Breaking NewsD5 specialIndiaNewsPoliticsPunjab

ਪੰਜਾਬੀਆਂ ਨੂੰ ਹੋਣ ਲੱਗੀਆਂ ਟਿੱਚਰਾਂ, ਮਿਲੇ ਫੇਰ Captain ਵਾਲੇ Smart Phone ? Sukhbir Badal ਨੇ ਵੱਢੀ ਚੂੰਡੀ

ਜਲੰਧਰ : ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਫੇਰ ਵਾਅਦਾ ਖ਼ਿਲਾਫ਼ੀ ਕੀਤੀ ਹੈ। ਕੈਪਟਨ ਵੱਲੋਂ ਵਾਅਦਾ ਕੀਤਾ ਗਿਆ ਸੀ ਕੀ 26 ਜਨਵਰੀ ਨੂੰ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਵੰਡੇ ਜਾਣਗੇ ਪਰ 26 ਜਨਵਰੀ ਵੀ ਨਿਕਲ ਗਈ ਪਰ ਕੈਪਟਨ ਵੱਲੋਂ ਵਿਦਿਆਰਥੀਆਂ ਨੂੰ ਸਮਾਰਟਫੋਨ ਨਹੀਂ ਦਿੱਤੇ ਗਏ। ਦੱਸ ਦਈਏ ਕਿ ਆਉਣ ਵਾਲੀ ਮਾਰਚ ‘ਚ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਜਾਣਗੇ।

ਪੰਜਾਬੀਆਂ ਨੂੰ ਹੋਣ ਲੱਗੀਆਂ ਟਿੱਚਰਾਂ, ਮਿਲੇ ਫੇਰ Captain ਵਾਲੇ Smart Phone ? Sukhbir Badal ਨੇ ਵੱਢੀ ਚੂੰਡੀ

ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੋਂ ਬਾਅਦ ਨੌਜਵਾਨਾਂ ਨੂੰ 50 ਲੱਖ 4 ਜੀ ਫੋਨ ਵੰਡੇ ਜਾਣਗੇ। ਇਨ੍ਹਾਂ 3 ਸਾਲਾਂ ਵਿੱਚ ਕੈਪਟਨ ਸਰਕਾਰ ਇੰਨੀ ਵਾਰ ਨੌਜਵਾਨਾਂ ਨੂੰ ਲਾਰੇ ਲਾ ਚੁੱਕੀ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਆਸ ਹੀ ਨਹੀਂ ਹੈ। ਜੇਕਰ ਹੁਣ ਬੀਤੀ 2 ਦਸੰਬਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਟਵੀਟ ਕਰਕੇ ਕਿਹਾ ਸੀ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਸਰਕਾਰ ਪਹਿਲੇ ਪੜਾਅ ‘ਚ 11ਵੀਂ ਅਤੇ 12ਵੀਆਂ ਦੀਆਂ ਵਿਦਿਅਰਥਣਾਂ ਨੂੰ 1 ਲੱਖ 6 ਹਜ਼ਾਰ ਸਮਾਰਟਫੋਨ ਵੰਡੇਗੀ।

ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ!, ਹੁਣ ਸਿੱਖ ਇਤਿਹਾਸ ਨਾਲ ਲਿਆ ਪੰਗਾ, ਆਹ ਕੀ ਬੋਲੀ ਜਾਂਦਾ ਸੁਖਬੀਰ

26 ਜਨਵਰੀ ਨੂੰ ਮੋਹਾਲੀ ਵਿੱਚ ਗਣਤੰਤਰ ਦਿਵਸ ਸਮਾਗਮ ਵੀ ਖਤਮ ਹੋ ਗਿਆ। ਯੋਜਨਾ ਸਿਰੇ ਨਹੀਂ ਚੜ੍ਹੀ ਅਤੇ ਨਾ ਹੀ ਇਸ ਗੱਲ ਦਾ ਕਿਤੇ ਜਿਕਰ ਹੋਇਆ। ਕੈਪਟਨ ਅਮਰਿੰਦਰ ਦੇ ਕੀਤੇ ਗਏ ਟਵੀਟ ਨੇ ਉਨ੍ਹਾਂ ਨੂੰ ਹੁਣ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ ਕੀ ਉਹ ਆਪ ਝੂਠ ਬੋਲਣ ਦੇ ਆਦੀ ਹਨ ਜਾਂ ਫਿਰ ਸਰਕਾਰ ‘ਚ ਬੈਠੇ ਨੌਕਰਸ਼ਾਹ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button