Breaking NewsNewsPress ReleasePunjabTop News

ਅਮੋਲਕ ਹੀਰਾ ਕਿਤਾਬ ਨੂੰ ਲੋਕ ਅਰਪਣ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਅਡੀਟਰ ਅਮੋਲਕ ਸਿੰਘ ਜੰਮੂ ਦੇ ਜੀਵਨ ਉੱਪਰ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕਿਹਾ ਗਿਆ ਕਿ ਵਿਅਤੀਆਂ ਬਾਰੇ ਪੁਸਤਕਾਂ ਅਕਸਰ ਮਹਿਮਾ ਸਭਾ ਦੀ ਕਾਰਵਾਈ ਹੀ ਹੁੰਦੀਆਂ ਹਨ, ਪਰ ਇਹ ਪੁਸਤਕ ਬੇਸ਼ੱਕ ਇਸ ਤਰ੍ਹਾਂ ਦੀ ਨਹੀਂ ਹੈ। ਡਾ. ਅਰਵਿੰਦ ਨੇ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਕ ਪੱਤਰਕਾਰ ਦੀ ਪੱਤਰਕਾਰੀ ਸਹੀ ਢੰਗ ਦੀ ਤੇ ਪਾਇਦਾਰ ਪੇਸ਼ਕਾਰੀ ਹੈ ਇਹ ਪੁਸਤਕ।

ਇਸ ਅਮੋਲਕ ਹੀਰਾ ਨਾਮੀ ਪੁਸਤਕ ਨੂੰ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਅਡੀਟਰ ਸੁਰਿੰਦਰ ਸਿੰਘ ਤੇਜ ਵਲੋਂ ਸੰਪਾਦਤ ਕੀਤਾ ਗਿਆ ਹੈ ਜੋ ਕਿ ਅਮੋਲਕ ਸਿੰਘ ਦੇ ਸੰਘਰਸ਼ ਮਈ ਜੀਵਨ ਉੱਪਰ ਅਧਾਰਿਤ ਹੈ। ਇਹ ਸਮਾਗਮ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾਇਰੈਕਟਰ ਡਾ. ਬਲਕਾਰ ਸਿੰਘ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਇਸ ਮੌਕੇ ਆਏ ਹੋਏ ਵਿਦਵਾਨਾਂ ਸੁਰਜੀਤ ਸਿੰਘ ਪਾਤਰ, ਅਮਰਜੀਤ ਸਿੰਘ ਗਰੇਵਾਲ, ਬਾਵਾ ਸਿੰਘ ਅਤੇ ਹੋਰਾਂ ਵਲੋਂ ਆਪਣੇ-ਆਪਣੇ ਪੱਖਾਂ ਤੋਂ ਵਿਚਾਰ ਪੇਸ਼ ਕੀਤੇ ਗਏ।

ਸਾਰਿਆਂ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਇਹ ਕਿਤਾਬ ਲੋਕਾਂ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ ਪਾਤਰ ਹੋਰਾਂ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਕਿਹਾ ਕਿ ਅਮੋਲਕ ਸਿੰਘ ਇਕ ਸਿਰੜੀ ਵਿਅਕਤੀ ਸੀ। ਉਨ੍ਹਾਂ ਦੀ ਯਾਦ ਵਿਚ ਇਕ ਲੈਕਚਰ ਲੜੀ ਹੋਣੀ ਚਾਹੀਦੀ ਹੈ ਜੋ ਕਿ ਸਾਨੂੰ ਸਿਰੜੀ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਰਹੇ।  ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਮੋਲਕ ਸਿੰਘ ਆਪਣੀ ਜ਼ਿੰਦਗੀ ਵਿਚ ਇਕ ਟੂਰਿਸਟ ਵਾਂਗ ਵਿਚਰੇ। ਇਸ ਨਾਲ ਜੁੜੀਆਂ ਹੋਈਆਂ ਪਰਤਾਂ ਦੀ ਸਿਧਾਂਤਕੀ ਧਰਾਤਲ ਦੇ ਵੇਰਵੇ ਉਨ੍ਹਾਂ ਨੇ ਸਾਰਿਆਂ ਨਾਲ ਸਾਂਝੇ ਕੀਤੇ।

ਇਹ ਵੀ ਕਿਹਾ ਗਿਆ ਕਿ ਅਮੋਲਕ ਸਿੰਘ ਨੇ ਪੰਜਾਬ ਟਾਈਮਜ਼ ਅਖਬਾਰ ਰਾਹੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ। ਇਸ ਮੌਕੇ ਡਾ. ਬਲਕਾਰ ਸਿੰਘ ਜੀ ਨੇ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਆਏ ਹੋਏ ਸਜਣਾ ਅਤੇ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ ਸਮਾਗਰ ਸੰਪੰਨ ਕੀਤਾ। ਇਸ ਮੌਕੇ ਜਸਵੀਰ ਸਮਰ, ਹਰਵੀਰ ਸਿੰਘ, ਗੌਰਵੀ ਸ਼ਰਮਾ, ਡਾ. ਸੁਮਨਦੀਪ ਕੌਰ, ਮੰਨਤ ਕੌਰ, ਡਾ. ਕੁਲਦੀਪ ਸਿੰਘ , ਹਰਬੰਸ ਸਿੰਘ ਹਾਜ਼ਰ ਸਨ। ਬਾਵਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਹੋਇਆਂ ਵਿਸਥਾਰ ਵਿਚ ਪੁਸਤਰ ਦੀਆਂ ਪਰਤਾਂ ਨੂੰ ਚਾਰ ਪੱਖਾਂ ਵਿਚ ਵੰਡ ਕੇ ਖੋਲ੍ਹਿਆ ਅਤੇ ਇਸ ਪੁਸਤਕ ਦਾ ਨੈਰੇਟਿਵ ਸਿਰਜਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button