NewsBreaking NewsD5 specialPoliticsPunjab

ਕਾਂਗਰਸੀਆਂ ਦੀ ਮੀਟਿੰਗ ਦਾ ਸਟਿੰਗ ਆਇਆ ਸਾਹਮਣੇ, ਸੁਣੋ ਰਵਨੀਤ ਬਿੱਟੂ ਦਾ ਵੱਡਾ ਬਿਆਨ (ਵੀਡੀਓ)

ਲੁਧਿਆਣਾ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਦੇ ਸਬੰਧ ‘ਚ ਸਾਰੀਆ ਪਾਰਟੀਆਂ ਦੇ ਵਰਕਰ ਇੱਕ ਦੂਸਰੇ ਨਾਲ ਮੀਟਿੰਗ ਕਰ ਰਹੇ ਹਨ ‘ਤੇ ਉੱਥੇ ਹੀ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਇਸ ਦੇ ਚਲਦਿਆ ਇੱਕ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ‘ਤੇਜ਼ੀ ਨਾਲ ਵਾਇਰਲ ਹੋਰ ਰਹੀ ਹੈ। ਜਿਸ ‘ਚ ਸਰੇਆਮ ਕਾਂਗਰਸੀ ਵਰਕਰ ਚੋਣਾਂ ‘ਚ ਨਸ਼ੇ ਦੀ ਵਰਤੋਂ ਸਮੇਂ ਅਫ਼ੀਮ ਭੁੱਕੀ ਸ਼ਰਾਬ ਆਦਿ ਦੀ ਵਰਤੋਂ ਕਰਨ ਦੀ ਗੱਲ ਕਰ ਰਹੇ ਹਨ ਕਿਹਾ ਜਾ ਰਿਹਾ ਹੈ।

Read Also ਕਾਂਗਰਸੀਆਂ ‘ਤੇ ‘ਭੜਕਿਆ’ ਸ਼ਮਸ਼ੇਰ ਸਿੰਘ ਦੂਲੋਂ, ਲਾਲ ਸਿੰਘ ਦੇ ਬਿਆਨ ‘ਤੇ ਹੋਇਆ ‘ਲਾਲ’ |

ਇਸ ਵੀਡੀਓ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਪੰਜਾਬ ‘ਚ ਨਸ਼ਾ ਖ਼ਤਮ ਕਰਨ ਵਾਲੀ ਕਾਂਗਰਸ ਸਰਕਾਰ ਅੱਜ ਆਪ ਹੀ ਨਸ਼ੇ ਦੀ ਵਰਤੋਂ ਕਰਨ ਦੀ ਗੱਲ ਆਖ ਰਹੀ ਹੈ। ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਲੁਧਿਆਣਾ ਤੋਂ ਕਾਂਗਰਸੀ ਉਮੀਦਾਵਰ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਚੋਣਾਂ ਨੇੜੇ ਅਜਿਹੀਆਂ ਵੀਡੀਓ ਵਾਇਰਲ ਕਰਨਾ ਵਿਰੋਧੀਆ ਦੀ ਸਾਜ਼ਿਸ ਹੈ। ਇਸ ਵੀਡੀਓ ਦਾ ਅਸਲੀ ਸੱਚ ਇਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਅਸਲੀ ਵੀਡੀਓ ਜਾਂ ਫਿਰ ਡੱਬ ਕੀਤੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button