Breaking NewsD5 specialNewsPunjab

ਨਸ਼ੇੜੀ ਪੁੱਤ ਨੇ ਮਾਪਿਆਂ ‘ਤੇ ਅਪਾਹਜ਼ ਭਰਾ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ (ਵੀਡੀਓ)

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਗੜਦੀਵਾਲਾ ਦੇ ਪਿੰਡ ਢੋਲੋਵਾਲ ਦੇ ਇੱਕ ਕੈੇਨੇਡਾ ਤੋਂ ਡਿਪੋਟ ਹੋ ਕੇ ਆਏ ਨੌਜਵਾਨ ਦੇ ਵੱਲੋਂ ਆਪਣੇ ਬਜ਼ੁਰਗ ਮਾਤਾ ਪਿਤਾ ਨਾਲ ਮਾਰ ਕੁਟਾਈ ਕਰਨ ਦਾ ਵੀਡੀਓ ਸ਼ੋਸਲ ਮੀਡੀਆਂ ‘ਤੇ ਵਾਇਰਲ ਹੋਇਆ ਹੈ। ਜਿਸ ਵਿੱਚ ਉਹ ਆਪਣੇ ਅਪਾਹਜ ਛੋਟੇ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦੇ ਨਾਲ ਨਸ਼ੇ ਦੀ ਹਾਲਤ ‘ਚ ਮਾਰ ਕੁਟਾਈ ਕਰ ਰਿਹਾ ਹੈ।

Read Also ਨਸ਼ਾ ਛੁਡਾਊ ਕੇਂਦਰ ਜਾਂ ਮੌਤ ਦਾ ਅੱਡਾ, ਖ਼ੁਲਾਸੇ ਸੁਣ ਕੇ ਹੋਸ਼ ਉੱਡ ਜਾਣਗੇ

ਜਦੋਂ ਸਾਡੀ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਪਤਾ ਲੱਗਿਆ ਕੀ ਇਹ ਵੀਡੀਓ ਹੁਸ਼ਿਆਰਪੁਰ ਦੇ ਗੜਦੀਵਾਲਾ ਅਧੀਨ ਆਉਂਦੇ ਪਿੰਡ ਢੋੋਲੋਵਾਲ ਦਾ ਹੈ ਜਿਸ ਵਿੱਚ ਕੈਨੇਡਾ ਤੋਂ ਡਿਪੋਟ ਹੋ ਕੇ ਆਏ ਨੌਜਵਾਨ ਪਾਲਾ ਦੁਆਰਾ ਆਪਣੇ ਛੋਟੇ ਭਰਾ ਅਤੇ ਮਾਤਾ ਪਿਤਾ ਦੇ ਨਾਲ ਮਰ ਕੁਟਾਈ ਕਰਨ ਦਾ ਇਹ ਵੀਡੀਓ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਦੁਆਰਾ ਬਣਾਇਆ ਗਿਆ।

ਜਿਸ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ ‘ਤੇ ਪਾ ਦਿੱਤਾ ਗਿਆ ਜਦੋਂ ਅਸੀਂ ਪੀੜਤ ਜੋੜੇ ਅਜੀਤ ਸਿੰਘ ਅਤੇ ਭਜਨ ਕੋਰ ਦੇ ਨਾਲ ਪੁਰੇ ਮਾਮਲੇ ਨੂੰ ਲੈ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਦੀ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨਾਲ ਮਾਰ ਕੁੱਟ ਕੀਤੀ ਸੀ। ਜਿਸਨੂੰ ਲੈ ਕੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਕੋਈ ਕਰਵਾਈ ਨਹੀਂ ਹੋਈ।

ਪੀੜਤ ਮਾਤਾ ਪਿਤਾ ਦਾ ਕਹਿਣਾ ਹੈ ਕਿ ਪਾਲਾ ਰੋਜ਼ ਨਸ਼ੇ ਦੀ ਹਾਲਤ ‘ਚ ਘਰ ਆਉਂਦਾ ਹੈ ਤੇ ਲੜਾਈ ਕਰਦਾ ਹੈ ਅਤੇ ਉਹ ਕੈਨੇਡਾ ਤੋਂ ਡਿਪੋਟ ਹੋ ਕੇ ਆਇਆ ਹੈ ਉਸਦੇ ਬੱਚੇ ਵੀ ਵਿਦੇਸ਼ ‘ਚ ਹੀ ਹਨ ਅਤੇ ਉਹ ਨਸ਼ੇ ਦਾ ਆਦੀ ਹੈ। ਜਦੋਂ ਇਸ ਸਬੰਧ ਵਿੱਚ ਗੜਦੀਵਾਲਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਕੀ ਹੁਣ ਤੱਕ ਬਜ਼ੁਰਗ ਜੋੜੇ ਦੇ ਨਾਲ ਹੋਈ ਮਾਰ ਕੁੱਟ ਨੂੰ ਲੈ ਕੇ ਕਰਵਾਈ ਕਿਉ ਨਹੀਂ ਹੋਈ ਤਾਂ ਜਾਂਚ ਅਧਿਕਾਰੀ ਭੂਪਿੰਦਰ ਨੇ ਦੱਸਿਆ ਕੀ ਉਨ੍ਹਾਂ ਦੇ ਕੋਲ ਹੁਣੇ ਮਾਮਲਾ ਪੰਹੁਚਿਆ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀ ‘ਤੇ ਕਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button