NewsD5 specialPolitics

ਅਕਾਲੀਆਂ ਨੇ ਸਰਕਾਰ ‘ਤੇ ਵਾਰ ਕੀਤੇ ਤਿੱਖੇ, ਚੁਫੇਰਿਓਂ ਘਿਰੀ ਕਾਂਗਰਸ

ਚੰਡੀਗੜ, 27 ਦਸੰਬਰ : ਪੰਜਾਬ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਮਾਰਚ ਮਹੀਨੇ ਵਿਚ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ, ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ ਤੇ ਇਸ ਵੱਲੋਂ ਰੋਜ਼ਾਨਾ ਹੀ ਕਾਂਗਰਸ ‘ਤੇ ਤਿੱਖੇ ਵਾਰ ਕੀਤੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਕਈ ਪੜਾਵੀ ਰਣਨੀਤੀ ਕਾਂਗਰਸ ਨੂੰ ਘੇਰਨ ਵਾਸਤੇ ਬਣਾ ਰਿਹਾ ਹੈ। ਇਸ ਵੱਲੋਂ ਰੋਜ਼ਾਨਾ ਤਿੰਨ ਤੋਂ ਚਾਰ ਮੁੱਦਿਆਂ ‘ਤੇ ਬਿਆਨ ਜਾਰੀ ਕੀਤੇ ਜਾ ਰਹੇ ਹਨ ਅਤੇ ਸਰਕਾਰ ਨੂੰ ਹਰ ਮੋਰਚੇ ‘ਤੇ ਅਸਫਲ ਕਰਾਰ ਦੇਣ ਵਾਸਤੇ ਪੂਰੀ ਵਾਹ ਲਗਾਈ ਜਾ ਰਹੀ ਹੈ। ਤਾਜ਼ਾ ਮਾਮਲਿਆਂ ਵਿਚ ਅਕਾਲੀ ਦਲ ਨੇ ਸਰਕਾਰ ਨੂੰ ‘ਕਲੀਨ ਚਿੱਟ ਸਰਕਾਰ’ ਵੀ ਕਰਾਰ ਦਿੱਤਾ ਹੈ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਸਰਕਾਰ ਦੇ ਸਾਰੇ ਮੰਤਰੀ ਨਿਕੰਮੇ ਹੀ ਨਹੀਂ ਬਲਕਿ ਵੱਖ ਵੱਖ ਮਾਮਲਿਆਂ ਦੇ ਦੋਸ਼ੀ ਹਨ ਪਰ ਸਰਕਾਰ ਆਪਣੇ ਮੰਤਰੀਆਂ ਨੂੰ ਬਚਾਉਣ ਲਈ ਪੱਬਾਂ ਭਾਰ ਹੈ।

ਇਹ ਵੀ ਵੇਖੋ : ਰਾਜੋਆਣਾ ਦੀ ਤੀਜੀ ਵਾਰ ਭੁੱਖ ਹੜਤਾਲ! ਰਾਜੋਆਣਾ ਦੀ ਭੈਣ ਵਲੋਂ ਖੁਲਾਸੇ, 2 ਸਾਲ ਸੁਖਬੀਰ ਨੇ ਮਿਲਣ ਦਾ ਨਹੀਂ ਦਿੱਤਾ ਸਮਾਂ
ਪਿਛਲੇ ਦਿਨਾਂ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਅਕਾਲੀ ਦਲ ਨੇ ਬਹੁਤ ਤਿੱਖੇ ਹਮਲੇ ਕੀਤੇ ਹਨ। ਜਿਥੇ ਪਟਿਆਲਾ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਤਰੀ ਰੰਧਾਵਾ ਨੂੰ ਸੁੱਖੀ ਰੰਧਾਵਾ ਕਹਿ ਕੇ ਸੰਬੋਧਨ ਕੀਤਾ,  ਉਥੇ ਹੀ ਉਹਨਾਂ ਨੂੰ ਗੈਂਗਸਟਰਾਂ ਦਾ ਸਰਗਨਾ ਵੀ ਕਰਾਰ ਦਿੱਤਾ ਹੈ। ਇਸੇ ਤਰਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੁਖਜਿੰਦਰ ਰੰਧਾਵਾ ਨਾਲ ਸੰਬੰਧਾਂ ਨੂੰ ਸਾਬਤ ਕਰਨ ਵਾਸਤੇ ਪੂਰੀ ਮੁਹਿੰਮ ਆਰੰਭੀ ਹੋਈ ਹੈ। ਅਕਾਲੀ ਦਲ ਦੀ ਰਣਨੀਤੀ ਦਾ ਇਹ ਹਿੱਸਾ ਆਖਿਆ ਜਾ  ਸਕਦਾ ਹੈ ਕਿ ਜਿਹੜੇ ਮੰਤਰੀ ਪਾਰਟੀ ਖਿਲਾਫ ਵੱਧ ਬਿਆਨਬਾਜ਼ੀ ਕਰਦੇ ਹਨ, ਉਹਨਾਂ ਦੀ ਘੇਰਾਬੰਦੀ ਵੱਧ ਕੀਤੀ ਜਾਵੇ।

ਇਹ ਵੀ ਵੇਖੋ : Big News | ਬੋਲ ਹੀ ਪਏ Navjot Sidhu | Deputy ਮੁੱਖ ਮੰਤਰੀ ਬਣਨ ‘ਤੇ ਵੱਡਾ ਬਿਆਨ
ਇਸ ਵੇਲੇ ਦੇ ਜੋ ਸਿਆਸੀ ਹਾਲਾਤ ਬਣੇ ਹੋਏ ਹਨ, ਉਸ ਵਿਚ ਅਕਾਲੀ ਦਲ ਕਿਤੇ ਨਾ ਕਿਤੇ ਉਭਰਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦਾ ਗਰਾਫ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬਹੁਤ ਹੇਠਾਂ ਆ ਗਿਆ ਹੈ।  ਦੋ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ ਆਪਣੀਆਂ ਮੌਜੂਦਾ ਸੀਟਾਂ ਜਿੱਤਣੀਆਂ ਹੀ ਵੱਡੀ ਚੁਣੌਤੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ਉਸਨੂੰ ਫਿਰ ਤੋਂ ਖੁੰਝਿਆ ਵੋਟ ਬੈਂਕ ਹਾਸਲ ਕਰਨ ਵਿਚ ਸਫਲਤਾ ਦੁਆਏਗੀ ਜਾਂ ਨਹੀਂ, ਇਹ ਸਮਾਂ ਹੀ ਦੱਸੇਗਾ।

Published by Gaganpreet

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button