ਕੀ ਵਿਰਾਟ ਕੋਹਲੀ ਲੈਣਗੇ ਕ੍ਰਿਕਟ ਤੋਂ ਸੰਨਿਆਸ ?
ਨਵੀਂ ਦਿੱਲੀ : ਇਸ ਸਮੇਂ ਕ੍ਰਿਕਟ ਜਗਤ ‘ਚ ਕ੍ਰਿਕਟਰ ਕੰਮ ਦੇ ਬੋਝ ‘ਚ ਦਬੇ ਹੋਏ ਹਨ। ਇੱਥੇ ਤੱਕ ਕੀ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਕੰਮ ਦੇ ਭਾਰ ਨੂੰ ਲੈ ਕੇ ਆਪਣੀ ਗੱਲ ਰੱਖ ਚੁੱਕੇ ਹਨ। ਕੋਹਲੀ ਅਤੇ ਨਿਊਜੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਅਜਿਹੇ ਕਪਤਾਨ ਹਨ, ਜੋ ਸਾਰੇ ਫਾਰਮੈਂਟ ‘ਚ ਟੀਮ ਦੀ ਕਮਾਨ ਸੰਭਾਲ ਰਹੇ ਹਨ। ਜਿਸ ਵਜ੍ਹਾ ਨਾਲ ਉਨ੍ਹਾਂ ‘ਤੇ ਦਬਾਅ ਵੀ ਜਿਆਦਾ ਰਹਿੰਦਾ ਹੈ। ਉਥੇ ਹੀ ਆਈਪੀਐਲ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਰਾਮ ਦਾ ਸਮਾਂ ਵੀ ਮੁਸ਼ਕਲ ਨਾਲ ਹੀ ਮਿਲਦਾ ਹੈ।
Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!
ਆਪਣੇ ਕਰੀਅਰ ਨੂੰ ਲੰਬਾ ਚਲਾਉਣ ਲਈ ਵਰਕਲੋਡ ਨੂੰ ਵਿਵਸਥਿਤ ਕਰਨ ਲਈ ਦੁਨੀਆ ‘ਚ ਕ੍ਰਿਕੇਟਰ ਅਲੱਗ – ਅਲੱਗ ਕਦਮ ਚੁੱਕਦੇ ਹਨ। ਜਿਵੇਂ ਆਸਟ੍ਰੇਲੀਆ ਦੇ ਦਿੱਗਜ਼ ਬੱਲੇਬਾਜ ਡੈਵਿਡ ਵਾਰਨਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ 2021 ਟੀ20 ਵਰਲਡ ਕੱਪ ਤੋਂ ਬਾਅਦ ਸ਼ਾਇਦ ਇਸ ਫਾਰਮੈਟ ਨੂੰ ਅਲਵਿਦਾ ਕਹਿ ਸਕਦੇ ਹਨ। ਭਾਰਤੀ ਕਪਤਾਨ ‘ਤੇ ਵੀ ਵਰਕਲੋਡ ਵੱਧ ਰਿਹਾ ਹੈ ਅਤੇ ਕਿਸੇ ਇੱਕ ਫਾਰਮੈਟ ਨੂੰ ਛੱਡਣ ਨੂੰ ਲੈ ਕੇ ਉਨ੍ਹਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਹੈ।
Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!
ਆਉਣ ਵਾਲੀ ਚੁਣੌਤੀਆਂ ‘ਤੇ ਧਿਆਨ
ਭਾਰਤ ਅਤੇ ਨਿਊਜ਼ੀਲੈਂਡ ਦੇ ‘ਚ ਵੈਲਿੰਗਟਨ ‘ਚ ਸ਼ੁੱਕਰਵਾਰ ਤੋਂ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਪ੍ਰੈਸ ਕਾਨਫਰੰਸ ‘ਚ ਜਦੋਂ ਕੋਹਲੀ ਤੋਂ ਪੁੱਛਿਆ ਗਿਆ ਕੀ ਉਹ 2021 ਟੀ20 ਵਰਲਡ ਕੱਪ ਤੋਂ ਬਾਅਦ ਕਿਸੇ ਇੱਕ ਫਾਰਮੈਟ ਨੂੰ ਛੱਡਣ ‘ਤੇ ਵਿਚਾਰ ਕਰ ਰਹੇ ਹਨ।
ਝੁਕ ਗਏ ਕੈਪਟਨ!, ਆਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਮੰਗੀ ਮਾਫੀ
ਇਸ ਸਵਾਲ ਦੇ ਜਵਾਬ ‘ਚ ਭਾਰਤੀ ਕਪਤਾਨ ਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਉਹ ਆਪਣੇ ਆਪ ਨੂੰ ਹੁਣ ਤੋਂ ਔਖੇ ਤਿੰਨ ਸਾਲ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਦੀ ਗੱਲ ਤੋਂ ਤਾਂ ਸਾਫ਼ ਹੋ ਗਿਆ ਹੈ ਕਿ ਉਹ ਕਿਸੇ ਵੀ ਫਾਰਮੈਟ ਨੂੰ ਛੱਡਣ ਦਾ ਵਿਚਾਰ ਨਹੀਂ ਕਰ ਰਹੇ। ਭਾਰਤੀ ਕਪਤਾਨ ਨੇ ਕਿਹਾ ਕਿ ਉਹ ਕਿਸੇ ਇੱਕ ਫਾਰਮੈਟ ਤੋਂ ਸੰਨਿਆਸ ‘ਤੇ ਵਿਚਾਰ ਕਰਨ ਦੀ ਬਜਾਏ ਆਪਣੇ ਆਪ ਨੂੰ ਤਿੰਨ ਸਾਲਾਂ ਲਈ ਤਿਆਰ ਕਰਨ ‘ਤੇ ਧਿਆਨ ਲਗਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.