ਹੋ ਜਾਓ ਤਿਆਰ ! ਇਸ ਦਿਨ ਮਿਲਣਗੇ ਕੈਪਟਨ ਦੇ ਸਮਾਰਟਫੋਨ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗਣਤੰਤਰ ਦਿਵਸ, ਯਾਨੀ 26 ਜਨਵਰੀ ਨੂੰ ਸਮਾਰਟਫੋਨ ਵੰਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 26 ਜਨਵਰੀ ਨੂੰ 1 ਲੱਖ 60 ਹਜ਼ਾਰ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਜਾਣਗੇ। ਪਹਿਲੇ ਗੇੜ ਵਿੱਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੋਨ ਦਿੱਤੇ ਜਾਣਗੇ।
Read Also ਕਮਾਲ ਐ ! ਕੈਪਟਨ ਸਰਕਾਰ ਸਮਾਰਟਫੋਨ ਦੇ ਨਹੀਂ ਰਹੀ, ਤੇ ਉੱਧਰ ਕੰਪਨੀਆਂ ਦੀ ਵਿਕਰੀ ਘੱਟਦੀ ਜਾ ਰਹੀ ਐ ?
ਮੁੱਖ ਮੰਤਰੀ ਨੇ ਟਵੀਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟਫੋਨ ਦੀਆਂ ਸਪੈਸੀਫਿਕੇਸ਼ਨ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹਨਾਂ ਸਮਾਰਟਫੋਨ ਦੇ ਰਾਹੀ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਮਦਦ ਮਿਲੇਗੀ। ਨਾਲ ਹੀ ਅੱਜ ਦੇ ਸਮੇਂ ’ਚ ਉਹ ਸਮਾਰਟ ਬਣਗੇ।
This 26th Jan, when we celebrate the Republic Day, we will start the 1st Phase of the smartphone distribution. 1st batch of 1.6 lakh smartphones will be given to girl students of Class 11 & 12. Hoping that these phones will help them in their studies & make them more tech-savvy. pic.twitter.com/AfIJY6xVCQ
— Capt.Amarinder Singh (@capt_amarinder) December 2, 2019
ਕਾਬਿਲੇਗੌਰ ਹੈ ਕਿ ਕਾਂਗਰਸ ਪਾਰਟੀ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜਿਸ ‘ਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣਗੇ ਤੇ ਨਾਲ ਹੀ ਉਹ ਨੌਜਵਾਨਾਂ ਨੂੰ ਰੁਜਗਾਰ ਦੇਣਗੇ। ਇਸ ਸੰਬੰਧੀ ਨੌਜਵਾਨਾਂ ਤੋਂ ਫਾਰਮ ਵੀ ਭਰਵਾਏ ਗਏ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.