Breaking NewsD5 specialIndiaNewsPolitics

68 ਸੀਟਾਂ ਦੇ ਰੁਝਾਨ ‘ਚ ਬੀਜੇਪੀ 22 ਸੀਟਾਂ ‘ਤੇ ਅੱਗੇ

ਝਾਰਖੰਡ : ਝਾਰਖੰਡ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। 68 ਸੀਟਾਂ ‘ਤੇ ਜੋ ਰੁਝੇਵਾਂ ਸਾਹਮਣੇ ਆਇਆ ਉਸ ਵਿੱਚ ਬੀਜੇਪੀ 22 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਝਾਰਖੰਡ ਵਿਧਾਨ ਸਭਾ ਦੀ 81 ਸੀਟਾਂ ਲਈ ਸੂਬੇ ‘ਚ ਪੰਜ ਗੇੜ੍ਹਾਂ ‘ਚ ਵੋਟਿੰਗ ਕਰਵਾਈ ਗਈ ਸੀ। ਪਹਿਲੇ ਪੜਾਅ ਦੀ ਵੋਟਿੰਗ 30 ਨਵੰਬਰ ਨੂੰ ਹੋਈ ਸੀ ਜਦੋਂ ਕਿ ਦੂਜੇ ਪੜਾਅ ਦੀ ਵੋਟਿੰਗ 7 ਦਸੰਬਰ ਨੂੰ ਹੋਈ ਸੀ। ਤੀਸਰੇ ਪੜਾਅ ਦੀ 12 ਦਸੰਬਰ, ਚੌਥੇ ਪੜਾਅ ਦੀ 16 ਦਸੰਬਰ ਅਤੇ ਅੰਤਿਮ ਯਾਨੀ ਪੰਜਵੇਂ ਪੜਾਅ ਦੀ ਵੋਟਿੰਗ 20 ਦਸੰਬਰ ਨੂੰ ਹੋਈ ਸੀ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਦੱਸ ਦਈਏ ਕਿ ਸੱਤਾ ‘ਤੇ ਕਾਬਿਜ਼ ਬੀਜੇਪੀ ਨੇ ਚੋਣਾਂ ‘ਚ ਅੰਨ੍ਹੇਵਾਹ ਪ੍ਰਚਾਰ ਕੀਤਾ। ਪ੍ਰਧਾਨਮੰਤਰੀ ਨਰਿੰਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਅਤੇ ਮੁੱਖਮੰਤਰੀ ਰਘੁਵਰ ਦਾਸ ਨੇ ਜੰਮਕੇ ਰੈਲੀਆਂ ਕੀਤੀਆਂ। ਚੋਣਾਂ ਦੌਰਾਨ ਬੀਜੇਪੀ ਨੂੰ ਕਿਤੇ ਬਾਗੀਆਂ ਵਲੋਂ ਚੁਣੋਤੀ ਮਿਲੀ ਤੇ ਕਿਤੇ ਆਪਣਿਆਂ ਨਾਲ ਮੁਕਾਬਲਾ ਕਰਨਾ ਪਿਆ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਬੀਜੇਪੀ ਸੱਤਾ ਤੋਂ ਦੂਰ ਹੋ ਗਈ ਹੈ ਤਾਂ ਉਥੇ ਹੀ ਹਰਿਆਣਾ ਵਿੱਚ ਹਾਰਦੇ – ਹਾਰਦੇ ਬਚੀ।

ਢੱਡਰੀਆਂ ਵਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ, ਮਾਫ਼ੀ ਨਾ ਮੰਗੀ ਤਾਂ ਹੋਵੇਗਾ ਮਾਮਲਾ ਦਰਜ਼

ਮਹਾਰਾਸ਼ਟਰ ‘ਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਤਾਂ ਬਣ ਕੇ ਉਭਰੀ ਪਰ ਸ਼ਿਵਸੈਨਾ ਦੇ ਸਾਥ ਨਾ ਦੇਣ ‘ਤੇ ਸੱਤਾ ਤੋਂ ਦੂਰ ਹੋਣਾ ਪਿਆ। ਸੂਬੇ ‘ਚ ਬੀਜੇਪੀ ਅਤੇ ਯੂਪੀਏ ਗੰਠ-ਜੋੜ ਦੇ ਵਿੱਚ ਮੁੱਖ ਮੁਕਾਬਲਾ ਹੈ। ਯੂਪੀਏ ‘ਚ ਮੁੱਖ ਵਿਰੋਧੀ ਪਾਰਟੀ ਜੇਐਮਐਮ, ਕਾਂਗਰਸ ਅਤੇ ਰਾਜਦ ਸ਼ਾਮਿਲ ਹੈ। ਜਦੋਂ ਕਿ ਸੱਤਾ ਵਿੱਚ ਨਾਲ ਰਹਿਣ ਦੇ ਬਾਵਜੂਦ ਸੁਦੇਸ਼ ਮਹਿਤੋ ਦੀ ਪਾਰਟੀ ਆਜਸੂ ਨੇ ਆਪਣੇ ਰਸਤੇ ਵੱਖ ਕਰ ਲਏ ਅਤੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ। ਤੀਸਰੇ ਵੱਡੇ ਦਲ ਦੇ ਰੂਪ ‘ਚ ਸਾਬਕਾ ਮੁੱਖਮੰਤਰੀ ਬਾਬੂਲਾਲ ਮਰਾਂਡੀ ਦੀ ਪਾਰਟੀ ਵੀ ਮੈਦਾਨ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button