D5 specialKheti With WaraichVideos

ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਵੱਡਾ ਝਟਕਾ, ਵੇਖੋ! 2029-30 ’ਚ ਕਿਹੋ-ਜਿਹਾ ਹੋਵੇਗਾ ਪੰਜਾਬ

ਪਟਿਆਲਾ : ਅੱਜ ਅਸੀਂ ਗੱਲ ਕਰਾਂਗੇ ਸਾਂਝੀ ਖੇਤੀ ਦੀ, ਛੋਟੇ ਕਿਸਾਨ ਮਨ ਬਣਾਉਣ ਤੇ ਆਪਣੀ ਹਾਉਮੈ ਛੱਡਣ, ਤੇ ਘੱਟ ਜ਼ਮੀਨ ਵਾਲੇ 5-7 ਕਿਸਾਨ ਰਲ ਜਾਣ ਤੇ ਰਲਕੇ ਯੋਜਨਾ ਬਣਾਉਣ ਕਿ ਆਪਾਂ ਆਪਣੇ ਸੰਦਾਂ ਨਾਲ, ਟਰੈਕਟਰ,ਟਰਾਲੀ, ਰੋਟਾਵੀਟਰ ਤੇ ਹੋਰ ਸੰਦ ਜੋ ਪੁਰਾਣੇ ਹੁੰਦੇ ਹਨ। ਉਨ੍ਹਾਂ ਨੂੰ ਵੇਚ ਦਿੱਤਾ ਜਾਵੇ ਜਿਨ੍ਹਾਂ ‘ਤੇ ਖਰਚ ਜਿਆਦਾ ਹੁੰਦਾ ਤੇ ਬਾਅਦ ਵਿੱਚ ਜ਼ਮੀਨ ਦੇ ਹਿਸਾਬ ਨਾਲ ਜੇ 5 ਕਿਸਾਨ ਵੀ ਇਕੱਠੇ ਹੁੰਦੇ ਹਨ। ਜਿਨ੍ਹਾਂ ਦੀ 20ਕਿੱਲੇ ਜ਼ਮੀਨ ਬਣਦੀ ਤਾਂ ਉਨ੍ਹਾਂ ਦੀ ਅਮਦਨ ਦੁੱਗਣੀ ਹੋ ਸਕਦੀ ਹੈ।

ਜੇਕਰ ਇਹ ਕਿਸਾਨ ਸਾਂਝੇ ਤੌਰ ’ਤੇ ਟਰੈਕਟਰ ਟਰਾਲੀ ਜਾਂ ਹੋਰ ਸੰਦ ਲੈ ਲੈਣ ਤੇ ਵੰਡ ਕੇ ਫਸਲ ਬੀਜਣ, ਵੀ ਪਹਿਲਾ ਕਿਹੜੇ ਕਿਸਾਨ ਦਾ ਝੋਨਾ ਬੀਜਿਆ ਜਾਵੇ ਤੇ ਕਿਸਦੀ ਕਣਕ ਵੱਢਣੀ ਤੇ ਬੀਜਣੀ ਹੈ ਤੇ ਕਿਵੇਂ ਮੰਡੀ ‘ਚ ਲੈਕੇ ਜਾਣੀ ਹੈ।  ਫ਼ਸਲ ਭਾਵ ਸਮੇਂ ਮੁਤਾਬਿਕ ਜੋ ਵੀ ਫ਼ਸਲ ਹੋਵੇ ਤੇ ਪਲੈਨਿੰਗ ਕਰਨ ਕਿ ਕਿੰਨਾ ਝੋਨਾ ਲਗਾਉਣਾ, ਕਿੰਨੀ ਚਰੀ ਬੀਜਣੀ, ਕਿੰਨੀ ਦਾਲ ਲਾਉਣੀ ਹੈ ਤੇ ਕਿੰਨੀ ਸਬਜ਼ੀ ਲਾਉਣੀ ਹੈ। ਇਹ ਨਹੀਂ ਕਿ ਸਾਰੀ ਜ਼ਮੀਨ ‘ਚ ਹੀ ਝੋਨਾ ਲਗਾ ਲਈਏ, ਕਿਉਂਕਿ ਹੁਣ ਸਾਨੂੰ ਝੋਨਾ ਲਗਾਉਣਾ ਛੱਡਣਾ ਪੈਣਾ ਨਹੀਂ ਤਾਂ ਝੋਨੇ ਨੇ ਸਾਡੇ ਵਿੱਚ ਕੁੱਝ ਨਹੀਂ ਛੱਡਣਾ।

2029-30 ਤੱਕ ਪੰਜਾਬ ਬਿਲਕੁੱਲ ਰਾਜਸਥਾਨ ਬਣਨ ਜਾ ਰਿਹਾ ਕਿਉਂਕਿ ਪਾਣੀ ਲਾਗਤਾਰ ਡੂੰਘਾ ਹੁੰਦਾ ਜਾ ਰਿਹਾ, ਖੈਰ ਜੇਕਰ ਜ਼ਮੀਨ ਹੋਵੇ ਸਭ ਦੀ ਸਾਂਝੀ ਤਾਂ ਉਸਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਚਾਹੇ ਉਨ੍ਹਾਂ ਇਕੱਠੇ ਹੋਏ ਕਿਸਾਨਾਂ ਦੀ ਜ਼ਮੀਨ ਵੱਖੋ-ਵੱਖਰੇ ਥਾਂ ‘ਤੇ ਹੀ ਕਿਉਂ ਨਾ ਹੋਵੇ। ਹਾਂ ਇਹ ਜ਼ਰੂਰ ਹੈ ਕਿ ਜੇਕਰ ਜ਼ਮੀਨ ਇਕੱਠੀ ਹੋਵੇ ਉਸ ਨਾਲ ਫਾਇਦੇ ਜਿਆਦਾ ਹੋਣਗੇ ਪਰ ਇਹ ਸਭ ਲਈ ਪਹਿਲਾਂ ਸਾਨੂੰ ਹਊਮੈ ਛੱਡਣੀ ਪੈਣੀ ਹੈ, ਚਾਦਰ ਦੇਖਕੇ ਪੈਰ ਪਸਾਰਣ ਵਾਲੀ ਆਦਤ ਚੰਗੀ ਹੈ ਜੇ ਉਹ ਪੈ ਜਾਵੇ, ਕਿਉਂਕਿ ਜੇ ਵੱਡੀ ਸਮੱਸਿਆ ਆ ਰਹੀ ਹੈ ਕਿ ਕਿਸਾਨਾਂ ਨੇ ਕਰਜ਼ੇ ਲਏ ਹੋਏ ਨੇ ਤੇ ਉਹ ਕਰਜੇ ਕਿਸਾਨੀ ਤੇ ਨਹੀਂ ਲਾਏ ਤੇ ਇਸ ਕਰਕੇ ਵਿਆਜ ਵਧਦਾ ਗਿਆ ਤੇ ਸਰਕਾਰਾਂ ਦੇ ਵਾਅਦੇ ਵੀ ਸਭ ਨੇ ਦੇਖ ਹੀ ਲਏ।

ਮੁਆਫ਼ੀ ਦੇ ਲਾਲਚ ‘ਚ ਅਸੀਂ ਹੋਰ ਕਰਜਾ ਲੈ ਲੈਂਦੇ ਹਾਂ ਤੇ ਭੁਗਤਣਾ ਫਿਰ ਸਾਨੂੰ ਹੀ ਪੈਂਦਾ, ਥੋੜਾ ਖਾ ਲਓ ਪਰ ਆਪਣੀ ਇੱਜ਼ਤ ਦਾ ਖਾ ਲਓ, ਕਰਜ਼ਾ ਤੁਸੀਂ ਲੈਂਦੇ ਹੋ ਤੇ ਭੁਗਤਣਾ ਆਉਣ ਵਾਲੀਆਂ ਪੀੜੀਆਂ ਨੂੰ ਪੈਂਦਾ, ਸੋ ਵੱਡੀਆਂ ਕੰਪਨੀਆਂ ਵਿੱਚ ਵੀ ਲੋਕ ਇਕੱਠੇ ਹੋ ਕੇ ਕੰਮ ਕਰਦੇ ਨੇ ਤਾਂ ਹੀ ਉਹ ਕਾਮਯਾਬ ਹੁੰਦੇ ਹਨ, ਸੋ ਸਾਨੂੰ ਕੋਪਰੇਟਿਵ ਵਾਲੇ ਪਾਸੇ ਆਉਣਾ ਪਵੇਗਾ ਤਾਂ ਹੀ ਛੋਟਾ ਕਿਸਾਨ ਬਚੇਗਾ, ਨਹੀਂ ਤਾਂ ਸਾਡਾ ਭਵਿੱਖ ਇਸ ਤੋਂ ਖ਼ਤਰਨਾਕ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button