Breaking NewsD5 specialNewsPunjab

ਕੁੜੀ ਦੀ ਇੱਜ਼ਤ ਪੁਲਿਸ ਵਾਲੇ ਦੀ ਨਜ਼ਰ ‘ਚ 15 ਹਜ਼ਾਰ, ਯਕੀਨ ਨਹੀਂ ਤਾਂ ਦੇਖ ਲਓ ਕਿਵੇਂ ਹੁੰਦੇ ਨੇ ਸੌਦੇ (ਵੀਡੀਓ)

ਫ਼ਰੀਦਕੋਟ : ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਿਸ ਇਕ ਵਾਰ ਫੇਰ ਸੁਰਖੀਆਂ ‘ਚ ਹੈ ਤੇ ਹੁਣ ਸੁਰਖੀਆਂ ‘ਚ ਆਉਣ ਦਾ ਕਾਰਨ ਬਣਿਆ ਏਐਸਆਈ। ਜਿਸ ਨੂੰ ਵਿਜੀਲੈਂਸ ਨੇ 5 ਹਜ਼ਾਰ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸੰਦੀਪ ਸਿੰਘ ਜਿਸ ਨੂੰ ਪੁਲਿਸ ਨੇ ਛੇੜਛਾੜ ਦੇ ਮਾਮਲੇ ਵਿਚ ਫੜ੍ਹਿਆ ਸੀ ਅਤੇ ਉਹਨਾਂ ਦਾ ਮੁਦਈ ਧਿਰ ਨਾਲ ਰਾਜੀਨਾਵਾਂ ਹੋ ਚੁੱਕਿਆ ਸੀ ਪਰ ਫਿਰ ਵੀ ਏਐਸਆਈ ਨੇ ਉਹਨਾਂ ਦੇ ਮੁੰਡੇ ਨੂੰ ਛੱਡਣ ਦੇ ਬਦਲੇ 15000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।

Read Also ਸ਼ਰਮਨਾਕ ! ਲਾਸ਼ ਨੂੰ ਘੜੀਸ ਕੇ ਲਿਜਾਂਦੀ ਪੁਲਿਸ ਦਾ ਵੀਡੀਓ ਵਾਇਰਲ

ਜਿਸ ਨੂੰ ਪੀੜਤ ਪਰਿਵਾਰ ਵੱਲੋਂ ਅੱਜ 5 ਹਜ਼ਾਰ ਰੁਪਏ ਦਿੱਤੇ ਗਏ ਜਿਸ ਤੋਂ ਬਾਅਦ ਵਿਜੀਲੈਂਸ ਨੇ ਰੇਡ ਕਰਕੇ ਏਐਸਆਈ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਵਿਜੀਲੈਂਸ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਏਐਸਆਈ ਨੇ ਮੁੰਡੇ ਨੂੰ ਛੇੜਛਾੜ ਦੇ ਕਥਿਤ ਮਾਮਲੇ ਵਿਚੋਂ ਬਾਹਰ ਕੱਢਣ ਦੇ ਬਦਲੇ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਪੁਲਿਸ ਮੁਲਾਜ਼ਮ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਕੇ ਖਾਕੀ ਨੂੰ ਦਾਗਦਾਰ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button