ਪੁਲਿਸ ਕੁਆਟਰਾਂ ‘ਚ ਹੁੰਦਾ ਸੀ ਗੰਦਾ ਕੰਮ, ਵਿਰੋਧ ਕਰਨ ‘ਤੇ ਪੈਂਦੀਆਂ ਸੀ ਡਾਂਗਾਂ, ਯਕੀਨ ਨੀਂ ਤਾਂ ਵੀਡੀਓ ਦੇਖ ਲਓ (ਵੀਡੀਓ)
ਪਟਿਆਲਾ : ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਉਨ੍ਹਾਂ ਦੇ ਰਿਹਾਇਸ਼ੀ ਕੁਆਰਟਰ ‘ਚ ਅਜਿਹਾ ਕਾਂਡ ਹੋਇਆ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਤੇ ਵੀ ਕਈ ਸਵਾਲ ਉਠਦੇ ਹਨ। ਮਾਮਲਾ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਦਾ ਹੈ ਜਿੱਥੇ ਪੁਲਿਸ ਲਾਇਨ ਦੇ ਕੁਆਟਰਾਂ ‘ਚ ਰਹਿਣ ਵਾਲੇ ਗੁਰਮੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਆਪਣੇ ਹੀ ਰਿਸ਼ਤੇਦਾਰ ਦੀ ਕੁੜੀ ਨੂੰ ਨੋਕਰੀ ਦਾ ਝਾਂਸਾ ਦੇ ਕੇ ਕੁਆਰਟਰ ‘ਚ ਬੁਲਾਇਆ। ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕਰਨ ਦੇ ਨਾਲ ਨਾਲ ਜਬਰ ਜ਼ਨਾਹ ਵੀ ਕੀਤਾ ਹੈ।
Read Also ਪੁਲਿਸ ਅਫਸਰਾਂ ਨੇ ਇਸ ਤਰ੍ਹਾਂ ਬਚਾਈ 21 ਦਿਨ ਦੇ ਬੱਚੇ ਦੀ ਜਾਨ, ਵੀਡੀਓ ਵਾਇਰਲ
ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਥਾਣਾ ਤ੍ਰਰਿਪੜੀ ਦੀ ਪੁਲਿਸ ਨੇ ਕੁੱਟਮਾਰ ‘ਤੇ ਜਬਰ ਜ਼ਨਾਹ ਦੇ ਮਾਮਲਾ ਅਨੁਸਾਰ ਧਾਰਾ 376 ਤੇ 323 ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਤਾਂ ਉਠਣਾ ਬਣਦਾ ਹੈ ਜਦੋਂ ਪੁਲਿਸ ਦੀ ਹਾਜ਼ਰੀ ‘ਚ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਕਰ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.