Breaking NewsD5 specialInternationalNews

24 ਕੈਰੇਟ ਸੋਨੇ ਦਾ TV ਦੇਖ ਤੁਸੀ ਵੀ ਰਹਿ ਜਾਓਗੇ ਹੈਰਾਨ, ਕਰੋੜਾਂ ‘ਚ ਹੈ ਇਸਦੀ ਕੀਮਤ

ਨਵੀਂ ਦਿੱਲੀ : ਤੁਸੀਂ ਟੀਵੀ ਤਾਂ ਬਹੁਤ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ 24 ਕੈਰੇਟ Gold ਦਾ ਟੀਵੀ ਦੇਖਿਆ ਹੈ ? ਹਾਲ ਹੀ ‘ਚ ਬ੍ਰਿਟੇਨ ਦੀ ਕੰਪਨੀ ਨੇ ਇੱਕ ਅਜਿਹਾ ਹੀ ਟੀਵੀ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਟੀਵੀ ਐਕਵਾਵੀਜ਼ਨ ਨਾਮ ਦੀ ਇੱਕ ਬ੍ਰਿਟਿਸ਼ ਕੰਪਨੀ ਨੇ ਬਣਾਈ ਹੈ। ਇਹ ਕੰਪਨੀ ਇਸੇ ਤਰ੍ਹਾਂ ਦੇ ਲਗਜਰੀ ਟੀਵੀ ਬਣਾਉਂਦੀ ਹੈ। ਕੰਪਨੀ ਨੇ ਹੈਰੋਡਸ ਨਾਮ ਦੇ ਇੱਕ ਨਾਈਟਸਬ੍ਰਿਜ ਸਟੋਰ ‘ਚ ਸੋਨੇ ਨਾਲ ਜੜੇ ਇਸ ਟੀਵੀ ਨੂੰ ਵਿਕਰੀ ਲਈ ਰੱਖਿਆ ਹੈ।

ਪਿੰਡਾਂ ‘ਚ ਨਾ ਜਾਣ ਕਾਂਗਰਸੀ, ਅੱਕੇ ਲੋਕਾਂ ਨੇ ਜਾਖੜ ਦਾ ਵੇਖੋ ਕੀ ਹਾਲ ਕੀਤਾ… ਕੈਪਟਨ ਨੂੰ ਵੀ ਟੱਕਰਨ ਲਈ ਤਿਆਰ

ਇਹ ਹਨ ਇਸਦੇ ਚੰਗੇ ਫੀਚਰਸ
ਇਹ ਟੀਵੀ ਨਾ ਸਿਰਫ ਸ਼ੁੱਧ ਸੋਨੇ ਦਾ ਬਣਿਆ ਹੈ, ਬਲਕਿ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਬਹੁਤ ਹੀ ਲਾਜਬਾਬ ਹਨ। ਇਸ ਵਿੱਚ ਐਲਸੀਡੀ ਸਕਰੀਨ ਲੱਗੀ ਹੋਈ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕੀ 100 ਇੰਚ ਦਾ ਇਹ ਟੀਵੀ ਵਾਟਰਪਰੂਫ ਹੈ। ਇਸ ਦੇ ਨਾਲ ਹੀ ਇਸ ਵਿੱਚ 4k ਡੇਫੀਨਿਸ਼ਨ ਹੈ ਜੋ ਬਿਹਤਰ ਅਤੇ ਕਲੀਅਰ ਤਸਵੀਰਾਂ ਦਾ ਅਨੁਭਵ ਦਿੰਦਾ ਹੈ। ਇਸ ਟੀਵੀ ਦਾ ਸਾਉਂਡ ਸਿਸਟਮ ਵੀ ਬਹੁਤ ਰੋਚਕ ਹੈ।

ਹੁਣ SGPC ‘ਚ ਬਗ਼ਾਵਤ, ਬਾਦਲਾਂ ਖਿਲਾਫ਼ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਾਗੀ ਜ਼ਮੀਰ, ਠੋਕੇ ਬਾਦਲ

ਅਮੀਰਾਂ ਲਈ ਹੈ TV ਦੀ ਇਹ ਕੀਮਤ
ਇਸ TV ਦੀ ਕੀਮਤ 1,08,000 ਪਾਊਂਡ ਦੱਸੀ ਜਾ ਰਹੀ ਹੈ, ਜਿਸਦੀ ਭਾਰਤੀ ਕਰੰਸੀ ਮੁਤਾਬਕ ਕੀਮਤ ਲੱਗਭੱਗ 1 ਕਰੋੜ ਹੋਵੇਗੀ। ਇਹ ਟੀਵੀ ਅਮੀਰਾਂ ਨੂੰ ਧਿਆਨ ‘ਚ ਰੱਖਕੇ ਬਣਾਇਆ ਗਿਆ ਹੈ। ਤੁਸੀ ਇਹ ਕਹਿ ਸਕਦੇ ਹੋ ਕਿ ਪਹਿਲਾਂ ਜਿੱਥੇ ਤਕਨੀਕ ਦਾ ਬੋਲਬਾਲਾ ਸੀ ਹੁਣ ਉਥੇ ਹੀ ਤਰੱਕੀ ਦਾ ਸਮਾਂ ਹੈ। ਲੋਕ ਹੁਣ ਟੈਕਨੋਲੋਜੀ ‘ਚ ਐਡਵਾਂਸਮੈਂਟ ਲੱਭਣ ਦੇ ਨਾਲ ਹੀ ਆਪਣਾ ਸਟੈਂਡਰਡ ਵੀ ਮੇਨਟੇਨ ਰੱਖਣਾ ਪਸੰਦ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button