NewsBreaking NewsD5 specialPunjab

ਵਿਆਹ ਨੂੰ ਯਾਦਗਾਰ ਬਣਾਉਣ ਲਈ, ਟਰੈਕਟਰ ‘ਤੇ ਲਾੜੇ ਨਾਲ ਵਿਦਾ ਹੋਈ ਲਾੜੀ

ਜਲੰਧਰ : ਐਤਵਾਰ ਨੂੰ ਜਲੰਧਰ ‘ਚ ਦੁਲਹਨ ਦੀ ਅਨੌਖੀ ਵਿਦਾਈ ਹੋਈ। ਕਾਰ ਅਤੇ ਡੋਲੀ ਦੀ ਬਜਾਏ ਲਾੜੀ ਆਪਣੇ ਲਾੜੇ ਦੇ ਨਾਲ ਟੈਕਟਰ ‘ਤੇ ਸਵਾਰ ਹੋ ਕੇ ਵਿਦਾ ਹੋਈ। ਲਾੜੀ ਅਤੇ ਲਾੜੇ ਨੂੰ ਟਰੈਕਟਰ ‘ਤੇ ਦੇਖਕੇ ਸਾਰੇ ਰਸਤੇ ਲੋਕਾਂ ਨੇ ਵੀਡੀਓ ਬਣਾਇਆ। ਸਿਰਫ ਇਹੀ ਨਹੀਂ ਕਈ ਲੋਕਾਂ ਨੇ ਜੋੜੇ ਦੇ ਨਾਲ ਸੈਲਫੀ ਵੀ ਲਈ। ਹਾਲਾਂਕਿ ਵੈਲਨਟਾਇਨ ਹਫਤੇ ਵਿੱਚ ਹੋਏ ਇਸ ਵਿਆਹ ਨੂੰ ਯਾਦਗਾਰ ਬਣਾਉਣ ਦੀ ਪੇਸ਼ਕਸ਼ ਆਪਣੇ ਆਪ ਫ਼ੈਸ਼ਨ ਡਿਜ਼ਾਇਨਰ ਦੁਲਹਨ ਜੈਸਮੀਨ ਦੀ ਸੀ।

ਪਿੰਡਾਂ ‘ਚ ਨਾ ਜਾਣ ਕਾਂਗਰਸੀ, ਅੱਕੇ ਲੋਕਾਂ ਨੇ ਜਾਖੜ ਦਾ ਵੇਖੋ ਕੀ ਹਾਲ ਕੀਤਾ… ਕੈਪਟਨ ਨੂੰ ਵੀ ਟੱਕਰਨ ਲਈ ਤਿਆਰ

ਨਿਊ ਹਰਬੰਸ ਨਗਰ ‘ਚ ਰਹਿਣ ਵਾਲੀ ਜੈਸਮੀਨ ਦਾ ਵਿਆਹ ਅਜੇ ਨਾਲ ਹੋਇਆ। ਜੈਸਮੀਨ ਫ਼ੈਸ਼ਨ ਡਿਜ਼ਾਇਨਰ ਹੈ ਅਤੇ ਅਜੇ ਬਹਿਰੀਨ ‘ਚ ਟਰਾਂਸਪੋਰਟ ਕਾਰੋਬਾਰ ਕਰਦਾ ਹੈ। ਜੈਸਮੀਨ ਨੇ ਵਿਆਹ ਤੋਂ ਪਹਿਲਾਂ ਹੀ ਅਜੇ ਨਾਲ ਟਰੈਕਟਰ ‘ਤੇ ਡੋਲੀ ਲੈ ਕੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਅਜੇ ਨੂੰ ਵੀ ਇਹ ਗੱਲ ਚੰਗੀ ਲੱਗੀ ਅਤੇ ਐਤਵਾਰ ਨੂੰ ਉਹ ਫੁੱਲਾਂ ਨਾਲ ਸਜਾ ਕੇ ਟਰੈਕਟਰ ਲੈ ਕੇ ਲਾੜੀ ਦੇ ਘਰ ਪਹੁੰਚਿਆ। ਵਿਆਹ ਦੀਆਂ ਰਸਮਾਂ ਤੋਂ ਬਾਅਦ ਅਜੇ ਇਸ ਟਰੈਕਟਰ ‘ਤੇ ਹੀ ਜੈਸਮੀਨ ਨੂੰ ਵਿਦਾ ਕਰਕੇ ਆਪਣੇ ਘਰ ਲਿਆਇਆ। ਇਸ ਦੌਰਾਨ ਟਰੈਕਟਰ ਦੀ ਡਰਾਈਵਿੰਗ ਸੀਟ ਲਾੜੇ ਅਜੇ ਨੇ ਸੰਭਾਲੀ ਸੀ।

ਹੁਣ SGPC ‘ਚ ਬਗ਼ਾਵਤ, ਬਾਦਲਾਂ ਖਿਲਾਫ਼ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਾਗੀ ਜ਼ਮੀਰ, ਠੋਕੇ ਬਾਦਲ

ਇਸ ਜੋੜੇ ਦਾ ਕਹਿਣਾ ਹੈ ਕਿ ਵਿਆਹ ‘ਤੇ ਭਲੇ ਹੀ ਕਿੰਨਾ ਖਰਚ ਕਿਉਂ ਨਾ ਕੀਤਾ ਜਾਵੇ, ਡੋਲੀ ਵਿਦਾ ਕਰਦੇ ਸਮਾਂ ਦੋਵਾਂ ਪਰਿਵਾਰਾਂ ਦੀ ਨਜ਼ਰ ਡੋਲੀ ਵਾਲੀ ਕਾਰ ‘ਤੇ ਰਹਿੰਦੀ ਹੈ। ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਸ਼ੌਕ ਲਿਮੋਜਿਨ ਅਤੇ ਹੈਲੀਕਾਪਟਰ ‘ਤੇ ਦੁਲਹਨ ਨੂੰ ਲਿਜਾਣ ਦੇ ਵੀ ਰਹੇ ਹਨ। ਫਿਜੂਲਖਰਚ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ ਹੈ। ਸਮਾਜ ਦੇ ਦੂਜੇ ਲੋਕਾਂ ਨੂੰ ਵੀ ਇਸ ਦਿਸ਼ਾ ਵਿੱਚ ਸੋਚਣਾ ਚਾਹੀਦਾ ਹੈ। ਇਸਦੇ ਨਾਲ ਹੀ ਪੰਜਾਬ ਅਤੇ ਪੰਜਾਬੀ ਕਲਚਰ ਦਾ ਟਚ ਵੀ ਉਹ ਦੇਣਾ ਚਾਹੁੰਦੇ ਸਨ ਅਤੇ ਟਰੈਕਟਰ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button