Breaking NewsD5 specialIndiaNewsTop News

SC ਦੀ ਫਟਕਾਰ ਤੋਂ ਬਾਅਦ ਵਾਤਾਵਰਣ ਮੰਤਰਾਲੇ ‘ਚ ਹੋਈਆਂ ਮੀਟਿੰਗਾਂ

ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ‘ਚ ਵਧੇ ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦੀ ਸਖਤ ਫਟਕਾਰ ਅਤੇ 24 ਘੰਟਿਆਂ ‘ਚ ਇਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਤੋਂ ਬਾਅਦ ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ‘ਚ ਬੈਠਕ ਹੋਈ। ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਵੀ ਇਸ ਮੁੱਦੇ ‘ਤੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।

ਭਾਜਪਾ ਦਾ ਕੈਪਟਨ ਨੂੰ ਵੱਡਾ ਝਟਕਾ ? ਅਕਾਲੀਆਂ ਦੇ ਵੱਡੇ ਲੀਡਰਾਂ ਦੀ ਭਾਜਪਾ ‘ਚ ਜਾਣ ਦੀ ਤਿਆਰੀ ! D5 Channel Punjabi

ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਏਅਰ ਕੁਆਲਿਟੀ ਕਮਿਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਪ੍ਰਦੂਸ਼ਣ ਨੂੰ ਲੈ ਕੇ ਮੰਤਰਾਲੇ ‘ਚ ਬੈਠਕਾਂ ਦੇਰ ਰਾਤ ਤੱਕ ਚੱਲੀਆਂ।ਬਾਅਦ ਵਿੱਚ ਏਅਰ ਕੁਆਲਿਟੀ ਕਮਿਸ਼ਨ ਨਾਲ ਵੀ ਵੱਖਰੀ ਮੀਟਿੰਗ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button