NewsBreaking NewsD5 specialPunjab

ਢੱਡਰੀਆਂਵਾਲੇ ਤੇ ਦਮਦਮੀ ਟਕਸਾਲ ‘ਚ ਫੇਰ ਖੜਕੀ, ਟਕਸਾਲ ਦੇ ਬੁਲਾਰੇ Sarchand Singh ਨੇ ਕੀਤੇ ਖ਼ੁਲਾਸੇ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਆਏ ਦਿਨ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਹੀ ਰਹਿੰਦੇ ਹਨ। ਜਿਸਦੇ ਚਲਦਿਆਂ ਉਨ੍ਹਾਂ ਖਿਲਾਫ ਸ਼ਿਕਾਇਤਾਂ ਵੀ ਹੋਈਆਂ ਹਨ ਪਰ ਅੱਜ ਜੋ ਤਾਜ਼ਾ ਮਾਮਲਾ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਉਨ੍ਹਾਂ ਵੱਲੋਂ ਹਰ ਦਿਨ ਸਟੇਜ਼ ਤੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਨਾਮ ਕੋਈ ਵੀ ਜ਼ਮੀਨ ਨਹੀਂ ਹੈ ਅਤੇ ਜੇਕਰ ਕੋਈ ਵੀ ਉਨ੍ਹਾਂ ਦੇ ਨਾਮ ਜ਼ਮੀਨ ਲੱਭਦਾ ਹੈ ਤਾਂ ਉਹ ਸਟੇਜ਼ ਛੱਡ ਦੇਣਗੇ। ਇਸ ਦੇ ਚਲਦਿਆਂ ਮੀਡੀਆਂ ਆਈਆ ਖ਼ਬਰਾਂ ਅਨੁਸਾਰ ਸਰਚਾਂਦ ਸਿੰਘ ਵੱਲੋਂ ਕੁਝ ਸਬੂਤ ਕੱਢਦਿਆਂ ਭਾਈ ਰਣਜੀਤ ਸਿੰਘ ਦੇ ਨਾਮ ਕੁਝ ਜ਼ਮੀਨ ਹੋਣ ਦਾ ਖੁਲਾਸਾ ਕੀਤਾ ਗਿਆ ਹੈ।

EXCLUSIVE | ਢੱਡਰੀਆਂਵਾਲੇ ਤੇ ਦਮਦਮੀ ਟਕਸਾਲ ‘ਚ ਫੇਰ ਖੜਕੀ, ਟਕਸਾਲ ਦੇ ਬੁਲਾਰੇ Sarchand Singh ਨੇ ਕੀਤੇ ਖ਼ੁਲਾਸੇ

ਇਸ ਤੋਂ ਇਲਾਵਾ ਸਰਚਾਂਦ ਸਿੰਘ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਹੋਰ ਵੀ ਫਾਇਦੇ ਹੋਣ ਦੇ ਦਾਅਵੇ ਕੀਤੇ ਗਏ ਹਨ। ਇਸ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਮ ਦੋ ਕਿੱਲੇ ਜ਼ਮੀਨ ਬੋਲਦੀ ਹੈ। ਇੱਥੇ ਉਨ੍ਹਾਂ ਸਰਚਾਂਦ ਸਿੰਘ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ 150 ਵਿੱਘਾ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾ ਸਕਦੇ ਹਨ ਤਾਂ ਫਿਰ ਦੋ ਕਿੱਲੇ (12 ਵਿੱਘੇ) ਲਗਵਾਉਣਾ ਕੀ ਮੁਸ਼ਕਲ ਕੰਮ ਹੈ।

Big News | ਕੈਪਟਨ ਸਰਕਾਰ ਨੂੰ ਵੱਡਾ ਝਟਕਾ, Raja Warring ਨੇ ਦਿੱਤਾ ਅਸਤੀਫ਼ਾ, ਕੀ Sidhu ਨੂੰ ਬਣਨਾ ਚਾਹੀਦੈ ਮੰਤਰੀ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button