ ਹੰਕਾਰ ਹੈ। ਬਾਦਲਾਂ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਤੱਕ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਉਨ੍ਹਾਂ ਬੀਤੇ ਦਿਨ ‘ਪੰਥ ਬਚਾਓ, ਪੰਜਾਬ ਬਚਾਓ, ਸਿਧਾਂਤਕ ਨੇਤਾ ਅੱਗੇ ਲਿਆਓ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ।
ਲਓ ਜੀ ਆਇਆ ਵੱਡਾ ਸਿਆਸੀ ਭੁਚਾਲ, ਹੁਣ ਫੂਲਕਾ ਵੀ ਰਲ਼ ਗਿਆ ਢੀਂਡਸਾ ਨਾਲ, ਕੀਤਾ ਵੱਡਾ ਐਲਾਨ
ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੋ ਫਰਵਰੀ ਨੂੰ ਹੋਈ ਸੁਖਬੀਰ ਬਾਦਲ ਦੀ ਰੈਲੀ ਦੇ ਜਵਾਬ ‘ਚ ਇਹ ਰੈਲੀ ਕੀਤੀ। ਰੈਲੀ ਦਾ ਏਜੰਡਾ ਪੰਥ ਸੀ ਪਰ ਨਿਸ਼ਾਨੇ ‘ਤੇ ਬਾਦਲ ਪਰਿਵਾਰ ਰਿਹਾ। ਢੀਂਡਸਾ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਆਪਸ ‘ਚ ਮਿਲੇ ਹੋਏ ਹਨ। ਇਸ ਲਈ ਕੈਪਟਨ ਸਰਕਾਰ ਦੇ ਸਮੇਂ ਵਿੱਚ ਵੀ ਬਾਦਲਾਂ ਦੀਆਂ ਬੱਸਾਂ ਬਿਨ੍ਹਾਂ ਪਰਮਿਟ ਦੇ ਸੜਕਾਂ ‘ਤੇ ਦੋੜ ਰਹੀਆਂ ਹਨ। ਕੇਬਲ ਮਾਫੀਆ ‘ਤੇ ਵੀ ਨਕੇਲ ਨਹੀਂ ਕਸੀ ਜਾ ਸਕੀ ਹੈ।
Ram Rahim ਬਾਰੇ ਜੱਥੇਦਾਰ ਦਾ ਵੱਡਾ ਖ਼ੁਲਾਸਾ, ਹੁਣ ਕੀ ਮੂੰਹ ਦਿਖਾਉਣਗੇ ਬਾਦਲ
ਉਨ੍ਹਾਂ ਨੇ ਰੰਗ ਮੰਚ ਤੋਂ ਐਲਾਨ ਕੀਤਾ ਕਿ ਉਹ ਆਪਣੇ ਆਪ ਕੋਈ ਚੋਣ ਨਹੀਂ ਲੜਨਗੇ ਪਰ ਪੰਥ ਨੂੰ ਬਚਾਉਣ ਲਈ ਸ਼ੁਰੂ ਕੀਤੀ ਇਸ ਲੜਾਈ ‘ਚ ਬਾਦਲ ਪਰਿਵਾਰ ਤੋਂ SGPC ਨੂੰ ਆਜ਼ਾਦ ਕਰਵਾਉਣ ਨੂੰ ਸਾਰੇ ਦਲਾਂ ਨਾਲ ਮਿਲਕੇ SGPC ਚੋਣ ਲੜਨਗੇ। ਇਸ ਤੋਂ ਬਾਅਦ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੈਦਾਨ ‘ਚ ਉਤਰਣਗੇ ਅਤੇ ਸਰਕਾਰ ਬਣਾਉਣਗੇ। ਉੱਥੇ ਹੀ ਫੂਲਕਾ ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕੀ ਮੇਰੀ ਐਚ ਐਸ ਫੂਲਕਾ ਦੇ ਨਾਲ ਗੱਲ ਹੋਈ ਹੈ ਉਨ੍ਹਾਂ ਨੇ ਕਿਹਾ ਕਿ ਮੇਰਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਮੈਂ ਸ਼੍ਰੋਮਣੀ ਕਮੇਟੀ ਲੜਨੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.