Breaking NewsD5 specialIndiaNewsPoliticsPunjab

ਬੈਂਸ ਨੇ ਬਾਦਲਾਂ ਦਾ ਵਜਾਇਆ ਬੈਂਡ, ਕੈਮਰੇ ਦੀ ਵੀ ਪਰਵਾਹ ਨੀ ਕੀਤੀ | Parminder Dhindsa ਵੀ ਖੋਲ੍ਹ ਗਿਆ ਰਾਜ਼

ਲੁਧਿਆਣਾ : ਦਿੱਲੀ ‘ਚ ਬੀਜੇਪੀ ਨੂੰ ਸਪੋਰਟ ਕਰਨ ਤੋਂ ਬਾਅਦ ਅਕਾਲੀ ਦਲ ਦੇ ਸਟੈਂਡ ‘ਤੇ ਸਵਾਲ ਉੱਠਣੇ ਲਾਜ਼ਮੀ ਹਨ ਕਿ ਆਖ਼ਿਰਕਾਰ ਬਾਦਲਾਂ ਨੂੰ ਖ਼ਤਰਾ ਕਿਸ ਗੱਲ ਦਾ ਸੀ। ਕੀ ਵਾਕਈ ਈਡੀ ਅਤੇ ਸੀਬੀਆਈ ਦੇ ਛਾਪਿਆਂ ਦਾ ਡਰ ਸਤਾ ਰਿਹਾ ਸੀ ਜਾਂ ਫੇਰ ਇਸ ਤੋਂ ਵੀ ਕੋਈ ਵੱਡਾ ਕਾਂਡ ਜੋ ਅਕਾਲੀ ਦਲ ਲਈ ਬੇਚੈਨੀ ਬਣਿਆ। ਜਿਸ ਕਾਰਨ ਹਫੜਾ ਦਫੜੀ ‘ਚ ਸਮਰਥਨ ਦੇਣ ਦਾ ਐਲਾਨ ਤੱਕ ਕਰ ਦਿੱਤਾ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗ਼ਰਮਾਈ ਤਾਂ ਬਾਦਲਾਂ ਦੇ ਕੱਟੜ ਵਿਰੋਧੀ ਸਿਮਰਜੀਤ ਬੈਂਸ ਵੀ ਬੋਲ ਉੱਠੇ ਤੇ ਖੋਲ ਦਿੱਤੀਆਂ ਬਾਦਲਾਂ ਦੀਆਂ ਪਰਤਾਂ।

Bains ਨੇ ਬਾਦਲਾਂ ਦਾ ਵਜਾਇਆ ਬੈਂਡ | ਕੈਮਰੇ ਦੀ ਵੀ ਪਰਵਾਹ ਨੀ ਕੀਤੀ | Parminder Dhindsa ਵੀ ਖੋਲ੍ਹ ਗਿਆ ਰਾਜ਼

ਦੂਜੇ ਪਾਸੇ ਬਾਦਲਾਂ ਖ਼ਿਲਾਫ਼ ਮੈਦਾਨ ‘ਚ ਡਟੇ ਢੀਂਡਸਾ ਪਰਿਵਾਰ ਨੇ ਵੀ ਸਵਾਲ ਚੁੱਕੇ ਕਿ ਬੀਬਾ ਹਰਸਿਮਰਤ ਬਾਦਲ ਦੀ ਕੁਰਸੀ ਖ਼ਤਰੇ ‘ਚ ਸੀ। ਨਾਗਰਿਕਤਾ ਸੋਧ ਕਾਨੂੰਨ ‘ਤੇ ਅਕਾਲੀ ਦਲ ਦਾ ਯੂ ਟਰਨ ਮਾਰਨਾ ਟਕਸਾਲੀਆਂ ਨੂੰ ਹਜ਼ਮ ਨਹੀਂ ਹੋ ਰਿਹਾ।ਓਧਰ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਦੋਹਾਂ ਪਾਰਟੀਆਂ ਵਿਚਾਲੇ ਮਸਲਾ ਸੁਲਝ ਚੁੱਕਾ ਹੈ। ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਨਾਗਰਿਕਤਾ ਕਾਨੂੰਨ ‘ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਬਾਰੇ ਅਸੀਂ ਹੁਣ ਵੀ ਭਾਜਪਾ ਨੂੰ ਸੁਝਾਅ ਦੇਵਾਂਗੇ।

Bains ਪਾਰਟੀ ਨੇ ਵੰਡੇ Smart Phone, ਫਰੀ ਕਾੱਲ ਤੇ 3ਜੀ ਡਾਟਾ, Captain ਤੋਂ ਪਹਿਲਾਂ ਮਾਰਿਆ ਮੋਰਚਾ!

ਸੁਖਬੀਰ ਬਾਦਲ ਦਾ ਦਿੱਲੀ ਛੱਡਣ ਦਾ ਫ਼ੈਸਲਾ ਪਾਰਟੀ ਲਈ ਇਸ ਕਦਰ ਮਹਿੰਗਾ ਸਾਬਤ ਹੋਇਆ ਹੈ ਕਿ ਸਿੱਖ ਵੋਟ ਬੈਂਕ ਵੀ ਦਿੱਲੀ ‘ਚ ਅਕਾਲੀ ਦਲ ਤੋਂ ਕਿਨਾਰਾ ਕਰ ਗਿਆ। ਲਿਹਾਜ਼ਾ ਹਥਿਆਰ ਸੁੱਟਣੇ ਪਏ ਤੇ ਭਾਜਪਾ ਨਾਲ ਹੱਥ ਮਿਲਾਉਣਾ ਹੀ ਵਾਜਬ ਸਮਝਿਆ। ਹੁਣ ਸ਼ਾਇਦ ਪੰਜਾਬ ਦੀ ਬੀਜੇਪੀ ਲੀਡਰਸ਼ਿਪ ‘ਚ ਚਰਚਾ ਜ਼ਰੂਰ ਹੋਵੇਗੀ ਕਿ ਅਕਾਲੀ ਦਲ ਤੋਂ ਨਾਤਾ ਕਿਸ ਤਰ੍ਹਾਂ ਤੋੜਿਆ ਜਾਵੇ ਕਿਉਂਕਿ ਸਮੇਂ ਸਮੇਂ ‘ਤੇ ਅਕਾਲੀਆਂ ਨੂੰ ਅੱਖਾਂ ਤਾਂ ਕੱਢੀਆਂ ਜਾਂਦੀਆਂ ਹਨ ਪਰ ਪੰਜਾਬ ‘ਚ ਦਾਲ ਨਹੀਂ ਗ਼ਲਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button