ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ, ਕੈਬਨਿਟ ‘ਚ ਫੇਰਬਦਲ ਜ਼ਲਦ, ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਨਵੀਂ ਦਿੱਲੀ : ਕਾਂਗਰਸ ਹਾਈਕਮਾਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ‘ਚ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਹੀ ਹੈ। ਦੂਜੀ ਪਾਸੇ ਪੰਜਾਬ ਮੰਤਰੀਮੰਡਲ ‘ਚ ਫੇਰਬਦਲ ਨੂੰ ਲੈ ਕੇ ਕਾਂਗਰਸ ਪਾਰਟੀ ‘ਚ ਵੀ ਅਟਕਲਾਂ ਤੇਜ਼ ਹੋ ਗਈਆਂ ਹਨ। ਬੀਤੇ ਸਾਲ ਜੁਲਾਈ ‘ਚ ਕੈਬਨਿਟ ਤੋਂ ਅਸਤੀਫਾ ਦੇ ਕੇ ਪਾਰਟੀ ਅਤੇ ਸਰਕਾਰ ‘ਚ ਲੱਗਭੱਗ ਹਾਸ਼ੀਏ ‘ਤੇ ਚਲੇ ਗਏ ਨਵਜੋਤ ਸਿੱਧੂ ‘ਤੇ ਹਾਈਕਮਾਨ ਨੇ ਉਮੀਦ ਨਹੀਂ ਛੱਡੀ ਹੈ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਹਫ਼ਤੇ ਦਿੱਲੀ ਚੋਣਾਂ ਨੂੰ ਲੈ ਕੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਬੇਅਦਬੀ ਮਾਮਲਿਆਂ ‘ਚ ਵੱਡਾ ਖ਼ੁਲਾਸਾ | Captain Amarinder Singh | Sukhbir Badal
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਇੰਤਜ਼ਾਰ ਕਰਨ।ਹਾਲਾਂਕਿ ਜਦੋਂ ਸਿੱਧੂ ਨੇ ਇਸਨੂੰ ਕੋਰਾ ਭਰੋਸਾ ਹੀ ਦੱਸਿਆ ਤਾਂ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਤੋਂ ਬਾਅਦ ਕੈਬਨਿਟ ਤੋਂ ਹਟਾਏ ਜਾਣ ਵਾਲੇ ਨੇਤਾਵਾਂ ਨੂੰ ਪਾਰਟੀ ‘ਚ ਮਹੱਤਵਪੂਰਣ ਅਹੁਦੇ ਦਿੱਤੇ ਜਾਣੇ ਹਨ। ਸਿੱਧੂ ਨੇ ਕੁਝ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਰੱਖੀ ਹੈ। ਉਹ ਪੰਜਾਬ ‘ਚ ਚਾਰ ਵਿਧਾਨ ਸਭਾ ਉਪ ਚੋਣਾਂ ‘ਚ ਪਾਰਟੀ ਦੇ ਪ੍ਰਚਾਰ ਲਈ ਵੀ ਨਹੀਂ ਉਤਰੇ ਅਤੇ ਦਿੱਲੀ ‘ਚ ਵੀ ਫਿਲਹਾਲ ਪ੍ਰਚਾਰ ਨਾਲ ਉਨ੍ਹਾਂ ਦੇ ਜੁੜਣ ਬਾਰੇ ‘ਚ ਪਾਰਟੀ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ।
Statues of Folk Dancer’s Shift from vicinity of Golden Temple | Heritage Street | Amritsar
ਇਸ ਵਿੱਚ ਪੰਜਾਬ ਮੰਤਰੀਮੰਡਲ ‘ਚ ਜ਼ਲਦ ਹੀ ਵੱਡੇ ਫੇਰਬਦਲ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਬੀਤੇ ਹਫ਼ਤੇ ਦਿੱਲੀ ‘ਚ ਸੋਨੀਆ ਗਾਂਧੀ ਦੇ ਮੁਲਾਕਾਤ ਦੌਰਾਨ ਮੰਤਰੀਮੰਡਲ ਫੇਰਬਦਲ ‘ਤੇ ਚਰਚਾ ਹੋਈ ਹੈ। ਜਿਸਦੇ ਤਹਿਤ ਛੇ ਮੌਜੂਦਾ ਮੰਤਰੀਆਂ ਦੀ ਛੁੱਟੀ ਹੋਣ ਦੇ ਲੱਛਣ ਹਨ। ਇਹਨਾਂ ‘ਚ ਜ਼ਿਆਦਾਤਰ ਉਹ ਮੰਤਰੀ ਹਨ ਜੋ ਆਪਣੀ ਬਿਆਨਬਾਜ਼ੀ ਦੇ ਚੱਲਦੇ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਉਥੇ ਹੀ ਮੌਜੂਦਾ ਛੇ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ ਵੀ ਕੀਤਾ ਜਾਣਾ ਤੈਅ ਹੈ।
ਨਵਜੋਤ ਸਿੱਧੂ ਨੇ ਸੁੰਨ ਕੀਤਾ, ਕਾਂਗਰਸ ‘ਚ ਮਚੀ ਖਲਬਲੀ | Navjot Sidhu | Captain Amarinder Singh
ਸੂਤਰਾਂ ਅਨੁਸਾਰ ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ, ਉਨ੍ਹਾਂ ‘ਚ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਸੁੰਦਰ ਸ਼ਿਆਮ ਅਰੋੜਾ, ਚਰਨਜੀਤ ਸਿੰਘ ਚੰਨੀ ਦੇ ਨਾਮ ਮੁੱਖ ਹਨ ਜਦੋਂ ਕਿ ਜਿਨ੍ਹਾਂ ਨਵੇਂ ਚਿਹਰਿਆਂ ਨੂੰ ਕੈਬਨਿਟ ‘ਚ ਜਗ੍ਹਾ ਮਿਲ ਸਕਦੀ ਹੈ, ਉਨ੍ਹਾਂ ‘ਚ ਰਾਜਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ ਅਤੇ ਰਾਜਾ ਵੜਿੰਗ ਦੋੜ ‘ਚ ਸਭ ਤੋਂ ਅੱਗੇ ਹਨ। ਕੈਬਨਿਟ ਤੋਂ ਬਾਹਰ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਕਿਉਂਕਿ ਹਾਲ ‘ਚ ਭੰਗ ਕੀਤੀਆਂ ਗਈਆਂ ਦੇਸ਼ ਦੀਆਂ ਸਾਰੀਆਂ ਅਹੁਦੇਦਾਰੀਆਂ ‘ਤੇ ਵੀ ਜ਼ਲਦ ਨਿਯੁਕਤੀਆਂ ਕੀਤੀਆਂ ਜਾਣਗੀਆਂ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.