NewsPunjab

“ਪ੍ਰਮਾਣੂ ਸ਼ਕਤੀ ਵਾਤਾਵਰਣ ਅਨਕੂਲ ਊਰਜਾ ਦਾ ਸਰੋਤ”

ਕਪੂਰਥਲਾ: ਗੁਜਰਾਲ ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਨਾਲ ਮਿਲ ਕੇ ਸਾਂਝੇ ਤੌਰ ‘ਤੇ “ਪ੍ਰਮਾਣੂ ਊਰਜਾ, ਸੁਰੱਖਿਅਤ ਊਰਜਾ” ‘ਤੇ ਲੈਕਚਰ, ਡਰਾਇੰਗ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੇ ਵਿਕਾਸ ਦੀ ਯਾਦ ਨੂੰ ਤਾਜਾ ਕਰਨ ਹਿੱਤ ਮਨਾਇਆ ਗਿਆ ਹੈ ਅਤੇ ਇਸ ਮੌਕੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ 75 ਵਿਦਿਆਰਥੀਆਂ ਅਤੇ ਅਧਿਅਪਕਾਵਾਂ ਨੇ ਹਿੱਸਾ ਲਿਆ।

Sonali Phogat ਦੀ Video Viral, ਜਿਸ ’ਚ ਦੋ ਵਿਅਕਤੀ ਆਏ ਸਾਹਮਣੇ | D5 Channel Punjabi

ਇਸ ਮੌਕੇ ‘ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਪ੍ਰਮਾਣੂ ਊਰਜਾ ਲਾਗਤ ਪੱਖੋਂ ਊਰਜਾ ਦੇ ਕਫ਼ਾਇਤੀ ਸਰੋਤਾਂ ਵਿਚੋਂ ਇਕ ਹੈ ਅਤੇ ਜਲਵਾਯੂ ਪਰਿਵਰਤਨ ਅਤੇ ਗ੍ਰੀਨ ਹਾਊਸਾ ਗੈਸਾਂ ਦੇ ਨਿਕਾਸ ਲਈ ਇਸ ਦੀ ਵਰਤੋਂ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਪ੍ਰਮਾਣੂ ਊਰਜਾ ਇਕ ਨਿਪੰਨ ਊਰਜਾ ਦਾ ਸਾਧਨ ਹੈ। ਇਹ ਜੈਵਿਕ ਈਂਧਨ ਜਿਵੇਂ ਕੋਲਾ ਅਤੇ ਗੈਸ ਨਾਲੋਂ ਵਧੇਰੇ ਲਾਗਤ ਤੇ ਪ੍ਰਭਾਵਸ਼ਾਲੀ ਊਰਜਾ ਦਾ ਸਰੋਤ ਹੈ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੇ ਅਧੀਨ ਸੁਰੱਖਿਅਤ ਹੈ। ਇਸ ਕਰਕੇ ਸਾਰੇ ਵਿਕਸਤ ਦੇਸ਼ਾਂ ਵਿਚ ਵਿਆਪਕ ਤੌਰ ‘ਤੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।

Sidhu Moosewala ਦੇ Father Balkaur Singh ਦਾ ਧਾਕੜ ਬਿਆਨ | D5 Channel Punjabi

ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਮਾਣੂ ਊਰਜਾ ਨੂੰ ਪਹਿਲੀ ਵਾਰ 1950 ਵਿਚ ਵਪਾਰਕ ਤੌਰ ‘ਤੇ ਵਰਤੋਂ ਵਿਚ ਲਿਆਂਦਾ ਗਿਆ। ਉਦੋਂ ਤੋਂ ਇਸ ਦੀ ਵਰਤੋਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਅੱਜ ਪੂਰੀ ਦੁਨੀਆਂ ਵਿਚ 400 ਪ੍ਰਮਾਣੂ ਸ਼ਕਤੀ ਪਲਾਂਟ ਕੰਮ ਰਹੇ ਹਨ ਅਤੇ ਧਰਤੀ *ਤੇ ਵਰਤੀ ਜਾਣ ਵਾਲੀ ਕੁੱਲ ਬਿਜਲੀ ਦਾ 10 ਫ਼ੀਸਦ ਹਿੱਸਾ ਇਹ ਨਿਊਕਲੀਅਰ ਪਾਵਰ ਪਲਾਂਟ ਮਹੁੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਇਕ ਮੈਗਵਾਟ ਪ੍ਰਮਾਣੂ ਊਰਜਾ ਦਾ ਉਤਪਾਦਨ 400 ਏਕੜ ਜ਼ਮੀਨ ਵਿਚ ਲੱਗੇ ਦਰਖੱਤਾਂ ਤੋਂ ਪੈਦਾ ਹੋਣ ਵਾਲੀ ਮੁੜਨਵਿਆਉਣਯੋਗ ਊਰਜਾ ਦੇ ਬਰਾਬਰ ਹੈ। ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਪ੍ਰਮਾਣੂ ਊਰਜਾ ਸਭ ਤੋਂ ਅਹਿਮ ਤੇ ਪ੍ਰਭਾਵਸ਼ਾਲੀ ਸਾਧਨ ਹੈ।

Raja Warring ਨੇ ਲਗਾਈ ਸਕੀਮ! ਫਸਾਏ ਆਪਣੇ ਹੀ ਸਾਥੀ, ਬਾਕੀਆਂ ਦਾ ਵੀ ਲੱਗੂ ਨੰਬਰ | D5 Channel Punjabi

ਇਸ ਮੌਕੇ ਉਨ੍ਹਾਂ ਦੱਸਿਆ ਕਿ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਸਾਇੰਸ ਸਿਟੀ ਦੀ ਪ੍ਰਮਾਣ ਸ਼ਕਤੀ ਦੀ ਗੈਲਰੀ ਨੂੰ ਵੀ ਅੱਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਖੇ ਸਥਾਪਿਤ ਇਹ ਗੈਲਰੀ ਅਕਰਸ਼ਿਕ ਪ੍ਰਦਰਸ਼ਨੀਆਂ ਰਾਹੀਂ, ਪ੍ਰਮਾਣੂ ਉਰਜਾ ਦੇ ਵੱਖ—ਵੱਖ ਪਹਿਲੂਆਂ, ਖਤਰਿਆਂ ਅਤੇ ਇਸ ਦੀ ਵਰਤੋਂ ਸਾਡੀ ਜਿੰਦਗੀ ਅਤੇ ਵਾਤਾਵਰਣ ਦੀ ਬੇਹਤਰੀ ਲਈ ਕਿਵੇਂ ਸਹਾਈ ਹੋ ਸਕਦੀ ਹੈ ਸਬੰਧੀ ਚਾਨਣਾ ਪਾਉਂਦੀ ਹੈ।

Beadbi : ਸਿੱਖ ਜਥੇਬੰਦੀਆਂ ਨੇ ਪੱਟਤੀਆਂ ਧੂੜਾਂ, CM ਦਾ ਬਾਹਰ ਨਿਕਲਣਾ ਹੋਇਆ ਔਖਾ | D5 Channel Punjabi

ਇਸ ਮੌਕੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਦੇ ਵਿਗਿਆਨਕ ਅਧਿਕਾਰੀ —ਸੀ ਸ੍ਰੀ ਗੋਰਵ ਕਾਲੋਨੀਆਂ ਨੇ “ਪ੍ਰਮਾਣੂ ਊਰਜਾ, ਸੁਰੱਖਿਅਤ ਊਰਜਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ । ਸ੍ਰੀ ਕਾਲੋਨੀਆਂ ਦੱਸਿਆ ਕਿ ਪ੍ਰਮਾਣੂ ਊਰਜਾ ਸੁਰੱਖਿਅਤ, ਸਵੱਛ ਅਤੇ ਵਾਤਾਵਰਣ ਯੋਗ ਹੈ, ਇਸ ਪ੍ਰੀਕ੍ਰਿਆ ਵਿਚ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਦੂਜੇ ਨਵਿਆਉਣਯੋਗ ਸਰੋਤ ਦੇ ਅਨਕੂਲ ਹੈੇ। ਇਹ ਬਿਜਲੀ ਦਾ ਬੇਸਲੋਡ ਸਰੋਤ ਹੋਣ ਕਰਕੇ ਨਿਰੰਤਰ ਬਿਜਲੀ ਦੀ ਸਪਲਾਈ ਕਰਦਾ ਹੈ। ਉਨ੍ਹਾਂ ਅੱਗੋ ਕਿਹਾ ਕਿ ਭਾਰਤੀ ਪ੍ਰਮਾਣੂ ਸ਼ਕਤੀ ਕੇਂਦਰਾਂ ਦੀ ਸਥਾਪਨਾ ਡਿਜ਼ਾਇਨ,ਉਸਾਰੀ ਅਤੇ ਸੰਚਾਲਨ ਆਦਿ ਵਿਚ ਸੁਰੱਖਿਆ ਪੱਖੋਂ ਸਾਰੇ ਉੱਚ ਪੱਧਰ ਦੇ ਮਾਪਦੰਡ ਅਪਣਾਏ ਜਾ ਰਹੇ ਹਨ।

PM Modi ਦੇ ਦੌਰੇ ਨੂੰ ਲੈਕੇ ਧਾਰਾ 144 ਲਾਗੂ, Mohali ਛਾਉਣੀ ’ਚ ਹੋਇਆ ਤਬਦੀਲ | D5 Channel Punjabi

ਪ੍ਰਮਾਣੂ ਊਰਜਾ ਪਲਾਂਟ ਨੂੰ ਡੂੰਘਾਈ ਵਿਚ ਰੱਖਦਿਆਂ ਰੀਡਿਊਐਂਸੀ ਦੇ ਸਿਧਾਂਤ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਕੁਦਰਤੀ ਆਫ਼ਤਾ ਹੜ੍ਹਾਂ, ਭੂਚਾਲ ਅਤੇ ਤੇਜ਼ ਹਵਾਵਾਂ ਤੋਂ ਅਸਾਨੀ ਬਚਿਆ ਜਾ ਸਕੇ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ : ਡਰਾਇੰਗ ਮੁਕਾਬਲੇ ਵਿਚ ਪਹਿਲਾ ਇਨਾਮ ਡਿਪਸ ਸਕੂਲ ਸੂਰਾਨੁੱਸੀ ਜਲੰਧਰ ਦੇ ਸੁਖਮਨ ਪ੍ਰੀਤ ਨੇ ਪਹਿਲਾ, ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾਡਾਂ ਦੀ ਨਮਨਪ੍ਰੀਤ ਨੇ ਦੂਜਾ ਅਤੇ ਡਿਪਸ ਸੂਰਾਨੁੱਸੀ ਦੇ ਹੀ ਜੈ ਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਸੀ.ਟੀ ਪਬਲਿਕ ਸਕੂਲ ਜਲੰਧਰ ਦੀ ਸ਼ਰਿਯਾ ਨੇ ਪਹਿਲਾ ਡਿਪਸ ਸਕੂਲ ਸੂਰਾਨੁੱਸੀ ਜਲੰਧਰ ਦੀ ਕਨਿਕਾ ਨੇ ਦੂਜਾ ਅਤੇ ਪਇਨਰ ਇੰਟਰਨੈਸ਼ਨਲ ਸਕੂਲ ਰੁੜਕਾ ਦੀ ਮੰਨਤ ਚੁੰਬਰ ਨੇ ਤੀਜਾ ਇਨਾਮ ਜਿੱਤਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button