ਹੁਣ ਘਟਣਗੀਆਂ ਪਿਆਜ਼ ਦੀਆਂ ਕੀਮਤਾਂ, ਵੱਡੀ ਪੇਖ ਪਹੁੰਚੀ ਭਾਰਤ
ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ‘ਚ ਆਉਣ ਵਾਲੇ ਕੁਝ ਦਿਨਾਂ ‘ਚ ਕਮੀ ਦੇਖੀ ਜਾ ਸਕਦੀ ਹੈ। ਇਸਦੇ ਪਿੱਛੇ ਇੱਕ ਵਜ੍ਹਾ ਹੈ ਕਿ ਇੰਪੋਰਟਡ ਪਿਆਜ਼ ਦੀ 790 ਟਨ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਵਿੱਚੋਂ ਥੋੜਾ ਪਿਆਜ਼ ਦਿੱਲੀ ਅਤੇ ਆਂਧਰਾ ਪ੍ਰਦੇਸ਼ ਭੇਜਿਆ ਗਿਆ ਹੈ। ਇਨ੍ਹਾਂ ਰਾਜਾਂ ਨੂੰ ਪਿਆਜ਼ ਦੇ ਬੰਦਰਗਾਹ ‘ਤੇ ਪਹੁੰਚਣ ਦੀ ਲਾਗਤ 57 – 60 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਕੀਮਤ ‘ਤੇ ਭੇਜਿਆ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 12,000 ਟਨ ਅਤੇ ਪਿਆਜ਼ ਦੀ ਖੇਪ ਦਸੰਬਰ ਦੇ ਅੰਤ ਤੱਕ ਆਉਣ ਦੀ ਉਂਮੀਦ ਹੈ।
LIVE | ਹੁਣੇ ਹੁਣੇ Bhagwant Mann ਨੇ ਪਾਇਆ ਭੜਥੂ, ਪੱਤਰਕਾਰਾਂ ਨਾਲ ਕੀਤੀ ਹੱਥੋਪਾਈ, ਕਹਿੰਦਾ ਤੂੰ ਠੇਕਾ ਲਿਆ
ਸਾਰਵਜਨਿਕ ਖੇਤਰ ਦੀ ਐਮਐਮਟੀਸੀ ਨੇ ਅਜੇ ਤੱਕ 49,500 ਟਨ ਪਿਆਜ਼ ਦੇ ਆਯਾਤ ਲਈ ਕਰਾਰ ਕੀਤਾ ਹੈ। ਇਸ ਸਮੇਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪਿਆਜ਼ ਦੇ ਪਰਚੂਨ ਮੁੱਲ 100 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਚੱਲ ਰਹੇ ਹਨ। ਹਾਲਾਂਕਿ ਕੁੱਝ ਹਿੱਸਿਆਂ ਵਿੱਚ ਤਾਂ ਪਿਆਜ਼ 160 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਹੈ। ਜਾਣਕਾਰੀ ਮੁਤਾਬਕ ਅਧਿਕਾਰੀ ਨੇ ਕਿਹਾ ਕਿ 290 ਟਨ ਅਤੇ 500 ਟਨ ਦੀਆਂ ਦੋ ਖੇਪਾਂ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੀਆਂ ਹਨ। ਅਸੀ ਸੂਬਾ ਸਰਕਾਰਾਂ ਨੂੰ ਇਹ ਪਿਆਜ ਬੰਦਰਗਾਹ ‘ਤੇ 57 ਤੋਂ 60 ਰੁਪਏ ਕਿੱਲੋਗ੍ਰਾਮ ਦੀ ਲਾਗਤ ਦੇ ਆਧਾਰ ‘ਤੇ ਦੇ ਰਹੇ ਹਾਂ।
ਪੰਜਾਬੀ ਮੁੰਡੇ ਨੇ ਬਣਾਈ ਅਨੋਖੀ CAR | ਤੇਲ ਤੋਂ ਬਿਨਾਂ ਸੜਕ ‘ਤੇ ਪਾਊ ਧਮਾਲ | Nano ਤੋਂ ਵੀ ਸਸਤੀ
2019 – 20 ਦੀ ਫਸਲ ‘ਚ ਖਰੀਫ ਉਤਪਾਦਨ ‘ਚ 25 ਫ਼ੀਸਦੀ ਦੀ ਕਮੀ ਆਉਣ ਦਾ ਅਨੁਮਾਨ ਹੈ। ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਮਾਨਸੂਨ ‘ਚ ਦੇਰੀ ਅਤੇ ਜ਼ਿਆਦਾ ਬਾਰਿਸ਼ ਕਾਰਨ ਪਿਆਜ਼ ਉਤਪਾਦਨ ਹੇਠਾਂ ਆਇਆ ਹੈ। ਵਪਾਰੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਤ ਤੱਕ ਪਿਆਜ਼ ਦੇ ਮੁੱਲ ਉੱਚੇ ਬਣੇ ਰਹਿਣਗੇ। ਉਸ ਤੋਂ ਬਾਅਦ ਬਾਜ਼ਾਰ ‘ਚ ਖਰੀਫ ਦੀ ਫਸਲ ਆਉਣੀ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਨੇ 2015 – 16 ਵਿੱਚ 1,987 ਟਨ ਪਿਆਜ਼ ਦਾ ਆਯਾਤ ਕੀਤਾ ਸੀ। ਉਸ ਸਮੇਂ ਵੀ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.