Breaking NewsD5 specialIndiaNewsPoliticsPunjab

ਕੇਜਰੀਵਾਲ ਨੇ ਵੋਟ ਪਾ ਕੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਵੋਟਾਂ ਪੈ ਰਹੀਆਂ ਹਨ। ਸਵੇਰ ਤੋਂ ਵੱਡੀ ਗਿਣਤੀ ‘ਚ ਵੋਟਰ ਪੋਲਿੰਗ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ‘ਚ ਲੱਗੇ ਹੋਏ ਹਨ। ਸੁਰੱਖਿਆ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ ਨਜ਼ਰ ਆ ਰਹੇ ਹਨ। ਤਮਾਮ ਪਾਰਟੀਆਂ ਦੇ ਆਗੂ ਵੋਟਿੰਗ ਕਰ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਈ। ਕੇਜਰੀਵਾਲ ਦੇ ਨਾਲ ਉਹਨਾਂ ਦੀ ਮਾਪੇ, ਪਤਨੀ ਅਤੇ ਪੁੱਤਰ ਵੀ ਮੌਜੂਦ ਸੀ।

ਕੇਜਰੀਵਾਲ ਨੇ ਵੋਟ ਪਾ ਕੇ ਦਿੱਤਾ ਵੱਡਾ ਬਿਆਨ | Kejriwal | Voting | Delhi Election 2020 (Video)

ਕੇਜਰੀਵਾਲ ਨੇ ਵਿਕਾਸ ਦੇ ਨਾਮ ‘ਤੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ। ਬੀਜੇਪੀ ਅਤੇ ਕਾਂਗਰਸ ਦੇ ਆਗੂਆਂ ਵੱਲੋਂ ਵੀ ਵੋਟ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ। ਉਮੀਦ ਹਰ ਕੋਈ ਲਗਾ ਰਿਹਾ ਹੈ ਕਿ ਦਿੱਲੀ ‘ਚ ਉਹਨਾਂ ਦੀ ਸਰਕਾਰ ਬਣੇਗੀ। ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ 70 ਸੀਟਾਂ ‘ਚੋਂ 67 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸਨ।

MP Viplove thakur Fires On Narendra Modi in Rajya Sabha |

ਜਦਕਿ ਬੀਜੇਪੀ ਦੇ ਖ਼ਾਤੇ ‘ਚ ਸਿਰਫ਼ 3 ਸੀਟਾਂ ਆਈਆਂ ਸਨ ਤੇ ਕਾਂਗਰਸ ਨੂੰ ਇਕ ਵੀ ਸੀਟ ਨਸੀਬ ਨਹੀਂ ਹੋਈ। ਇਸ ਵਾਰ ਦਾ ਮੁਕਾਬਲਾ ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ। ਜਦਕਿ ਕਾਂਗਰਸ ਆਪਣਾ ਵਜੂਦ ਬਚਾਉਣ ਲਈ ਮੈਦਾਨ ‘ਚ ਉਤਰੀ ਹੋਈ ਹੈ। ਖੈਰ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਨਤੀਜੇ ਦਾ ਦਿਨ ਦੱਸੇਗਾ ਕਿ ਕੌਣ ਬਣਦਾ ਹੈ ਦਿੱਲੀ ਦਾ ਅਗਲਾ ਮੁੱਖ ਮੰਤਰੀ ਜਾਂ ਫੇਰ ਕੇਜੀਰਵਾਲ ਲਗਾਤਾਰ ਦੂਜੀ ਵਾਰ ਸੱਤਾ ‘ਤੇ ਕਾਬਜ਼ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button