NewsD5 specialIndiaInternational

ਇਹ ਦੇਸ਼ ਹੈ ਸਭ ਤੋਂ ਅਨੋਖਾ, ਜਿਥੇ ਅਜ਼ਬ -ਗ਼ਜ਼ਬ ਤਾਬੂਤਾਂ ‘ਚ ਦਫਨਾਏ ਜਾਂਦੇ ਨੇ ਲੋਕ

ਅਕਾਰਾ : ਆਮਤੌਰ ‘ਤੇ ਹੋਰ ਦੇਸ਼ਾਂ ‘ਚ ਲੋਕਾਂ ਨੂੰ ਦਫਨਾਉਣ ਲਈ ਜੋ ਤਾਬੂਤ ਬਣਾਏ ਜਾਂਦੇ ਹਨ। ਉਹ ਬਿਲਕੁੱਲ ਸਧਾਰਣ ਕਿਸੇ ਲੰਬੇ ਬਕਸੇ ਦੀ ਤਰ੍ਹਾਂ ਹੁੰਦੇ ਹਨ ਪਰ ਦੁਨੀਆ ਵਿੱਚ ਇੱਕ ਦੇਸ਼ ਅਜਿਹਾ ਵੀ ਹੈ, ਜਿੱਥੇ ਇੱਕਦਮ ਅਨੋਖੇ ਤਰੀਕੇ ਨਾਲ ਜਾਂ ਇਵੇਂ ਕਹਿ ਲਵੋ ਕਿ ਅਜਬ – ਗਜਬ ਤਾਬੂਤ ਬਣਾਏ ਜਾਂਦੇ ਹੈ। ਅਜਿਹੇ ਤਾਬੂਤ ਸ਼ਾਇਦ ਹੀ ਤੁਸੀਂ ਕਿਤੇ ਹੋਰ ਦੇਖੇ ਹੋਣ।

Read Also ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਹੁੰਦੇ ਵਿਤਕਰੇ

ਪੱਛਮੀ ਅਫਰੀਕਾ ਵਿਚ ਸਥਿਤ ਖੂਬਸੂਰਤ ਦੇਸ਼ ਘਾਨਾ ਆਪਣੇ ਅਜੀਬੋ-ਗਰੀਬ ਤਾਬੂਤਾਂ ਲਈ ਮਸ਼ਹੂਰ ਹੈ। ਇੱਥੇ ਤਾਬੂਤਾਂ ਨੂੰ ਮਰਨ ਵਾਲੇ ਦੇ ਕੰਮਕਾਜ ਜਾਂ ਸਟੇਟਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਉਸੇ ਮੁਤਾਬਕ ਬਣੇ ਤਾਬੂਤਾਂ ਵਿਚ ਉਨ੍ਹਾਂ ਨੂੰ ਦਫਨਾਇਆ ਜਾਂਦਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਤਾਬੂਤਾਂ ਨੂੰ ਬਣਾਉਣ ਦੀ ਪਰੰਪਰਾ ਘਾਨਾ ਦੇ ਮਛੇਰਿਆਂ ਨੇ ਸ਼ੁਰੂ ਕੀਤੀ ਸੀ। ਮਛੇਰਿਆਂ ਨੂੰ ਮੱਛੀ ਦੀ ਤਰ੍ਹਾਂ ਬਣੇ ਤਾਬੂਤਾਂ ਵਿਚ ਦਫਨਾਇਆ ਜਾਂਦਾ ਸੀ।

1c651448972c16e3efd2041e4a11017e

ਘਾਨਾ ਵਿਚ ਕਾਰੋਬਾਰੀਆਂ ਨੂੰ ਅਕਸਰ ਲਗਜ਼ਰੀ ਮਰਸੀਡੀਜ਼ ਕਾਰ ਦੇ ਆਕਾਰ ਵਿਚ ਬਣੇ ਤਾਬੂਤਾਂ ਵਿਚ ਦਫਨਾਇਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੇ ਸਟੇਟਸ ਦਾ ਪਤਾ ਚੱਲਦਾ ਹੈ। ਇਸ ਦੇ ਨਾਲ ਹੀ ਹਵਾਈ ਜਹਾਜ਼ ਦੀ ਤਰ੍ਹਾਂ ਤਾਬੂਤਾਂ ਨੂੰ ਬਣਾਉਣ ਦੀ ਪਰੰਪਰਾ ਸਾਲ 1951 ਤੋਂ ਸ਼ੁਰੂ ਹੋਈ। ਦੋ ਕਾਰਪੋਰੇਟਰ ਭਰਾਵਾਂ ਨੇ ਆਪਣੀ 91 ਸਾਲਾ ਮਾਂ ਲਈ ਹਵਾਈ ਜਹਾਜ਼ ਦੀ ਸ਼ਕਲ ਵਾਲਾ ਤਾਬੂਤ ਬਣਾਇਆ ਸੀ।

171222100245 fantasy coffins from ghana 2 super 169 ਅਸਲ ਵਿਚ ਉਹ ਕਦੇ ਜਹਾਜ਼ ਵਿਚ ਨਹੀਂ ਬੈਠੀ ਸੀ ਪਰ ਕਹਿੰਦੀ ਸੀ ਕਿ ਉਹ ਅਕਸਰ ਜਹਾਜ਼ ਵਿਚ ਬੈਠਣ ਦੇ ਸੁਪਨੇ ਦੇਖਦੀ ਹੈ। ਇਸ ਲਈ ਦੋਹਾਂ ਭਰਾਵਾਂ ਨੇ ਆਪਣਾਂ ਮਾਂ ਦਾ ਸੁਪਨਾ ਪੂਰਾ ਕਰਨ ਲਈ ਇਹ ਤਾਬੂਤ ਬਣਾਇਆ। ਸਿਰਫ ਘਾਨਾ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਅਨੋਖੇ ਤਰੀਕਿਆਂ ਨਾਲ ਬਣੇ ਤਾਬੂਤਾਂ ਦੀ ਭਾਰੀ ਮੰਗ ਹੈ।ਜਿੱਥੇ ਸਥਾਨਕ ਬਜ਼ਾਰਾਂ ਦੀ ਇਨ੍ਹਾਂ ਦੀ ਕੀਮਤ 70 ਹਜ਼ਾਰ ਦੇ ਲੱਗਭਗ ਹੈ ਉੱਥੇ ਵਿਦੇਸ਼ਾਂ ਵਿਚ ਇਨ੍ਹਾਂ ਦੀ ਕੀਮਤ 7-8 ਗੁਣਾ ਤੱਕ ਵੱਧ ਜਾਂਦੀ ਹੈ।

0646f6ed394019447816058d4c74c741

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button