NewsBreaking NewsD5 specialIndiaPunjab

ਨਿਰਭਿਆ ਕੇਸ : ਦੋਸ਼ੀਆਂ ਦਾ ਤਿਹਾੜ ‘ਤੇ ਨਵਾਂ ਇਲਜ਼ਾਮ, ਦੋਸ਼ੀ ਵਿਨੈ ਨੂੰ ਦਿੱਤਾ ਗਿਆ ‘Slow Poisoned’

ਨਵੀਂ ਦਿੱਲੀ : ਨਿਰਭਿਆ ਦੇ ਦਰਿੰਦਿਆਂ ਨੇ ਫ਼ਾਂਸੀ ਤੋਂ ਬਚਣ ਲਈ ਜੋ ਨਵਾਂ ਹੱਲ ਲੱਭ ਕੇ ਅਦਾਲਤ ਵੱਲ ਰੁਖ ਕੀਤਾ ਸੀ ਉਸ ਵਿੱਚ ਸ਼ਨੀਵਾਰ ਨੂੰ ਨਵਾਂ ਮੋੜ ਆ ਗਿਆ ਹੈ। ਸ਼ਨੀਵਾਰ ਨੂੰ ਜਦੋਂ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਹੋਈ ਤਾਂ ਪ੍ਰੋਸੀਕਿਊਟਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੋਸ਼ੀਆਂ ਦੇ ਵਕੀਲਾਂ ਦੁਆਰਾ ਮੰਗੇ ਗਏ ਸਾਰੇ ਸਬੰਧਿਤ ਦਸਤਾਵੇਜ਼ ਉਨ੍ਹਾਂ ਨੂੰ ਪਹਿਲਾਂ ਹੀ ਉਪਲੱਬਧ ਕਰਾ ਦਿੱਤੇ ਹਨ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਵਕੀਲ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਦੇਰੀ ਦੀ ਤਰਕੀਬ ਆਪਣਾ ਰਹੇ ਹਨ। ਉਥੇ ਹੀ ਦੋਸ਼ੀਆਂ ਨੇ ਅੱਜ ਅਦਾਲਤ ਵਿੱਚ ਤਿਹਾੜ ਪ੍ਰਸ਼ਾਸਨ ‘ਤੇ ਇੱਕ ਵੱਡਾ ਇਲਜ਼ਾਮ ਲਗਾ ਦਿੱਤਾ ਹੈ। ਦੋਸ਼ੀਆਂ ਦੇ ਵਕੀਲ ਨੇ ਕਿਹਾ ਕਿ ਤਿਹਾੜ ‘ਚ ਦੋਸ਼ੀ ਵਿਨੈ ਸ਼ਰਮਾ ਨੂੰ ਜ਼ਹਿਰ ਦਿੱਤਾ ਗਿਆ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਕੋਈ ਡਾਕਟਰੀ ਰਿਪੋਰਟ ਨਹੀਂ ਦਿੱਤੀ ਜਾ ਰਹੀ।

ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ!, ਕੈਪਟਨ ਨੂੰ ਪਾਈਆਂ ਲਾਹਣਤਾਂ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼

ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਸ਼ੁੱਕਰਵਾਰ ਨੂੰ ਫਿਰ ਪਟਿਆਲਾ ਹਾਊਸ ਕੋਰਟ ‘ਚ ਮੰਗ ਦਰਜ ਕਰਕੇ ਤਿਹਾੜ ਜੇਲ੍ਹ ਪ੍ਰਸ਼ਾਸਨ ‘ਤੇ ਇਲਜ਼ਾਮ ਲਗਾਇਆ ਹੈ ਕਿ ਦੋਸ਼ੀਆਂ ਲਈ ਸੁਧਾਰਾਤਮਕ ਅਤੇ ਤਰਸ ਮੰਗ ਦਰਜ ਕਰਨ ਲਈ ਜਰੂਰੀ ਦਸਤਾਵੇਜ਼ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਥੇ ਹੀ ਤਿਹਾੜ ਜੇਲ੍ਹ ਦੇ ਬੁਲਾਰੇ ਰਾਜਕੁਮਾਰ ਦਾ ਕਹਿਣਾ ਹੈ ਕਿ ਵਕੀਲ ਨੂੰ ਵੱਟਸਐਪ ਅਤੇ ਈ – ਮੇਲ ‘ਤੇ ਕਾਗਜਾਤ ਭੇਜੇ ਜਾ ਚੁੱਕੇ ਹਨ।

ਬੇਅਦਬੀ ਮਾਮਲਿਆਂ ‘ਚ ਵੱਡੇ ਖੁਲਾਸੇ, ਸੁਖਬੀਰ ਨੂੰ ਸਿੱਧੇ ਹੋਏ ਆਹ ਲੀਡਰ, ਪਿਓ ਦਾ ਪੁੱਤ ਆ ਤਾਂ ਕਰਕੇ ਦਿਖਾਵੇ ਆਹ ਕੰਮ!

ਏਪੀ ਸਿੰਘ ਦੇ ਦਫ਼ਤਰ ‘ਤੇ ਵੀ ਜੇਲ੍ਹ ਕਰਮਚਾਰੀ ਕਾਗਜਾਤ ਲੈ ਕੇ ਗਿਆ ਸੀ ਪਰ ਉਨ੍ਹਾਂ ਦਾ ਦਫ਼ਤਰ ਬੰਦ ਸੀ। ਉਨ੍ਹਾਂ ਨੇ ਵਕੀਲ ‘ਤੇ ਮਾਮਲੇ ਨੂੰ ਲਮਕਾਉਣ ਦਾ ਇਲਜ਼ਾਮ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸੁਪ੍ਰੀਮ ਕੋਰਟ ਨੇ ਹਾਲ ਹੀ ਵਿੱਚ ਦੋ ਹੋਰ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਸੁਧਾਰਾਤਮਕ ਮੰਗ ਖਾਰਿਜ ਕਰ ਦਿੱਤੀ ਸੀ। ਚਾਰੋਂ ਦੋਸ਼ੀਆਂ ਨੂੰ ਪਟਿਆਲਾ ਹਾਊਸ ਕੋਰਟ ਵਲੋਂ ਜਾਰੀ ਕੀਤੇ ਗਏ ਨਵੇਂ ਡੈੱਥ ਵਾਰੰਟ ਦੇ ਤਹਿਤ ਇੱਕ ਫਰਵਰੀ ਦੀ ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਣੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button