ਕੈਪਟਨ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦਾ ਲੱਭਿਆ ਨਵਾਂ ਤਰੀਕਾ, ਖਾਲੀ ਖਜ਼ਾਨੇ ‘ਚ ਕਿਥੋਂ ਆਇਆ ਪੈਸਾ?
ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੰਤਰੀ ਤੇ ਵਿਧਾਇਕ ਅਕਸਰ ਇਹ ਗੱਲ ਕਹਿੰਦੇ ਹਨ ਕਿ ਪੰਜਾਬ ਦੀ ਅਰਥ ਵਿਵਸਥਾ ਠੀਕ ਨਹੀਂ ਅਤੇ ਸਰਕਾਰੀ ਖ਼ਜ਼ਾਨਾ ਵੀ ਖਾਲੀ ਹੈ। ਕਈ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਸਰਕਾਰ ਕੋਲ ਪੈਸੇ ਨਹੀਂ ਹਨ ਪਰ ਹੁਣ ਕੈਪਟਨ ਸਰਕਾਰ ਖਾਲੀ ਖਜ਼ਾਨੇ ਨੂੰ ਹੋਰ ਖਾਲੀ ਕਰਨ ਜਾ ਰਹੀ ਹੈ।
ਕੈਪਟਨ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦਾ ਲੱਭਿਆ ਨਵਾਂ ਤਰੀਕਾ, ਖਾਲੀ ਖਜ਼ਾਨੇ ‘ਚ ਕਿਥੋਂ ਆਇਆ ਪੈਸਾ?
ਸਰਕਾਰ ਹੁਣ ਕਈ ਵਿਧਇਕਾਂ ਨੂੰ ਖ਼ੁਸ਼ ਕਰਨ ਲਈ ਕਰਨ ਲਈ ਤਕਰੀਬਨ 17 ਨਵੀਂਆਂ ਗੱਡੀਆਂ ਖਰੀਦ ਕੇ ਦੇ ਰਹੀ ਹੈ। ਜਿਸਦੀ ਪੁਸ਼ਟੀ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤੀ। ਸਰਕਾਰ ਦੇ ਇਸ ਫੈਸਲੇ ‘ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਾਵਲ ਚੁੱਕੇ ਹਨ। ਚੀਮਾ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈਦੇ ਹੋਏ ਕਿਹਾ ਕਿ ਸਰਕਾਰ ਤਾਂ ਖਾਲੀ ਖਜ਼ਾਨੇ ਦੀ ਦੁਹਾਈ ਦਿੰਦੀ ਹੈ ਫਿਰ ਹੁਣ ਗੱਡੀਆਂ ਲੈਣ ਲਈ ਪੈਸਾ ਕਿੱਥੋਂ ਆਵੇਗਾ।
Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ!
ਰਜ਼ੀਆ ਸੁਲਤਾਨਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਚਾਹੁੰਦਾ ਹੈ ਕਿ ਸਾਰਿਆਂ ਨੂੰ ਹੀ ਨਵੀਆਂ ਗੱਡੀਆਂ ਦਿੱਤੀਆਂ ਜਾਣ। ਇਸ ਬਾਰੇ ਵਿੱਤ ਮੰਤਰੀ ਨਾਲ ਵੀ ਚਰਚਾ ਹੋ ਚੁੱਕੀ ਹੈ। ਜਿਸ ਤੋਂ ਬਾਅਦ ਹੀ ਪ੍ਰਪੋਜ਼ਲ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਪੰਜਾਬ ‘ਚ ਨਵਾਂ ਵਹੀਕਲ ਐਕਟ ਲਿਆਉਣ ਜਾ ਰਹੀ ਹੈ। ਵਿਧਾਇਕਾਂ ਨੂੰ ਨਵੀਂਆਂ ਗੱਡੀਆਂ ਖਰੀਦ ਕੇ ਦੇਣ ਦੇ ਫੈਸਲੇ ਨਾਲ ਸਰਕਾਰ ‘ਤੇ ਵਿਰੋਧੀਆਂ ਦੇ ਹਮਲੇ ਵੀ ਤੇਜ਼ ਹੋ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.